ਪ੍ਰੇਮੀ ਨਾਲ ਵਿਆਹ ਕਰਵਾਉਣ ਦੀ ਜ਼ਿੱਦ ''ਤੇ ਅੜੀ ਕੁੜੀ, ਜਾਨ ਤਲੀ ''ਤੇ ਧਰ ਕੇ ਜੋ ਕੀਤਾ ਦੇਖ ਉੱਡੇ ਸਭ ਦੇ ਹੋਸ਼

Tuesday, Aug 04, 2020 - 06:31 PM (IST)

ਪ੍ਰੇਮੀ ਨਾਲ ਵਿਆਹ ਕਰਵਾਉਣ ਦੀ ਜ਼ਿੱਦ ''ਤੇ ਅੜੀ ਕੁੜੀ, ਜਾਨ ਤਲੀ ''ਤੇ ਧਰ ਕੇ ਜੋ ਕੀਤਾ ਦੇਖ ਉੱਡੇ ਸਭ ਦੇ ਹੋਸ਼

ਮਾਛੀਵਾੜਾ ਸਾਹਿਬ (ਟੱਕਰ) : ਇਸ਼ਕ 'ਚ ਪ੍ਰੇਮੀ ਜੋੜੇ ਇਸ ਕਦਰ ਅੰਨ੍ਹੇ ਹੋ ਜਾਂਦੇ ਹਨ ਕਿ ਉਹ ਆਪਣਾ ਪਿਆਰ ਸਿਰੇ ਚੜ੍ਹਾਉਣ ਲਈ ਜਾਨ ਵੀ ਜੋਖ਼ਮ ਵਿਚ ਪਾ ਦਿੰਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਮਾਛੀਵਾੜਾ ਬੇਟ ਖੇਤਰ ਦੇ ਇਕ ਪਿੰਡ 'ਚ ਵਾਪਰਿਆ। ਜਿੱਥੇ ਪੁਰਾਣੀ ਫ਼ਿਲਮ ਸ਼ੋਲੇ ਦੇ ਫ਼ਿਲਮੀ ਸਟਾਈਲ ਨਾਲ ਇਕ ਲੜਕੀ ਬਸੰਤੀ ਆਪਣੇ ਪ੍ਰੇਮੀ ਵੀਰੂ ਨਾਲ ਵਿਆਹ ਕਰਵਾਉਣ ਖਾਤਰ ਬਿਜਲੀ ਦੇ ਟਾਵਰ 'ਤੇ ਜਾ ਚੜ੍ਹੀ। ਪ੍ਰਾਪਤ ਜਾਣਕਾਰੀ ਅਨੁਸਾਰ ਬਿਹਾਰ ਦੀ ਨਿਵਾਸੀ ਇਹ ਮਜ਼ਦੂਰ ਪਰਿਵਾਰ ਦੀ ਲੜਕੀ ਦੇ ਪ੍ਰੇਮ ਸਬੰਧ ਯੂ. ਪੀ. ਤੋਂ ਆਏ ਨੌਜਵਾਨ ਨਾਲ ਬਣ ਗਏ ਪਰ ਕੁੜੀ ਦੇ ਪਰਿਵਾਰਕ ਮੈਂਬਰਾਂ ਵਲੋਂ ਦੋਵਾਂ ਦਾ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਕੁੜੀ ਦੇ ਪਰਿਵਾਰਕ ਮੈਂਬਰਾਂ ਦਾ ਤਰਕ ਸੀ ਕਿ ਇਕ ਤਾਂ ਮੁੰਡਾ ਕੁੜੀ ਨਾਲੋਂ ਜ਼ਿਆਦਾ ਉਮਰ ਦਾ ਹੈ ਅਤੇ ਦੂਜਾ ਉਸਦੇ ਪਿਛੋਕੜ ਬਾਰੇ ਜਾਣਕਾਰੀ ਨਹੀਂ ਕਿ ਉਹ ਵਿਆਹਿਆ ਹੈ ਜਾਂ ਕੁਆਰਾ। 

ਇਹ ਵੀ ਪੜ੍ਹੋ : ਸੁੱਚਾ ਸਿੰਘ ਲੰਗਾਹ ਨਾਲ ਸੰਬੰਧ ਰੱਖਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ 'ਤੇ ਸ੍ਰੀ ਅਕਾਲ ਤਖਤ ਦੀ ਵੱਡੀ ਕਾਰਵਾਈ

PunjabKesari

ਕੁੜੀ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਬੇਜ਼ਿੱਦ ਸੀ ਆਖਰ ਪਰਿਵਾਰਕ ਮੈਂਬਰਾਂ ਨੇ ਇਹ ਸ਼ਰਤ ਰੱਖ ਦਿੱਤੀ ਕਿ ਮੁੰਡਾ ਆਪਣੀ ਪ੍ਰੇਮਿਕਾ ਦੇ ਨਾਮ 'ਤੇ 50 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਤਾਂ ਜੋ ਕੁੜੀ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਅਜੇ ਇਸ ਸਬੰਧੀ ਦੋਵਾਂ ਪਰਿਵਾਰਾਂ 'ਚ ਗੱਲਬਾਤ ਚੱਲ ਹੀ ਰਹੀ ਸੀ ਕਿ ਅਖੀਰ ਕੁੜੀ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ 100 ਫੁੱਟ ਉਚੇ ਹਾਈਵੋਲਟੇਜ਼ ਬਿਜਲੀ ਦੀਆਂ ਤਾਰ੍ਹਾਂ ਵਾਲੇ ਖੰਭੇ 'ਤੇ ਜਾ ਚੜ੍ਹੀ ਅਤੇ ਕਿਹਾ ਕਿ ਜੇਕਰ ਉਸਦਾ ਮੁੰਡੇ ਨਾਲ ਵਿਆਹ ਨਾ ਹੋਇਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ। ਸੂਚਨਾ ਮਿਲਦੇ ਹੀ ਸ਼ੇਰਪੁਰ ਪੁਲਸ ਚੌਂਕੀ ਦੇ ਕਰਮਚਾਰੀ ਵੀ ਉਥੇ ਪਹੁੰਚ ਗਏ ਜਿਨ੍ਹਾਂ ਨੇ ਬਿਜਲੀ ਸਪਲਾਈ ਕਟਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਵੱਡੇ ਟਾਵਰਾਂ ਦੀ ਸਪਲਾਈ ਇਲਾਕੇ ਦੇ ਅਧਿਕਾਰੀਆਂ ਦੇ ਕੰਟਰੋਲ 'ਚ ਨਾ ਹੋਣ ਕਾਰਨ ਉਨ੍ਹਾਂ ਜਵਾਬ ਦੇ ਦਿੱਤਾ।

ਇਹ ਵੀ ਪੜ੍ਹੋ : ਲੰਗਾਹ ਨੂੰ 'ਸੁੱਚਾ' ਕਰਨ 'ਤੇ ਬਵਾਲ, ਭੜਕੇ ਭਾਈ ਮਾਝੀ ਨੇ ਸੁਖਬੀਰ ਤੇ ਮਜੀਠੀਆ 'ਤੇ ਦਿੱਤਾ ਵੱਡਾ ਬਿਆਨ

PunjabKesari

ਕੁੜੀ ਨੂੰ ਬਿਜਲੀ ਟਾਵਰ ਤੋਂ ਹੇਠਾਂ ਉਤਾਰਨ ਦੀਆਂ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਹ ਨਾ ਉਤਰੀ। ਅਖੀਰ ਉਸਦੇ ਪ੍ਰੇਮੀ ਨੂੰ ਬੁਲਾਇਆ ਗਿਆ ਅਤੇ ਉਸਨੇ ਹੇਠਾਂ ਖੜ੍ਹ ਕੇ ਆਪਣੀ ਪ੍ਰੇਮਿਕਾ ਨੂੰ ਅਵਾਜ਼ਾਂ ਮਾਰੀਆਂ ਕਿ ਉਹ ਉਸ ਨਾਲ ਵਿਆਹ ਕਰਵਾਏਗਾ। ਪ੍ਰੇਮੀ ਦੇ ਬੁਲਾਵੇ 'ਤੇ ਕੁੜੀ ਬੜੀ ਮੁਸ਼ਕਿਲ ਨਾਲ ਟਾਵਰ ਤੋਂ ਹੇਠਾਂ ਆਈ ਅਤੇ ਉਸਨੇ ਭੱਜ ਕੇ ਪ੍ਰੇਮੀ ਨੂੰ ਬਾਹਾਂ ਵਿਚ ਲੈ ਲਿਆ। ਟਾਵਰ ਤੋਂ ਉਤਰਦੇ ਹੀ ਪ੍ਰੇਮਿਕਾ ਨੇ ਕਿਹਾ ਕਿ ਉਸਦੇ ਪਰਿਵਾਰਕ ਮੈਂਬਰ ਇਹ ਵਿਆਹ ਦੇ ਵਿਰੁੱਧ ਹਨ ਪਰ ਉਹ ਆਪਣੇ ਪ੍ਰੇਮੀ ਤੋਂ ਬਿਨ੍ਹਾਂ ਨਹੀਂ ਰਹਿ ਸਕਦੀ, ਇਸ ਲਈ ਉਸਨੇ ਅਜਿਹਾ ਖ਼ਤਰਨਾਕ ਕਦਮ ਚੁੱਕਿਆ। ਫਿਲਹਾਲ ਪ੍ਰੇਮਿਕਾ ਨੂੰ ਆਪਣੇ ਘਰ ਭੇਜ ਦਿੱਤਾ ਗਿਆ ਹੈ ਅਤੇ ਫਿਲਮੀ ਸਟਾਈਲ 'ਚ ਬਸੰਤੀ ਵਲੋਂ ਆਪਣੀ ਜਾਨ ਜ਼ੋਖ਼ਮ 'ਚ ਪਾ ਕੇ ਪ੍ਰੇਮੀ ਵੀਰੂ ਨਾਲ ਵਿਆਹ ਕਰਵਾਉਣ ਦੀ ਕੋਸ਼ਿਸ਼ ਆਉਣ ਵਾਲੇ ਦਿਨਾਂ 'ਚ ਸਿਰੇ ਚੜ੍ਹੇਗੀ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ : ਮਾਛੀਵਾੜਾ 'ਚ ਵੱਡੀ ਘਟਨਾ, ਸਰਕਾਰੀ ਹਸਪਤਾਲ ਦੀ ਡਾਕਟਰ ਨੇ ਕੀਤੀ ਖ਼ੁਦਕੁਸ਼ੀ

 


author

Gurminder Singh

Content Editor

Related News