ਪੈਸਿਆਂ ਦੇ ਲੈਣ-ਦੇਣ ’ਚ ਭਰਾ ਦਾ ਬੇਰਹਿਮੀ ਨਾਲ ਕਤਲ

Monday, Jul 20, 2020 - 01:18 AM (IST)

ਪੈਸਿਆਂ ਦੇ ਲੈਣ-ਦੇਣ ’ਚ ਭਰਾ ਦਾ ਬੇਰਹਿਮੀ ਨਾਲ ਕਤਲ

ਅੰਮ੍ਰਿਤਸਰ, (ਅਰੁਣ)- ਮੋਹਕਮਪੁਰਾ ਥਾਣੇ ਅਧੀਨ ਪੈਂਦੇ ਖੇਤਰ ਮਹਿੰਦਰਾ ਕਾਲੋਨੀ ’ਚ ਪੈਸਿਆਂ ਦੇ ਮਾਮੂਲੀ ਲੈਣ-ਦੇਣ ਦੇ ਚਲਦਿਆਂ ਇਕ ਨੌਜਵਾਨ ਨੇ ਬਰਫ ਵਾਲੇ ਸੂਏ ਨਾਲ ਵਾਰ ਕਰ ਕੇ ਆਪਣੇ ਹੀ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਵਿਸ਼ਾਲ ਪੁੱਤਰ ਪਲਵਿੰਦਰ ਦੀ ਮਾਤਾ ਭੋਲੀ ਨੇ ਦੱਸਿਆ ਕਿ ਉਸ ਦੇ ਦੋਵੇਂ ਲੜਕੇ ਜੋ ਸ਼ਰਾਬ ਪੀਣ ਦੇ ਆਦੀ ਸਨ ਦਾ ਆਪਸ 'ਚ ਮਾਮੂਲੀ ਪੈਸਿਆਂ ਦਾ ਲੈਣ-ਦੇਣ ਸੀ। ਆਪਸ ’ਚ ਹੋਈ ਤਕਰਾਰ ਮਗਰੋਂ ਉਸ ਦੇ ਲੜਕੇ ਸਿਕੰਦਰ ਨੇ ਬਰਫ ਵਾਲੇ ਸੂਏ ਨਾਲ ਵਾਰ ਕਰਕੇ ਆਪਣੇ ਭਰਾ ਵਿਸ਼ਾਲ ਦਾ ਕਤਲ ਕਰ ਦਿੱਤਾ। ਪੁਲਸ ਵਲੋਂ ਕਤਲ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਸਿਕੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ।


author

Bharat Thapa

Content Editor

Related News