ਭਰਾ ਨੂੰ ਕੁੱਟ-ਮਾਰ ਕੇ ਕੀਤਾ ਜ਼ਖਮੀ

Sunday, Jul 01, 2018 - 07:52 AM (IST)

ਭਰਾ ਨੂੰ ਕੁੱਟ-ਮਾਰ ਕੇ ਕੀਤਾ ਜ਼ਖਮੀ

ਮੋਗਾ (ਅਾਜ਼ਾਦ) - ਥਾਣਾ ਅਜੀਤਵਾਲ  ਅਧੀਨ ਪੈਂਦੇ ਪਿੰਡ ਤਖਾਣਵੱਧ ’ਚ ਘਰੇਲੂ ਵਿਵਾਦ ਕਾਰਨ ਹੋਏ ਲਡ਼ਾਈ-ਝਗਡ਼ੇ ’ਚ ਕੁਲਦੀਪ ਸਿੰਘ ਨੂੰ ਉਸ ਦੇ ਭਰਾ ਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ  ਸਮਾਚਾਰ ਹੈ, ਜਿਸ ਨੂੰ ਸਿਵਲ ਹਸਪਤਾਲ  ਦਾਖਲ ਕਰਵਾਇਆ ਗਿਆ। ਇਸ ਸਬੰਧੀ ਕੁਲਦੀਪ ਸਿੰਘ ਪੁੱਤਰ ਚੰਦ ਸਿੰਘ ਦੀ ਸ਼ਿਕਾਇਤ ’ਤੇ  ਭਰਾ ਧਰਮ ਸਿੰਘ, ਭਰਜਾਈ ਅਮਨਦੀਪ ਕੌਰ ਅਤੇ ਭਤੀਜੇ ਗਗਨਦੀਪ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਕੁਲਦੀਪ ਸਿੰਘ ਨੇ ਕਿਹਾ ਕਿ ਸਾਡਾ ਘਰੇਲੂ ਪਰਿਵਾਰਕ ਵਿਵਾਦ ਚੱਲਦਾ ਆ ਰਿਹਾ ਹੈ, ਜਿਸ  ਕਾਰਨ ਕਥਿਤ ਦੋਸ਼ੀਆਂ ਨੇ  ਕੁੱਟ-ਮਾਰ  ਕਰ  ਕੇ  ਮੈਨੂੰ ਜ਼ਖਮੀ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ  ਲਿਆ ਗਿਆ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Related News