ਬਲੈਕਮੇਲਿੰਗ ਤੋਂ ਦੁਖੀ ਨੌਜਵਾਨ ਨੇ ਗਲ ਲਾਈ ਮੌਤ, ਖ਼ੁਦਕੁਸ਼ੀ ਤੋਂ ਪਹਿਲਾਂ ਭੇਜੇ ਮੈਸੇਜ 'ਚ ਖੁੱਲ੍ਹ ਗਏ ਸਾਰੇ ਰਾਜ਼

Wednesday, Jun 07, 2023 - 02:13 PM (IST)

ਬਲੈਕਮੇਲਿੰਗ ਤੋਂ ਦੁਖੀ ਨੌਜਵਾਨ ਨੇ ਗਲ ਲਾਈ ਮੌਤ, ਖ਼ੁਦਕੁਸ਼ੀ ਤੋਂ ਪਹਿਲਾਂ ਭੇਜੇ ਮੈਸੇਜ 'ਚ ਖੁੱਲ੍ਹ ਗਏ ਸਾਰੇ ਰਾਜ਼

ਫਿਲੌਰ (ਭਾਖੜੀ)-ਟ੍ਰੈਵਲ ਏਜੰਟ ਦੀ ਠੱਗੀ ਅਤੇ ਸੱਟੇਬਾਜ਼ਾਂ ਦੀ ਬਲੈਕਮੇਲਿੰਗ ਤੋਂ ਤੰਗ ਆ ਕੇ ਵਿਅਕਤੀ ਨੇ ਟਰੇਨ ਅੱਗੇ ਕੁੱਦ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਸਵਾ ਸਾਲ ਦੀ ਇਕ ਬੇਟੀ ਵੀ ਹੈ। ਮ੍ਰਿਤਕ ਨੇ ਮਰਨ ਤੋਂ ਪਹਿਲਾਂ ਆਪਣੇ ਰਿਸ਼ਤੇਦਾਰ ਅਤੇ ਦੋਸਤਾਂ ਨੂੰ ਮੋਬਾਇਲ ਰਾਹੀਂ ਮੈਸੇਜ ਭੇਜ ਕੇ ਉਨ੍ਹਾਂ ਸਾਰਿਆਂ ਦੇ ਨਾਵਾਂ ਦਾ ਖ਼ੁਲਾਸਾ ਕੀਤਾ, ਜਿਨ੍ਹਾਂ ਨੇ ਉਸ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ। ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਹਿਮਾਂਸ਼ੂ ਟੰਡਨ (30) ਪੁੱਤਰ ਅਸ਼ੋਕ ਟੰਡਨ ਵਾਸੀ ਫਗਵਾੜਾ ਦੀ ਪਤਨੀ ਪ੍ਰਭਜੋਤ ਨੇ ਦੱਸਿਆ ਕਿ ਉਨ੍ਹਾਂ ਨੂੰ ਫਗਵਾੜਾ ਦਾ ਰਹਿਣ ਵਾਲਾ ਇਕ ਟ੍ਰੈਵਲ ਏਜੰਟ ਹਰਜਿੰਦਰ ਸਿੰਘ ਮਿਲਿਆ, ਜਿਸ ਨੇ ਉਸ ਦੇ ਪਤੀ ਨੂੰ ਵਿਦੇਸ਼ ਅਮਰੀਕਾ ’ਚ ਸੈਟਲ ਕਰਵਾਉਣ ਦਾ ਝਾਂਸਾ ਦੇ ਕੇ ਉਸ ਨੂੰ ਅੱਗੇ ਸਾਥੀ ਟ੍ਰੈਵਲ ਏਜੰਟਾਂ ਨਾਲ ਮਿਲਵਾ ਕੇ 35 ਲੱਖ ਰੁਪਏ ’ਚ ਗੱਲ ਤੈਅ ਕਰ ਲਈ। 16 ਲੱਖ ਰੁਪਏ ਉਸ ਨੇ ਉਸ ਦੇ ਪਤੀ ਤੋਂ ਐਡਵਾਂਸ ਲੈ ਲਏ ਅਤੇ ਬਕਾਇਆ ਰਾਸ਼ੀ ਉਨ੍ਹਾਂ ਨੂੰ ਵਿਦੇਸ਼ ਪੁੱਜਣ ਤੋਂ ਬਾਅਦ ਦੇਣੀ ਸੀ।

ਇਹ ਵੀ ਪੜ੍ਹੋ- ਵਜ਼ੀਫਾ ਘਪਲੇ 'ਚ ਮਾਨ ਸਰਕਾਰ ਦੀ ਵੱਡੀ ਕਾਰਵਾਈ, ਇਨ੍ਹਾਂ ਦੋ ਅਧਿਕਾਰੀਆਂ 'ਤੇ ਲਿਆ ਸਖ਼ਤ ਐਕਸ਼ਨ

PunjabKesari

ਉਕਤ ਏਜੰਟ ਉਸ ਦੇ ਪਤੀ ਨੂੰ 5 ਮਹੀਨੇ ਤੱਕ ਇੱਧਰ-ਉੱਧਰ ਛੋਟੇ ਮੋਟੇ ਦੇਸ਼ਾਂ ’ਚ ਘੁੰਮਾਉਂਦੇ ਰਹੇ। ਫਿਰ ਉਸ ਨੂੰ ਅਮਰੀਕਾ ਬਾਰਡਰ ਕੋਲ ਇਕ ਸ਼ਹਿਰ ’ਚ ਕੁਝ ਮਹੀਨੇ ਲੁਕੋ ਕੇ ਰੱਖਣ ਤੋਂ ਬਾਅਦ ਸਾਨੂੰ ਫੋਨ ’ਤੇ ਕਹਿ ਦਿੱਤਾ ਕਿ ਉਨ੍ਹਾਂ ਦਾ ਬੰਦਾ ਅਮਰੀਕਾ ਪੁੱਜ ਗਿਆ ਹੈ ਅਤੇ ਉਨ੍ਹਾਂ ਤੋਂ ਬਕਾਇਆ ਰਕਮ ਵੀ ਲੈ ਗਏ। 5 ਮਹੀਨਿਆਂ ਬਾਅਦ ਉਸ ਦਾ ਪਤੀ ਘਰ ਵਾਪਸ ਆ ਗਿਆ। ਉਸ ਨੇ ਇਥੇ ਆ ਕੇ ਦੱਸਿਆ ਕਿ ਟ੍ਰੈਵਲ ਏਜੰਟ ਹਰਜਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਉਹ 35 ਲੱਖ ਰੁਪਏ ਵੀ ਲੈ ਗਏ ਅਤੇ ਉਸ ਨੂੰ ਅਮਰੀਕਾ ਵੀ ਨਹੀਂ ਭੇਜਿਆ।

ਜਦੋਂ ਵੀ ਉਸ ਦਾ ਪਤੀ ਉਨ੍ਹਾਂ ਤੋਂ ਰੁਪਏ ਵਾਪਸ ਮੰਗਦਾ ਸੀ ਤਾਂ ਉਹ ਅੱਗੇ ਜਾਨੋਂ ਮਰਵਾਉਣ ਦੀਆਂ ਧਮਕੀਆਂ ਦਿੰਦੇ ਸਨ, ਜਿਸ ਕਾਰਨ ਉਸ ਦਾ ਪਤੀ ਪ੍ਰੇਸ਼ਾਨ ਰਹਿਣ ਲੱਗ ਪਿਆ। ਉਸ ਦੇ ਪਤੀ ਦੀ ਇਸੇ ਪ੍ਰੇਸ਼ਾਨੀ ਦਾ ਫਾਇਦਾ ਉਠਾ ਕੇ ਕੁਝ ਸੱਟੇਬਾਜ਼ਾਂ ਨੇ ਉਸ ਨੂੰ ਆਪਣੇ ਜਾਲ ’ਚ ਫਸਾ ਲਿਆ ਅਤੇ ਉਸ ਨੂੰ ਝੂਠੇ ਦਿਲਾਸੇ ਦਿੰਦੇ ਰਹੇ ਕਿ ਉਹ ਸੱਟਾ ਲਗਾਵੇ ਉਸ ਦੇ ਸਾਰੇ ਘਾਟੇ ਪੂਰੇ ਹੋ ਜਾਣਗੇ। ਅਜਿਹਾ ਕਰਕੇ ਉਸ ਦੇ ਪਤੀ ਤੋਂ 8 ਲੱਖ ਰੁਪਏ ਠੱਗ ਲਏ, ਹੁਣ ਉਲਟਾ ਉਸ ਨੂੰ ਬਲੈਕਮੇਲ ਕਰਕੇ ਉਸ ਤੋਂ ਹੋਰ ਰੁਪਇਆਂ ਦੀ ਮੰਗ ਕਰ ਰਹੇ ਸਨ।

ਇਹ ਵੀ ਪੜ੍ਹੋ- ਫੇਸਬੁੱਕ ’ਤੇ ਦੋਸਤੀ ਕਰ ਕਸੂਤੀ ਘਿਰੀ ਔਰਤ, ਇਸ ਹੱਦ ਤੱਕ ਪਹੁੰਚ ਜਾਵੇਗੀ ਗੱਲ ਸੋਚਿਆ ਨਾ ਸੀ

PunjabKesari

ਸੱਟੇਬਾਜ਼ ਉਸ ਨੂੰ ਫੋਨ ਕਰਕੇ ਦਿਨ-ਰਾਤ ਡਰਾਉਂਦੇ-ਧਮਕਾਉਂਦੇ ਸਨ
ਬੀਤੀ ਰਾਤ ਉਸ ਦਾ ਪਤੀ ਇਨ੍ਹਾਂ ਸਾਰਿਆਂ ਤੋਂ ਦੁਖੀ ਹੋ ਕੇ ਘਰੋਂ ਚਲਾ ਗਿਆ ਅਤੇ ਫਿਲੌਰ ਪੁੱਜ ਕੇ ਉਸ ਨੇ ਟਰੇਨ ਅਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਪਤੀ ਨੇ ਮਰਨ ਤੋਂ ਪਹਿਲਾਂ ਟ੍ਰੈਵਲ ਏਜੰਟ ਹਰਜਿੰਦਰ ਸਿੰਘ ਅਤੇ ਲੁਧਿਆਣਾ ਨਿਵਾਸੀ ਉਸ ਦੇ ਸਾਥੀ ਪ੍ਰੀਤ ਤੋਂ ਇਲਾਵਾ ਬਲੈਕਮੇਲ ਕਰਨ ਵਾਲੇ ਸੱਟੇਬਾਜ਼ ਕਰਣ, ਇਸ਼ਾਂਤ, ਸਿਮਰਨ, ਵਿੱਕੀ ਅਤੇ ਲਾਲੀ ਸਾਰਿਆਂ ਦੇ ਨਾਵਾਂ ਦਾ ਖੁਲਾਸਾ ਕੀਤਾ, ਜੋ ਉਸ ਨੂੰ ਹਰ ਸਮੇਂ ਪ੍ਰੇਸ਼ਾਨ ਕਰਦੇ ਸਨ, ਜਿਨ੍ਹਾਂ ਕਾਰਨ ਉਸ ਨੂੰ ਖ਼ੁਦਕੁਸ਼ੀ ਕਰਨ ਵਰਗਾ ਕਦਮ ਚੁੱਕਣਾ ਪਿਆ। ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਕੇ ਮ੍ਰਿਤਕ ਦੇ ਮੋਬਾਇਲ ਫੋਨ ਨੂੰ ਆਪਣੇ ਕਬਜ਼ੇ ’ਚ ਲੈ ਲਿਆ, ਜਿਸ ਤੋਂ ਉਸ ਨੇ ਮਰਨ ਤੋਂ ਪਹਿਲਾਂ ਮੈਸੇਜ ਭੇਜੇ ਸਨ।

ਇਹ ਵੀ ਪੜ੍ਹੋ-ਨਸ਼ੇ ਦੇ ਦੈਂਤ ਨੇ ਉਜਾੜਿਆ ਘਰ, ਫਿਲੌਰ ਵਿਖੇ 2 ਸਾਲਾਂ ’ਚ ਨਿਗਲੀਆਂ ਪਰਿਵਾਰ ਦੇ 3 ਨੌਜਵਾਨਾਂ ਦੀਆਂ ਜ਼ਿੰਦਗੀਆਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News