ਭੈਣ ਅਜ਼ਮਾਉਣਾ ਚਾਹੁੰਦੀ ਸੀ ਮਾਡਲਿੰਗ 'ਚ ਆਪਣੀ ਕਿਸਮਤ, ਭਰਾ ਨੇ ਗੋਲ਼ੀ ਮਾਰ ਕੇ ਕੀਤਾ ਕਤਲ
Sunday, May 08, 2022 - 09:18 AM (IST)

ਗੁਰਦਾਸਪੁਰ/ਪਾਕਿਸਤਾਨ (ਜ. ਬ.)-ਲਾਹੌਰ ਤੋਂ ਲਗਭਗ 130 ਕਿਲੋਮੀਟਰ ਦੂਰ ਕਸਬਾ ਰੇਨਾਲਾ ਖ਼ੁਰਦ ਉਂਕਾਰਾਂ ਵਿਚ ਇਕ ਭਰਾ ਨੇ ਆਪਣੀ ਭੈਣ ਦੀ ਇਸ ਲਈ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ, ਕਿਉਂਕਿ ਉਸ ਦੀ ਭੈਣ ਮਾਡਲਿੰਗ ਵਿਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੀ ਸੀ।
ਮ੍ਰਿਤਕਾ ਸਿਦਰਾ ਵਾਸੀ ਰੇਨਾਲਾ ਖ਼ੁਰਦ ਉਂਕਾਰਾ ਇਕ ਸਥਾਨਕ ਕੱਪੜੇ ਦੇ ਬ੍ਰਾਂਡ ਲਈ ਮਾਡਲਿੰਗ ਕਰਦੀ ਸੀ। ਜਦਕਿ ਉਸ ਦਾ ਪਰਿਵਾਰ ਇਸ ਪੇਸ਼ੇ ਦੇ ਖ਼ਿਲਾਫ਼ ਸੀ, ਜਿਸ ਦੇ ਚੱਲਦੇ ਸਿਦਰਾ ਨੇ ਆਪਣੇ ਪਰਿਵਾਰ ਦੀ ਇੱਛਾ ਦੇ ਉਲਟ ਫੈਸਲਾਬਾਦ ਵਿਚ ਜਾ ਕੇ ਜਿੱਥੇ ਮਾਡਲਿੰਗ ਕੀਤੀ, ਉੱਥੇ ਇਕ ਥਿਏਟਰ ਵਿਚ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਸਿਦਰਾ ਦਾ ਪਰਿਵਾਰ ਇਸ ਆਪਣੀ ਪ੍ਰਮਪੰਰਾ ਦੇ ਉਲਟ ਦੱਸ ਰਿਹਾ ਸੀ, ਜਦਕਿ ਸਿਦਰਾ ਨੇ ਇਹ ਪੇਸ਼ਾ ਜਾਰੀ ਰੱਖਿਆ।
ਇਹ ਵੀ ਪੜ੍ਹੋ: ਅਰੁਣਾਚਲ ਪ੍ਰਦੇਸ਼ ’ਚ ਹੁਸ਼ਿਆਰਪੁਰ ਦਾ ਜਵਾਨ ਸ਼ਹੀਦ, ਮਾਨ ਸਰਕਾਰ ਵੱਲੋਂ ਪਰਿਵਾਰ ਨੂੰ 1 ਕਰੋੜ ਦੀ ਮਦਦ ਦੇਣ ਦਾ ਐਲਾਨ
ਬੀਤੇ ਦਿਨ ਉਹ ਈਦ ਮਨਾਉਣ ਲਈ ਫ਼ੈਸਲਾਬਾਦ ਤੋਂ ਆਪਣੇ ਘਰ ਆਈ ਸੀ। ਸਿਦਰਾ ਦੇ ਭਰਾ ਹਮਜਾ ਅਤੇ ਸਿਦਰਾ ਦੇ ਵਿਚ ਪੈਸੇ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਹਮਜਾ ਨੇ ਪਹਿਲਾ ਤਾਂ ਸਿਦਰਾ ਨਾਲ ਮਾਰਕੁੱਟ ਕੀਤੀ ਅਤੇ ਬਾਅਦ ਵਿਚ ਉਸ ਦੀ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਹਮਜਾ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਉਸ ਦਾ ਕਹਿਣਾ ਹੈ ਕਿ ਇਸਲਾਮ ਵਿਚ ਅਣਖ ਦੀ ਖ਼ਾਤਰ ਹੱਤਿਆ, ਕਿਸੇ ਵੀ ਤਰ੍ਹਾਂ ਨਾਲ ਗਲਤ ਨਹੀਂ ਹੈ ਅਤੇ ਉਸ ਨੇ ਕੁਝ ਗਲਤ ਨਹੀਂ ਕੀਤਾ।
ਇਹ ਵੀ ਪੜ੍ਹੋ: ਪੰਜਾਬ ਪੁਲਸ ਬਾਰੇ ਵੱਡਾ ਖ਼ੁਲਾਸਾ: ਖ਼ੁਦ ਅਧਿਕਾਰੀ ਨੇ ਕਰੀਬ 10 ਪੁਲਸ ਮੁਲਾਜ਼ਮਾਂ ਨੂੰ ਬਣਾ ਦਿੱਤਾ ਚਿੱਟੇ ਦਾ ਆਦੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ