ਜੀਜਾ-ਸਾਲੀ ’ਚ ਬਣ ਗਏ ਨਾਜਾਇਜ਼ ਸਬੰਧ, ਜਦੋਂ ਪਤਾ ਲੱਗਾ ਤਾਂ ਦੋਵਾਂ ਨੇ ਮਿਲ ਕੇ ਜੋ ਕੀਤਾ ਨਹੀਂ ਹੋਵੇਗਾ ਯਕੀਨ

05/10/2022 8:59:14 PM

ਫਗਵਾੜਾ (ਮੁਨੀਸ਼ ਬਾਵਾ) :  ਫਗਵਾੜੇ ’ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਜੀਜੇ-ਸਾਲੀ ਦੇ ਨਜਾਇਜ਼ ਸਬੰਧਾਂ ਦਾ ਪਤਾ ਜਦੋਂ ਉਸਦੀ ਵੱਡੀ ਭੈਣ ਅਤੇ ਭਰਾ ਨੂੰ ਲੱਗਾ ਤਾਂ ਜੀਜੇ-ਸਾਲੀ ਨੇ ਮਿਲ ਕੇ ਆਪਣੀ ਭੈਣ ਨੂੰ ਪੈਟਰੋਲ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਭਰਾ ਵਿਚ ਆ ਗਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਇਸ ਸੰਬੰਧੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਵਰੁਣ ਵਰਮਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਭਗਤਪੁਰਾ ਫਗਵਾੜਾ ਨੇ ਦੱਸਿਆ ਕਿ ਉਸਦੀ ਵੱਡੀ ਭੈਣ ਰਿੱਕੀ ਉਰਫ ਰੇਖਾ ਦਾ ਵਿਆਹ ਗੌਰਵ ਨਾਲ ਹੋਇਆ ਸੀ। ਉਸ ਦੇ ਜੀਜਾ ਅਤੇ ਛੋਟੀ ਭੈਣ ਪ੍ਰਿਅੰਕਾ ਦੇ ਆਪਸ ਵਿਚ ਨਾਜਾਇਜ਼ ਸਬੰਧ ਸਨ ਅਤੇ ਉਹ ਦੋਵੇਂ ਘਰੋਂ ਭੱਜ ਗਏ ਸੀ।

ਇਹ ਵੀ ਪੜ੍ਹੋ : ਵੀਡੀਓ ਬਣਾ ਕੇ ਫਾਹੇ ’ਤੇ ਲਟਕਿਆ ਮੁੰਡਾ, ਬੋਲਿਆ ‘ਮੈਂ ਪਲਕ ਨੂੰ ਪਿਆਰ ਕਰਦਾ ਸੀ, ਜੋ ਕਿਸੇ ਹੋਰ ਨਾਲ ਘੁੰਮ ਰਹੀ’

ਸੋਮਵਾਰ ਨੂੰ ਉਸ ਦਾ ਜੀਜਾ ਗੌਰਵ ਅਤੇ ਭੈਣ ਪ੍ਰਿਯੰਕਾ ਉਸਦੀ ਵੱਡੀ ਭੈਣ ਨੂੰ ਮਾਰਨ ਦੀ ਨੀਅਤ ਨਾਲ ਪੈਟਰੋਲ ਦੀਆਂ ਬੋਤਲਾਂ ਲੈ ਕੇ ਘਰ ਆਏ ਜਿਨ੍ਹਾਂ ਨੇ ਉਸ ਉਪਰ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚਾਅ ਲਈ ਵਿਚ ਆ ਗਿਆ ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ। ਇਸ ਦੌਰਾਨ ਮੁਹੱਲਾ ਵਾਸੀਆਂ ਅਤੇ ਪੁਲਸ ਦੀ ਮਦਦ ਨਾਲ ਜ਼ਖਮੀ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ੇਰੇ ਇਲਾਜ ਹੈ। ਉਧਰ ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਫਗਵਾੜਾ ਅੱਛਰੂ ਰਾਮ ਸ਼ਰਮਾ ਨੇ ਕਿਹਾ ਕਿ ਪੁਲਸ ਨੇ ਵਰੁਣ ਦੇ ਬਿਆਨਾਂ ’ਤੇ ਉਸਦੇ ਜੀਜਾ ਗੌਰਵ ਅਤੇ ਛੋਟੀ ਭੈਣ ਪ੍ਰਿਅੰਕਾ ਖ਼ਿਲਾਫ਼ ਇਰਾਦਾ ਕਤਲ ਤੋਂ ਇਲਾਵਾ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ  ਅਤੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਮੋਹਾਲੀ ਬਲਾਸਟ ਮਾਮਲੇ ’ਚ ਵੱਡੀ ਖ਼ਬਰ, 12 ਵਿਅਕਤੀਆਂ ਨੂੰ ਲਿਆ ਗਿਆ ਹਿਰਾਸਤ ’ਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News