ਸ਼ਟਰ ਤੋੜ ਕੇ ਚੋਰਾਂ ਵੱਲੋਂ 70 ਹਜ਼ਾਰ ਦੀ ਚੋਰੀ

Tuesday, Jul 24, 2018 - 02:39 AM (IST)

ਸ਼ਟਰ ਤੋੜ ਕੇ ਚੋਰਾਂ ਵੱਲੋਂ 70 ਹਜ਼ਾਰ ਦੀ ਚੋਰੀ

ਬਾਘਾਪੁਰਾਣਾ,   (ਰਾਕੇਸ਼)-  ਕਸਬੇ ਦੇ ਬਾਜ਼ਾਰਾਂ ਅੰਦਰ ਦੁਕਾਨਾਂ ਦੀ ਭੰਨਤੋਡ਼ ਕਰਕੇ ਚੋਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਕਾਰਨ ਦੁਕਾਨਦਾਰ ਵਰਗ ਭਾਰੀ ਦੁਚਿੱਤੀ ’ਚ ਹਨ ਪਰ ਪੁਲਸ ਪ੍ਰਸ਼ਾਸਨ ਵੱਲੋਂ ਸਖਤੀ ਨਾਲ ਕੰਮ ਨਹੀਂ ਲਿਆ ਜਾ ਰਿਹਾ, ਜਿਸ ਕਰਕੇ ਅਕਸਰ ਚੋਰੀ ਦੀਆਂ ਘਟਨਾਵਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਬੀਤੀ ਰਾਤ ਚੋਰਾਂ ਨੇ ਨਿਹਾਲ ਸਿੰਘ ਵਾਲਾ ਰੋਡ ਤੇ ਕਾਲੇਕੇ ਰੋਡ ਚੌਂਕ ਦੇ ਬਿਲਕੁੱਲ ਸਾਹਮਣੇ ਰੋਸ਼ਨ ਲਾਲ ਕਰਿਆਨੇ ਵਾਲਾ ਪਰਿਵਾਰ ਦੀਆਂ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਉਸ ’ਚੋਂ 50 ਹਜ਼ਾਰ ਦੀ ਨਕਦੀ ਅਤੇ 20 ਹਜ਼ਾਰ ਰੁਪਏ ਤੋਂ ਵੱਧ ਦਾ ਸਮਾਨ ਚੋਰੀ ਕਰਕੇ ਲੈ ਗਏ। ਦੁਕਾਨ ਮਾਲਕ ਰਾਮੇਸ਼ ਕੁਮਾਰ ਨੇ ਦੱਸਿਆ ਕਿ ਚੋਰ ਤੀਸਰੀ ਮੰਜਿਲ ਦਾ ਦਰਵਾਜਾ ਭੰਨ ਕੇ ਹੇਠਾਂ ਆਏ ਅਤੇ ਵਾਰੀ ਸਿਰ ਤਿੰਨਾਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੇ ਪੈਸਿਆਂ ਵਾਲੇ ਗੱਲਿਆਂ ਦੀ ਭੰਨ ਤੋਡ਼ ਕੀਤੀ ਅਤੇ ਨਾਲ ਪਏ ਗਊਸ਼ਾਲਾ ਦੇ ਦਾਨ ਪਾਤਰ ’ਚੋਂ ਵੀ ਨਕਦੀ ਕੱਢ ਕੇ ਲੈ ਗਏ। ਵਾਪਰੀ ਘਟਨਾ ਤੋਂ ਬਾਅਦ ਸੰਦੀਪ ਠੰਡੂ, ਮੰਜੂ, ਰਿੰਪੀ ਮਿੱਤਲ, ਮਨਦੀਪ ਕੱਕਡ਼, ਸੰਨੀ ਬਰਾਡ਼, ਹੈਪੀ ਬਾਂਸਲ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਨੂੰ ਪੁਲਸ ਗਸ਼ਤ ਕੀਤੀ ਜਾਵੇ ਅਤੇ ਦੁਕਾਨਾਂ ਦੀ ਰਾਖੀ ਲਈ ਕਰਡ਼ੇ ਪ੍ਰਬੰਧ ਕੀਤੇ ਜਾਣ।


Related News