23 ਸਾਲਾ ਨੌਜਵਾਨ ਨੇ ਕੁੱਟਮਾਰ ਤੇ ਬੇਇੱਜ਼ਤੀ ਤੋਂ ਪਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ
Saturday, Jan 27, 2018 - 03:20 PM (IST)

ਰਾਹੋਂ (ਪ੍ਰਭਾਕਰ)— ਮੁਹੱਲਾ ਸਰਾਫਾਂ ਰਾਹੋਂ ਦੇ ਨੌਜਵਾਨ ਨਾਲ ਕੁੱਟਮਾਰ ਅਤੇ ਬੇਇੱਜ਼ਤੀ ਕਰਨ ਤੋਂ ਤੰਗ-ਪਰੇਸ਼ਾਨ ਹੋ ਕੇ ਖੁਦਕਸ਼ੀ ਕਰਨ ਦੇ ਦੇਸ਼ 'ਚ 2 'ਤੇ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹੱਲਾ ਸਰਾਫਾਂ ਦੇ ਰਹਿਣ ਵਾਲੇ ਰਾਜਨ ਪੁੱਤਰ ਫਕੀਰ ਚੰਦ ਨੇ ਪੁਲਸ ਨੂੰ ਬਿਆਨ ਕਰਜ ਕਰਵਾਏ ਕਿ ਉਸ ਦਾ ਛੋਟਾ ਭਰਾ ਬੂਟਾ ਰਾਮ (23) ਬੀਤੀ ਰਾਤ ਘਰ ਆਇਆ ਅਤੇ ਕਹਿਣ ਲੱਗਾ ਕਿ ਉਸ ਨੂੰ ਗਗਨਦੀਪ ਉਰਫ ਬੰਟੀ ਅਤੇ ਸੰਦੀਪ ਉਰਫ ਆਸ਼ੂ ਪੁੱਤਰਾਨ ਰਾਮ ਪਾਲ ਉਰਫ ਪੱਪੂ ਮੁਹੱਲਾ ਸਰਾਫਾ ਰਾਹੋਂ ਨੇ ਕੁੱਟਮਾਰ ਕਰਦੇ ਹੋਏ ਗਾਲੀ-ਗਲੋਚ ਕਰਕੇ ਉਸ ਦੀ ਬੇਇੱਜ਼ਤੀ ਕੀਤੀ। ਇੰਨਾ ਕਹਿ ਕੇ ਉਹ ਸਰਾਣਾ ਅਤੇ ਲੋਈ ਲੈ ਕੇ ਦੂਜੇ ਕਮਰੇ 'ਚ ਚਲਾ ਗਿਆ। ਉਸ ਨੇ ਅੱਗੇ ਦੱਸਿਆ ਕਿ ਕਰੀਬ 15 ਮਿੰਟਾਂ ਬਾਅਦ ਉਹ ਉੱਠ ਕੇ ਬੂਟਾ ਰਾਮ ਦੇ ਕਮਰੇ 'ਚ ਗਿਆ ਤਾਂ ਬੂਟਾ ਰਾਮ ਨੇ ਛੱਤ ਦੇ ਗਾਰਡਰ ਨਾਲ ਲੋਈ ਗਲੇ 'ਚ ਪਾ ਕੇ ਫਾਹਾ ਲਿਆ ਹੋਇਆ ਸੀ ਅਤੇ ਲਾਸ਼ ਗਾਰਡਰ ਨਾਲ ਲਟਕ ਰਹੀ ਸੀ।
ਉਸ ਦੀ ਇੰਝ ਲਟਕਦੇ ਦੇਖ ਉਸ ਨੇ ਆਪਣੇ ਪਿਤਾ ਨੂੰ ਜਾ ਕੇ ਦੱਸਿਆ ਤਾਂ ਉਨ੍ਹਾਂ ਨੇ ਗਾਰਡਰ ਨਾਲ ਲਟਕਦੀ ਲਾਸ਼ ਨੂੰ ਥੱਲੇ ਉਤਾਰਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੇ ਮੁਹੱਲੇ ਦੇ ਮੋਹਤਵਰ ਵਿਅਕਤੀਆਂ ਨੂੰ ਇਤਲਾਹ ਦਿੱਤੀ ਅਤੇ ਦੱਸਿਆ ਕਿ ਬੂਟਾ ਰਾਮ ਨੇ ਗਗਨਦੀਪ ਅਤੇ ਸੰਦੀਪ ਤੋਂ ਤੰਗ-ਪਰੇਸ਼ਾਨ ਹੋ ਕੇ ਗਲੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਏ. ਐੱਸ. ਆਈ. ਮਨਜੀਤ ਲਾਲ ਨੇ ਬੂਟਾ ਰਾਮ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਭੇਜੀ ਅਤੇ ਦੋਵੇਂ ਦੋਸ਼ੀਆਂ ਖਿਲਾਫ ਧਾਰਾ 306 ਆਈ. ਪੀ. ਐੱਸ. ਤਹਿਤ ਰਾਜਨ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੰਸਕਾਰ ਲਈ ਸੌਂਪ ਦਿੱਤੀ ਜਾਵੇਗੀ।