ਦਸੂਹਾ ''ਚ ਵੱਡੀ ਵਾਰਦਾਤ, ਵੱਡੇ ਭਰਾ ਨੇ ਬੇਰਿਹਮੀ ਨਾਲ ਕਤਲ ਕੀਤਾ ਛੋਟਾ ਭਰਾ

Sunday, Aug 23, 2020 - 06:28 PM (IST)

ਦਸੂਹਾ ''ਚ ਵੱਡੀ ਵਾਰਦਾਤ, ਵੱਡੇ ਭਰਾ ਨੇ ਬੇਰਿਹਮੀ ਨਾਲ ਕਤਲ ਕੀਤਾ ਛੋਟਾ ਭਰਾ

ਦਸੂਹਾ (ਝਾਵਰ) : ਥਾਣਾ ਦਸੂਹਾ ਦੇ ਪਿੰਡ ਕੁੱਲੀਆਂ ਬਾਲਾ ਵਿਖੇ ਦੋ ਸਕੇ ਭਰਾਵਾਂ ਦੀ ਲੜਾਈ ਵਿਚ ਇਕ ਭਰਾ ਦਾ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਪਾਤ ਜਾਣਕਾਰੀ ਅਨੁਸਾਰ ਵੱਡਾ ਭਰਾ ਕੁਲਦੀਪ ਸਿੰਘ ਅਤੇ ਛੋਟਾ ਭਰਾ ਸੁਖਦੀਪ ਸਿੰਘ ਪੁੱਤਰਾਨ ਰਾਮ ਸਿੰਘ ਦਾ ਆਪਸੀ ਘਰੇਲੂ ਝਗੜਾ ਚੱਲਦਾ ਸੀ ਅਤੇ ਘਰ ਵਿਚ ਹੀ ਹੱਥੋਪਾਈ ਹੁੰਦਿਆਂ ਵੱਡੇ ਭਰਾ ਕੁਲਦੀਪ ਸਿੰਘ ਆਪਣੇ ਛੋਟੇ ਭਰਾ ਸੁਖਦੀਪ ਸਿੰਘ ਦੇ ਤੇਜ਼ ਹਥਿਆਰ ਖੋਖਰੀ ਮਾਰ ਦਿੱਤੀ ਜਿਸ ਕਾਰਨ ਉਹ ਲਹੂ ਲੁਹਾਣ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਇਸ ਦੌਰਾਨ ਉਸ ਨੁੰ ਤੁਰੰਤ ਸਿਵਲ ਹਸਪਤਾਲ ਦਸੂਹਾ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ :  ਮਮਦੋਟ 'ਚ ਵਿਆਹ ਵਾਲੇ ਘਰ ਪਏ ਕੀਰਣੇ, ਘੋੜੀ ਚੜ੍ਹਨ ਤੋਂ ਕੁੱਝ ਘੰਟੇ ਪਹਿਲਾਂ ਲਾੜੇ ਦੀ ਮੌਤ (ਤਸਵੀਰਾਂ) 

PunjabKesari

ਸੂਚਨਾਂ ਮਿਲਦੇ ਹੀ ਥਾਣਾ ਮੁਖੀ ਗੁਰਦੇਵ ਸਿੰਘ ਤੇ ਏ.ਐੱਸ.ਆਈ. ਸਰਬਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਘਟਨਾ ਸਥਾਨ ਦਾ ਮੌਕਾ ਦੇਖਿਆ। ਇਸ ਸੰਬੰਧੀ ਉਨ੍ਹਾਂ ਦੱਸਿਆ ਕਿ ਮ੍ਰਿਤਕ ਸੁਖਦੀਪ ਸਿੰਘ ਵਿਦੇਸ਼ ਗਿਆ ਸੀ ਅਤੇ ਉਹ ਹੁਣ ਆਪਣੇ ਪਿੰਡ ਕੁੱਲੀਆਂ ਬਾਲਾ ਵਿਖੇ ਰਹਿ ਰਿਹਾ ਸੀ, ਜਿੱਥੇ ਉਸ ਨੇ ਆਪਣੀ ਕੋਠੀ ਬਣਾਈ ਸੀ ਜਿਸ ਨੂੰ ਲੈ ਕੇ ਦੋਵਾਂ ਭਰਾਵਾਂ ਦਾ ਝਗੜਾ ਚੱਲਦਾ ਸੀ ਅਤੇ ਕੁੱਝ ਦਿਨ ਪਹਿਲਾਂ ਇਸ ਝਗੜੇ ਸੰਬੰਧੀ ਪਹਿਲਾਂ ਵੀ ਦਸੂਹਾ ਪੁਲਸ ਨੁੰ ਸੂਚਨਾ ਵੀ ਦਿੱਤੀ ਸੀ। ਇਸ ਸੰਬੰਧੀ ਪੁਲਸ ਜਾਂਚ ਕਰ ਰਹੀ ਸੀ। 

ਇਹ ਵੀ ਪੜ੍ਹੋ :  ਖੇਡਦਾ-ਖੇਡਦਾ ਅਚਾਨਕ ਲਾਪਤਾ ਹੋਇਆ 3 ਸਾਲਾ ਬੱਚਾ, 5 ਘੰਟੇ ਬਾਅਦ ਇਸ ਹਾਲਤ 'ਚ ਦੇਖ ਉੱਡੇ ਪਰਿਵਾਰ ਦੇ ਹੋਸ਼

PunjabKesari

ਪੁਲਸ ਮੁਤਾਬਕ ਇਸ ਵਾਰਦਾਤ ਸੰਬੰਧੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਕ ਮੁਲਜ਼ਮ ਨੂੰ ਪੁਲਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਬਿਆਨਾਂ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਸੁਨਾਮ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਕਾਰੋਬਾਰੀ ਦੀ ਕੋਰੋਨਾ ਕਾਰਣ ਮੌਤ


author

Gurminder Singh

Content Editor

Related News