ਵੱਡੀ ਵਾਰਦਾਤ! ਕਬੱਡੀ ਦੇ ਚੱਲਦੇ ਟੂਰਨਾਮੈਂਟ ''ਚ ਜੀਜੇ ਨੇ ਸਾਲੇ ''ਤੇ ਚਲਾ''ਤੀਆਂ ਗੋਲੀਆਂ
Wednesday, May 14, 2025 - 09:47 PM (IST)

ਫਿਰੋਜ਼ਪੁਰ (ਸਨੀ ਚੋਪੜਾ) : ਫਿਰੋਜ਼ਪੁਰ ਅੰਦਰ ਇੱਕ ਵਾਰ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਜੀਜੇ ਨੇ ਸਾਲੇ 'ਤੇ ਗੋਲੀਆਂ ਚਲਾਈਆਂ ਹਨ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਲੜਕੇ ਵੱਲੋਂ ਉਨ੍ਹਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਕੁੱਟਮਾਰ ਕੀਤੀ ਜਾ ਰਹੀ ਸੀ। ਜਿਸ ਨੂੰ ਲੈਕੇ ਉਨ੍ਹਾਂ ਕਈ ਵਾਰ ਉਨ੍ਹਾਂ ਦਾ ਘਰ ਵਸਾਉਣ ਦੀ ਕੋਸ਼ਿਸ਼ ਕੀਤੀ ਪਰ ਲੜਕਾ ਬਾਜ ਨਹੀਂ ਆ ਰਿਹਾ ਸੀ।
ਇਸੇ ਵਿਚਾਲੇ ਜੱਦ ਪਿੰਡ ਕਮਾਲਾ ਮਿੱਡੂ ਅਤੇ ਬੱਗੂ ਵਾਲਾ ਵਿਚਕਾਰ ਕਬੱਡੀ ਟੂਰਨਾਮੈਂਟ ਹੋ ਰਿਹਾ ਸੀ। ਤਾਂ ਉਨ੍ਹਾਂ ਦੇ ਜਵਾਈ ਨੇ ਆਕੇ ਉਥੇ ਆਪਣੇ ਸਾਲੇ ਜਗਰਾਜ ਸਿੰਘ ਅਤੇ ਉਸਦੇ ਬੱਚੇ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਜਗਰਾਜ ਸਿੰਘ ਦੇ ਚਾਰ ਦੇ ਕਰੀਬ ਗੋਲੀਆਂ ਲੱਗੀਆਂ ਅਤੇ ਬੱਚੇ ਦੇ ਕੰਨ ਕੋਲ ਦੀ ਗੋਲੀ ਖਹਿ ਕੇ ਲੰਗ ਗਈ। ਅਤੇ ਜਗਰਾਜ ਸਿੰਘ ਜ਼ਖਮੀ ਹਾਲਤ 'ਚ ਹਸਪਤਾਲ ਲਿਆਂਦਾ ਗਿਆ ਹੈ। ਜਿਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।
ਉਧਰ ਮੌਕੇ 'ਤੇ ਪਹੁੰਚੇ ਐੱਸਐੱਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਗੋਲੀਆਂ ਚਲਾਉਣ ਵਾਲੇ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8