ਮਹਿੰਗੀ ਤੇ ਬ੍ਰਾਂਡਿਡ ਸ਼ਰਾਬ ਦਾ ਸ਼ੌਂਕ ਰੱਖਣ ਵਾਲੇ ਸਾਵਧਾਨ, ਜ਼ਰੂਰ ਪੜ੍ਹੋ ਇਹ ਖਬਰ (ਵੀਡੀਓ)

08/24/2016 5:18:07 PM

ਬਠਿੰਡਾ : ਸ਼ਰਾਬ ਦੇ ਮਹਿੰਗੇ ਬ੍ਰਾਂਡਾਂ ਦੀਆਂ ਇਥੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਉਹ ਕੋਈ ਨੁਮਾਇਸ਼ ਨਹੀਂ ਸਗੋਂ ਬਠਿੰਡਾ ਪੁਲਸ ਵਲੋਂ ਫੜ੍ਹੇ ਗਏ ਗਿਰੋਹ ਤੋਂ ਬਰਾਮਦ ਬ੍ਰਾਂਡ ਹਨ। ਪੁਲਸ ਨੇ ਲੰਮੇ ਸਮੇਂ ਤੋਂ ਚੱਲ ਰਹੇ ਨਕਲੀ ਸ਼ਰਾਬ ਦੇ ਗੋਰਖਧੰਦੇ ਦਾ ਪਰਦਾਫਾਸ਼ ਕਰਦਿਆਂ ਵੱਡੀ ਮਾਤਰਾ ਵਿਚ ਬਰਾਮਦ ਕੀਤੀਆਂ ਹਨ। ਦਰਅਸਲ ਇਹ ਗਿਰੋਹ ਕਬਾੜੀਆਂ ਦੀਆਂ ਦੁਕਾਨਾਂ ਅਤੇ ਮੈਰੇਜ ਪੈਲੇਸਾਂ ਤੋਂ ਮਹਿੰਗੇ ਬ੍ਰਾਂਡ ਦੇ ਸ਼ਰਾਬ ਦੀਆਂ ਖਾਲੀ ਬੋਤਲਾਂ ਖਰੀਦ ਕੇ ਉਸ ਵਿਚ ਨਕਲੀ ਸ਼ਰਾਬ ਭਰ ਕੇ ਵੇਚਦਾ ਸੀ। ਮਹਿੰਗੇ ਬ੍ਰਾਂਡ ਦੀਆਂ ਅਸਲੀ ਬੋਤਲਾਂ ''ਚ ਨਕਲੀ ਸ਼ਰਾਬ ਹੋਣ ਦਾ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਪੈਂਦਾ।
ਪੁਲਸ ਨੇ ਖੁਲਾਸਾ ਕੀਤਾ ਹੈ ਕਿ ਹੁਣ ਤੱਕ ਇਹ ਗਿਰੋਹ 50 ਹਜ਼ਾਰ ਦੇ ਕਰੀਬ ਨਕਲੀ ਸ਼ਰਾਬ ਦੀਆਂ ਬੋਤਲਾਂ ਵੇਚ ਕੇ ਮੋਟੀ ਕਮਾਈ ਕਰ ਚੁੱਕਾ ਹੈ। ਬਹਿਰਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਸ ਗਿਰੋਹ ਸੰਬੰਧੀ ਹੋਰ ਖੁਲਾਸੇ ਹੋ ਸਕਣ।


Gurminder Singh

Content Editor

Related News