ਰਿਸ਼ਵਤ ਲੈਂਦਾ ਤਹਿਸੀਲ ਦਾ ਰੀਡਰ ਵਿਜੀਲੈਂਸ ਵੱਲੋਂ ਕਾਬੂ
Friday, Nov 24, 2017 - 06:19 PM (IST)

ਬੁਢਲਾਡਾ (ਬਾਂਸਲ) - ਸਥਾਨਕ ਤਹਿਸੀਲ ਦਫਤਰ 'ਚ ਵਿਜੀਲੈਂਸ ਵਿਭਾਗ ਵਲੋਂ ਨਾਇਬ ਤਹਿਸੀਲਦਾਰ ਦੇ ਰੀਡਰ ਨੂੰ ਰੰਗੇ ਹੱਥੀ ਰਿਸ਼ਵਤ ਲੈਂਦਿਆਂ ਮੌਕੇ ਤੇ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਡੀ. ਐੱਸ. ਪੀ. ਵਿਜੀਲੈੱਸ ਮਨਜੀਤ ਸਿੰਘ ਨੇ ਦੱਸਿਆਂ ਕਿ ਪ੍ਰਵੀਨ ਕੁਮਾਰ ਵਾਸੀ ਬੋਹਾ ਨੇ ਇੱਕ ਮਕਾਨ ਦੀ ਰਜਿਸਟਰੀ ਨੂੰ ਲੈ ਕੇ ਰੀਡਰ ਮੁਕੇਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਸ ਨੇ 4 ਹਜ਼ਾਰ ਰੁਪਏ ਦੀ ਮੰਗ ਕੀਤੀ ਜਿਸ ਤੋਂ ਬਾਅਦ ਪ੍ਰਵੀਨ ਕੁਮਾਰ ਨੇ ਵਿਜੀਲੈਂਸ ਵਿਭਾਗ ਨਾਲ ਸੰਪਰਕ ਕੀਤਾ, ਜਿੱਥੇ ਅੱਜ ਤਹਿਸੀਲ 'ਚ ਵਿਜੀਲੈਂਸ ਵਿਭਾਗ ਨੇ ਮੁਕੇਸ਼ ਕੁਮਾਰ ਰੀਡਰ ਨੂੰ 4 ਹਜ਼ਾਰ ਰੁਪਏ ਦੀ ਰਾਸ਼ੀ ਸਮੇਤ ਮੌਕੇ ਤੇ ਗ੍ਰਿਫਤਾਰ ਕਰ ਲਿਆ। ਇਸ ਮੌਕੇ ਤੇ ਗਵਾਹ ਜਰਨੈਲ ਸਿੰਘ, ਗੁਰਵੀਰ ਸਿੰਘ ਢਿੱਲੋਂ ਏ. ਆਰ, ਅਸ਼ੋਕ ਕੁਮਾਰ ਇੰਜੀਨੀਅਰ ਸਹਾਇਕ ਵਾਟਰ ਸਪਲਾਈ ਬਤੌਰ ਸਰਕਾਰੀ ਗਵਾਹ ਮੌਜੂਦ ਸਨ। ਰੀਡਰ ਖਿਲਾਫ ਭ੍ਰਿਸ਼ਟਾਚਾਰ ਐੱਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।