ਲੋਕਾਂ ਦੇ ਤਾਅਨਿਆਂ ਨੇ ਖੋਹਿਆ ਮਾਂ ਦਾ ਜਵਾਨ ਪੁੱਤ, ਲਾਸ਼ ਸੜਕ 'ਤੇ ਰੱਖ ਕੀਤਾ ਪ੍ਰਦਰਸ਼ਨ (ਤਸਵੀਰਾਂ)

Wednesday, Aug 14, 2019 - 03:43 PM (IST)

ਲੋਕਾਂ ਦੇ ਤਾਅਨਿਆਂ ਨੇ ਖੋਹਿਆ ਮਾਂ ਦਾ ਜਵਾਨ ਪੁੱਤ, ਲਾਸ਼ ਸੜਕ 'ਤੇ ਰੱਖ ਕੀਤਾ ਪ੍ਰਦਰਸ਼ਨ (ਤਸਵੀਰਾਂ)

ਜਲੰਧਰ (ਸੋਨੂੰ, ਮਹੇਸ਼)— ਇਥੋਂ ਦੇ ਪਿੰਡ ਧੀਨਾ 'ਚ 23 ਸਾਲਾ ਨੌਜਵਾਨ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰੋਹਿਤ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰੋਹਿਤ ਨੇ ਅਜਿਹਾ ਕਦਮ ਲੋਕਾਂ ਦੇ ਤਾਅਨਿਆਂ ਤੋਂ ਪਰੇਸ਼ਾਨ ਹੋ ਕੇ ਚੁੱਕਿਆ ਹੈ। ਰੋਹਿਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਾਤ ਨੂੰ ਉਸ ਦੇ ਨਾਲ ਹਨੀ, ਮਨੀ ਅਤੇ ਰਵੀ ਨਾਂ ਦੇ ਨੌਜਵਾਨਾਂ ਨੇ ਮਜ਼ਾਕ ਕੀਤਾ ਅਤੇ ਕਿਸੇ ਗੱਲ ਨੂੰ ਲੈ ਕੇ ਤਾਅਨੇ ਵੀ ਦਿੱਤੇ ਸਨ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਰਾਤ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। PunjabKesari

ਉਨ੍ਹਾਂ ਕਿਹਾ ਕਿ ਪੁਲਸ ਇਸ ਮਾਮਲੇ 'ਚ ਕੋਈ ਵੀ ਕਾਰਵਾਈ ਨਹੀਂ ਕਰ ਰਹੀ, ਜਿਸ ਕਾਰਨ ਪੁਲਸ ਖਿਲਾਫ ਸੜਕ 'ਤੇ ਲਾਸ਼ ਨੂੰ ਰੱਖ ਕੇ ਪੁਲਸ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਆਵਾਜਾਈ ਵੀ ਪ੍ਰਭਾਵਿਤ ਹੋਈ।

PunjabKesari

ਉਥੇ ਹੀ ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਕਿਹਾ ਕਿ ਪਰਿਵਾਰ ਵਾਲੇ ਜਿਸ ਦੇ ਖਿਲਾਫ ਬਿਆਨ ਦੇਣਗੇ, ਉਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

PunjabKesari


author

shivani attri

Content Editor

Related News