ਰਾਜਪੁਰਾ ''ਚ ਭੇਤਭਰੇ ਹਾਲਾਤ ''ਚ ਭੈਣ-ਭਰਾ ਲਾਪਤਾ, ਪੁਲਸ ਨੇ ਦਰਜ ਕੀਤਾ ਮਾਮਲਾ
Thursday, Sep 08, 2022 - 05:04 PM (IST)
ਰਾਜਪੁਰਾ (ਮਸਤਾਨਾ) : ਯੂ. ਪੀ. ਵਾਸੀ ਮੁਕੇਸ਼ ਕੁਮਾਰ ਨੇ ਥਾਣਾ ਸਿਟੀ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਹ ਆਪਣੀ ਇਕ 7 ਸਾਲਾ ਧੀ ਅਤੇ 5 ਸਾਲਾ ਪੁੱਤਰ ਨੂੰ ਪਟਿਆਲਾ ਰੋਡ ’ਤੇ ਸਥਿਤ ਕਿਸੇ ਢਾਬੇ ਦੇ ਸਾਹਮਣੇ ਬਿਠਾ ਕੇ ਆਪ ਢਾਬੇ ’ਤੇ ਰੋਟੀ ਲੈਣ ਗਿਆ। ਜਦੋਂ ਵਾਪਸ ਆਇਆ ਤਾਂ ਉਥੋਂ ਉਸ ਦੇ ਦੋਵੇਂ ਬੱਚੇ ਗਾਇਬ ਸਨ।
ਉਸ ਨੇ ਬੱਚਿਆਂ ਦੀ ਕਈ ਥਾਵਾਂ ’ਤੇ ਭਾਲ ਕੀਤੀ ਪਰ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਉਸ ਨੇ ਪੁਲਸ ਨੂੰ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਬੱਚਿਆਂ ਨੂੰ ਗੈਰ-ਕਾਨੂੰਨੀ ਤੌਰ ’ਤੇ ਹਿਰਾਸਤ ਵਿਚ ਰੱਖਿਆ ਹੋਇਆ ਹੈ, ਜਿਸ ਕਾਰਨ ਪੁਲਸ ਨੇ ਮੁਕੇਸ਼ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।