ਸਰਹੱਦ ਪਾਰ: ਇੱਜ਼ਤ ਦੀ ਖਾਤਰ ਭਰਾ ਨੇ ਕੀਤਾ ਭੈਣ ਦਾ ਕਤਲ, ਜ਼ਮੀਨ ’ਚ ਦਫ਼ਨਾਈ ਲਾਸ਼

Thursday, Feb 10, 2022 - 05:45 PM (IST)

ਸਰਹੱਦ ਪਾਰ: ਇੱਜ਼ਤ ਦੀ ਖਾਤਰ ਭਰਾ ਨੇ ਕੀਤਾ ਭੈਣ ਦਾ ਕਤਲ, ਜ਼ਮੀਨ ’ਚ ਦਫ਼ਨਾਈ ਲਾਸ਼

ਗੁਰਦਾਸਪੁਰ/ਪਾਕਿਸਤਾਨ (ਜ.ਬ)- ਪਾਕਿਸਤਾਨ ਦੇ ਕਸਬਾ ਝੰਗ ’ਚ ਇਕ ਵਿਅਕਤੀ ਨੇ ਆਪਣੀ ਭੈਣ ਦੀ ਇੱਜ਼ਤ ਦੇ ਨਾਮ ’ਤੇ ਹੱਤਿਆ ਕਰ ਦਿੱਤੀ। ਸਰਹੱਦ ਪਾਰ ਸੂਤਰਾਂ ਅਨੁਸਾਰ ਅਲੀ ਮੁਮਤਾਲ ਪੁੱਤਰ ਮੁਮਤਾਜ ਹੁਸੈਨ ਵਾਸੀ ਝੰਗ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ 26 ਸਾਲਾਂ ਭੈਣ ਕਸਬੇ ਤੋਂ ਦੂਰ ਇਕ ਸ਼ਰਕ ’ਚ ਇਕ ਬੈਂਕ ’ਚ ਨੌਕਰੀ ਕਰਦੀ ਸੀ ਅਤੇ ਐਤਵਾਰ ਤੋਂ ਘਰ ਆਈ ਹੋਈ ਸੀ। ਉਹ ਬੈਂਕ ਵਿਚ ਤਾਇਨਾਤ ਸਹਿਕਰਮੀ ਨਾਲ ਨਿਕਾਹ ਕਰਨ ਦੀ ਗੱਲ ਕਰ ਰਹੀ ਸੀ, ਜਿਸ ਦਾ ਮੇਰਾ ਦੂਜਾ ਭਰਾ ਸਦਾਮ ਹੁਸੈਨ ਵਿਰੋਧ ਕਰਦਾ ਸੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪਤੰਗ ਉਡਾਉਣ ਨੂੰ ਲੈ ਕੇ ਹੋਈ ਲੜਾਈ, ਨੌਜਵਾਨ ਦਾ ਗਲਾ ਵੱਢ ਕੀਤਾ ਕਤਲ

ਸਦਾਮ ਹੁਸੈਨ ਨੇ ਭੈਣ ਨੂੰ ਦੂਜੀ ਭੈਣ ਨਾਲ ਮਿਲਣ ਲਈ ਜਾਣ ’ਤੇ ਜ਼ੋਰ ਪਾਇਆ ਅਤੇ ਆਪਣੇ ਨਾਲ ਲੈ ਗਿਆ। ਉਸ ਨੇ ਭੈਣ ਨੂੰ ਚੱਕ ਨੰਬਰ 280 ਸਥਿਤ ਪਿੰਡ ਦੇ ਕਬਰਿਸਤਾਨ ’ਚ ਲੈ ਗਿਆ ਅਤੇ ਉੱਥੇ ਗੋਲੀ ਮਾਰ ਕੇ ਹੱਤਿਆ ਕਰਕੇ ਉੱਥੇ ਆਪਣੇ ਸਾਥੀ ਦੀ ਮਦਦ ਨਾਲ ਉਸ ਨੂੰ ਦਫ਼ਨਾ ਦਿੱਤਾ। ਜਦ ਮੈਂ ਸਦਾਮ ਹੁਸੈਨ ਦੇ ਵਾਪਸ ਘਰ ਆਉਣ ’ਤੇ ਭੈਣ ਦੇ ਬਾਰੇ ’ਚ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਇੱਜ਼ਤ ਦੀ ਖਾਤਰ ਉਸ ਦੀ ਹੱਤਿਆ ਕਰਕੇ ਲਾਸ਼ ਨੂੰ ਦਫ਼ਨਾ ਦਿੱਤਾ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਕੇ ਲਾਸ਼ ਬਰਾਮਦ ਕਰ ਲਈ ਅਤੇ ਦੋਸ਼ੀ ਫ਼ਰਾਰ ਹੋਣ ’ਚ ਸਫ਼ਲ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)


author

rajwinder kaur

Content Editor

Related News