ਚੰਡੀਗੜ੍ਹ : ਸ਼ਰਾਰਤੀ ਨੌਜਵਾਨਾਂ ਨੇ ਤੋੜੇ 25 ਗੱਡੀਆਂ ਦੇ ਸ਼ੀਸ਼ੇ (ਤਸਵੀਰਾਂ)
Wednesday, Feb 28, 2018 - 12:29 PM (IST)

ਚੰਡੀਗੜ੍ਹ (ਕੁਲਦੀਪ) : ਥਾਣਾ ਮਲੋਆ ਇਲਾਕੇ ਨਾਲ ਲੱਗਦੇ ਡੱਡੂਮਾਜਰਾ ਕਾਲੋਨੀ 'ਚ ਕੁਝ ਸ਼ਰਾਰਤੀ ਨੌਜਵਾਨਾਂ ਨੇ ਬੀਤੀ ਰਾਤ ਘਰਾਂ ਅਤੇ ਦੁਕਾਨਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ। ਪੁਲਸ ਦੀ ਜਾਣਕਾਰੀ ਮੁਤਾਬਕ ਉਕਤ ਨੌਜਵਾਨਾਂ ਨੇ ਕਰੀਬ 25 ਗੱਡੀਆਂ ਦੇ ਸ਼ੀਸ਼ੇ ਤੋੜੇ। ਇਨ੍ਹਾਂ ਨੌਜਵਾਨਾਂ ਦੀਆਂ ਤਸਵੀਰਾਂ ਘਰਾਂ ਅਤੇ ਦੁਕਾਨਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈਆਂ, ਜਦੋਂ ਕਿ ਪੁਲਸ ਇਨ੍ਹਾਂ ਨੌਜਵਾਨਾਂ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ। ਫਿਲਹਾਲ ਇਸ ਵਾਰਦਾਤ ਤੋਂ ਬਾਅਦ ਡੱਡੂਮਾਜਰਾ ਕਾਲੋਨੀ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।