ਪਾਣੀ ਛੱਡਦਿਆਂ ਦੀ ਬੁਰਜੀ ਨੰਬਰ-155 ਤੋਂ ਟੁੱਟੀ ਲਾਧੂਕਾ ਮਾਈਨਰ, 30-40 ਏਕੜ ਝੋਨੇ ਦੀ ਫ਼ਸਲ ਨੂੰ ਹੋਇਆ ਨੁਕਸਾਨ
Wednesday, Jun 22, 2022 - 12:23 PM (IST)
ਮੰਡੀ ਲਾਧੂਕਾ (ਸੰਧੂ): ਹਲਕੇ ਦੇ ਪਿੰਡ ਘੁਬਾਇਆ ’ਤੇ ਭੰਬਾਵੱਟੂ ਦੇ ਵਿਚਕਾਰ ਅੱਜ ਲਾਧੂਕਾ ਮਾਈਨਰ ਬੁਰਜੀ ਨੰਬਰ 155 ਤੋਂ ਟੁੱਟ ਗਈ ਅਤੇ ਜਿਸ ਨਾਲ ਆਸ-ਪਾਸ ਕਰੀਬ 30-40 ਏਕੜ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਥੇ ਦੱਸਣਯੋਗ ਹੈ ਕਿ ਇਸ ਵਾਰ ਸਿੰਚਾਈ ਮੰਤਰੀ ਵਲੋਂ ਕੁੱਝ ਸਮਾਂ ਪਹਿਲਾਂ ਹੀ ਮਾਈਨਰ ਦਾ ਦੌਰਾ ਕੀਤਾ ਗਿਆ ਸੀ ਅਤੇ ਭਰੋਸਾ ਦਿੱਤਾ ਗਿਆ ਸੀ ਇਸ ਵਾਰ ਕਿਸਾਨਾਂ ਨੂੰ ਟੇਲਾਂ ਤੱਕ ਪਾਣੀ ਜ਼ਰੂਰ ਮਿਲੇਗਾ। ਪਰ ਦੂਜੇ ਪਾਸੇ ਪਾਣੀ ਛੱਡਦਿਆਂ ਸਾਰ ਹੀ ਇਹ ਮਾਈਨਰ ਟੁੱਟ ਗਈ ਅਤੇ ਇਹ ਪਹਿਲਾ ਮੌਕਾ ਨਹੀਂ ਜਦ ਲਾਧੂਕਾ ਮਾਈਨਰ ਨਾ ਟੁੱਟੀ ਹੋਵੇ।
ਇਹ ਵੀ ਪੜ੍ਹੋ : ਕਿਆਰਾ ਅਡਵਾਨੀ ਨੇ ‘ਜੁੱਗ ਜੁੱਗ ਜੀਓ’ ਦੇ ਲੇਟੈਸਟ ਟਰੈਕ ‘ਨੈਣ ਤੇ ਹੀਰੇ’ ਨੂੰ ਦਿੱਤੀ ਆਪਣੀ ਆਵਾਜ਼
ਅਕਸਰ ਹੀ ਜਦੋਂ ਵਿਭਾਗ ਵਲੋਂ ਨਹਿਰ ’ਚ ਪਾਣੀ ਛੱਡਿਆ ਜਾਂਦਾ ਹੈ ਤਾਂ ਬੁਰਜੀ ਨੰਬਰ-155 ਤੋਂ ਮਾਈਨਰ ਟੁੱਟ ਜਾਂਦੀ ਹੈ। ਉਧਰ ਮਾਈਨਰ ਦੇ ਟੁੱਟਣ ਦੀ ਸੂਚਨਾ ਤੋਂ ਬਾਅਦ ਨਹਿਰੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮੌਕੇ ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਨਹਿਰ ਨੂੰ ਬੰਨਣ ਦਾ ਕੰਮ ਸ਼ੁਰੂ ਕਰ ਦਿੱਤਾ। ਸਮਾਚਾਰ ਲਿਖੇ ਜਾਣ ਤੱਕ ਮਾਈਨਰ ਨੂੰ ਬੰਨਣ ਦਾ ਕੰਮ ਜਾਰੀ ਸੀ।
ਇਹ ਵੀ ਪੜ੍ਹੋ : ਰਿਤਿਕ ਰੋਸ਼ਨ ਦੀ 67 ਸਾਲਾਂ ਮਾਂ ਪਿੰਕੀ ਪਾਣੀ ’ਚ ਯੋਗ ਕਰਦੀ ਆਈ ਨਜ਼ਰ, ਦੇਖੋ ਵੀਡੀਓ
ਉਧਰ ਕਿਸਾਨ ਸੁਖਵਿੰਦਰ ਸਿੰਘ, ਹਰਦੀਪ ਸਿੰਘ ਅਤੇ ਰਾਜ ਕੁਮਾਰ ਤੇ ਹੋਰ ਜਿਮੀਂਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਝ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਈ ਸੀ ਅਤੇ ਕੁੱਝ ਜਗ੍ਹਾਂ ਤੇ ਝੋਨੇ ਦੀ ਬਿਜਾਈ ਕਰਵਾਈ ਸੀ ਪਰ ਮਾਈਨਰ ਦੇ ਟੁੱਟਣ ਨਾਲ ਉਨ੍ਹਾਂ ਦੀ ਝੋਨੇ ਦੀ ਫ਼ਸਲ ਨਹਿਰੀ ਪਾਣੀ ਦੇ ਕਾਰਣ ਨੁਕਸਾਨੀ ਗਈ ਹੈ। ਉਧਰ ਦੂਜੇ ਪਾਸੇ ਐਕਸੀਈਐਨ ਨਹਿਰੀ ਵਿਭਾਗ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਕਤ ਬੁਰਜੀ ਤੋਂ ਪਹਿਲਾਂ ਵੀ ਮਾਈਨਰ ਟੁੱਟਦੀ ਹੈ ਅਤੇ ਉਹ ਉੱਚ ਅਧਿਕਾਰੀਆਂ ਨੂੰ ਲਿਖਣਗੇ ਕਿ ਇਥੇ ਮਨਰੇਗਾ ਦੇ ਰਾਹੀਂ ਉਕਤ ਬੁਰਜੀ ਨੰਬਰ ਤੋਂ ਆਰਸੀਸੀ ਕਰਵਾਈ ਜਾਵੇ ਤਾਂ ਜੋ ਦੋਬਾਰਾ ਮਾਈਨਰ ਨਾ ਟੁੱਟੇ।