ਭਰਾ ਨੇ 3 ਸਾਲਾ ਭੈਣ ਨਾਲ ਕੀਤਾ ਜਬਰ-ਜ਼ਨਾਹ, ਗ੍ਰਿਫ਼ਤਾਰ

07/14/2019 12:43:28 AM

ਚੰਡੀਗੜ੍ਹ,(ਸੁਸ਼ੀਲ): ਹੱਲੋਮਾਜਰਾ 'ਚ ਸਾਢੇ ਤਿੰਨ ਸਾਲਾ ਬੱਚੀ ਨਾਲ ਰਿਸ਼ਤੇ 'ਚ ਲੱਗਦੇ ਭਰਾ ਨੇ ਜਬਰ-ਜ਼ਨਾਹ ਕਰ ਦਿੱਤਾ। ਖੂਨ ਨਾਲ ਲਥਪਥ ਬੱਚੀ ਨੂੰ ਦੇਖ ਕੇ ਪਰਿਵਾਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬੱਚੀ ਨੂੰ ਜੀ. ਐੱਮ. ਸੀ. ਐੱਚ.-32 'ਚ ਦਾਖਲ ਕਰਵਾਇਆ। ਪੁਲਸ ਨੇ ਮੁਲਜ਼ਮ ਸਚਿਨ ਨੂੰ ਕਾਬੂ ਕਰ ਲਿਆ ਹੈ। ਉਹ ਬੱਚੀ ਦੇ ਪਿੰਡ ਦਾ ਰਹਿਣ ਵਾਲਾ ਹੈ। ਸੈਕਟਰ-31 ਥਾਣਾ ਪੁਲਸ ਨੇ ਜਬਰ-ਜ਼ਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਆਏ ਬਾਹਰ
ਹੱਲੋਮਾਜਰਾ ਨਿਵਾਸੀ ਸਚਿਨ ਸ਼ੁੱਕਰਵਾਰ ਰਾਤ ਨੂੰ ਬੱਚੀ ਦੇ ਘਰ ਗਿਆ ਸੀ। ਉਥੇ ਬੱਚੀ ਦੇ ਪਿਤਾ, ਸਚਿਨ ਅਤੇ ਹੋਰ ਦੋਸਤਾਂ ਨੇ ਸ਼ਰਾਬ ਪੀਤੀ। ਇਸ ਦੌਰਾਨ ਸਚਿਨ ਨੇ ਬੱਚੀ ਨੂੰ ਖਿਡਾਉਣ ਦੇ ਬਹਾਨੇ ਕਮਰੇ 'ਚ ਲਿਜਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਬੱਚੀ ਜ਼ੋਰ-ਜ਼ੋਰ ਨਾਲ ਚੀਕਣ ਲੱਗੀ ਤਾਂ ਮੁਲਜ਼ਮ ਨੇ ਬੱਚੀ ਨੂੰ ਪੌੜੀਆਂ ਕੋਲ ਛੱਡ ਦਿੱਤਾ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਮਾਤਾ-ਪਿਤਾ ਬਾਹਰ ਆਏ। ਉਨ੍ਹਾਂ ਨੇ ਦੇਖਿਆ ਕਿ ਬੱਚੀ ਲਹੂ-ਲੁਹਾਨ ਹਾਲਤ 'ਚ ਹੈ। ਪੀੜਤ ਬੱਚੀ ਮੁਲਜ਼ਮ ਸਚਿਨ ਵੱਲ ਇਸ਼ਾਰਾ ਕਰ ਰਹੀ ਸੀ। ਪਰਿਵਾਰ ਵਾਲੇ ਕੁਝ ਸਮਝ ਨਹੀਂ ਸਕੇ ਤੇ ਉਨ੍ਹਾਂ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬੱਚੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਬੱਚੀ ਦੀ ਹਾਲਤ ਠੀਕ ਹੋਣ 'ਤੇ ਉਸ ਨੇ ਸਾਰੀ ਘਟਨਾ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ।
 


Related News