ਸਾਵਧਾਨ! ਮੁੰਡੇ ਨੇ ਕੁੜੀ ਦੀ ਫੋਟੋ ਲਗਾ ਕੇ ਸਨੈਪਚੇਟ 'ਤੇ ਭੇਜੀ ਫ੍ਰੈਂਡ ਰਿਕੁਐਸਟ, ਫਿਰ ਹੋਇਆ ਉਹ ਜੋ ਸੋਚਿਆ ਨਾ ਸੀ

Friday, Jul 05, 2024 - 04:30 PM (IST)

ਸਾਵਧਾਨ! ਮੁੰਡੇ ਨੇ ਕੁੜੀ ਦੀ ਫੋਟੋ ਲਗਾ ਕੇ ਸਨੈਪਚੇਟ 'ਤੇ ਭੇਜੀ ਫ੍ਰੈਂਡ ਰਿਕੁਐਸਟ, ਫਿਰ ਹੋਇਆ ਉਹ ਜੋ ਸੋਚਿਆ ਨਾ ਸੀ

ਲੁਧਿਆਣਾ (ਜਗਰੂਪ)- ਸਨੇਪਚੈਟ ਆਈ. ਡੀ. 'ਤੇ ਕੁੜੀ ਦੀ ਫੋਟੋ ਲਾ ਕੇ ਕੁੜੀ ਨੂੰ ਭੇਜੀ ਰਿਕੁਐਸਟ ਅਕਸੈਪਟ ਹੋਣ 'ਤੇ ਨੌਜਵਾਨ ਵੱਲੋਂ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੱਲ ਪੁਲਸ ਦੇ ਧਿਆਨ 'ਚ ਆਉਣ 'ਤੇ ਮਾਮਲਾ ਦਰਜ ਕਰਕੇ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।  ਡਿਵੀਜਨ ਨੰ. 7 ਦੀ ਪੁਲਸ ਨੇ ਕੁੜੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਦੇ ਦੱਸਿਆ ਕਿ ਨਿਤਿਸ਼ ਸੈਣੀ ਨਾਮ ਦੇ ਲੜਕੇ ਨੇ ਪਹਿਲਾਂ ਤਾਂ ਸਨੇਪਚੈਟ ਆਈ. ਡੀ. 'ਤੇ ਕੁੜੀ ਦੀ ਫੋਟੋ ਲਗਾ ਕੇ ਕੁੜੀ ਨੂੰ ਫ੍ਰੈਂਡ ਰਿਕੁਐਸਟ ਭੇਜੀ। ਜਦੋਂ ਲੜਕੀ ਨੇ ਗਲਤਫ਼ਹਿਮੀ 'ਚ ਰਿਕੁਐਸਟ ਅਕਸੈਪਟ ਕਰ ਲਈ ਤਾਂ ਉਸ ਨੂੰ ਗਲਤ ਮੈਸੇਜ ਕਰਨ ਲੱਗਿਆ, ਜਦੋਂ ਕੁੜੀ ਨੇ ਬਲੌਕ ਕਰ ਦਿੱਤਾ ਤਾਂ ਸਨੇਪਚੈਟ ਤੋਂ ਫੋਨ ਕਰਕੇ ਮੁੰਡੇ ਦੀ ਭੈਣ ਨੇ ਕਿਹਾ ਕਿ ਦੀਦੀ ਘਬਰਾਓ ਨਾ ਇਹ ਮੇਰੀ ਆਈ. ਡੀ. ਹੈ।

ਇਹ ਵੀ ਪੜ੍ਹੋ- ਪ੍ਰੇਮ ਜਾਲ 'ਚ ਪਹਿਲਾਂ ਔਰਤ ਨੂੰ ਫਸਾ ਬਣਾਏ ਨਾਜਾਇਜ਼ ਸੰਬੰਧ, ਫਿਰ ਅਸ਼ਲੀਲ ਵੀਡੀਓ ਬਣਾ ਕੇ ਕੀਤਾ ਇਹ ਕਾਰਾ

ਮੇਰੇ ਭਰਾ ਨੇ ਫੋਨ ਚੈੱਕ ਕੀਤਾ ਸੀ ਕਿ ਕਿਤੇ ਕਿਸੇ ਮੁੰਡੇ ਨਾਲ ਗੱਲ ਤਾਂ ਨਹੀਂ ਕਰਦੀ, ਮੈਨੂੰ ਅਨਬਲੌਕ ਕਰ ਦਿਓ। ਜਦੋਂ ਮੈਂ ਅਨਬਲੌਕ ਕਰ ਦਿੱਤਾ, ਫਿਰ ਥੋੜ੍ਹੇ ਦਿਨਾਂ ਬਾਅਦ ਮੈਨੂੰ ਮੈਸੇਜ ਆਇਆ ਕਿ ਮੈਂ ਤੁਆਡੀ ਆਈ. ਡੀ. ਪਾਪੂਲਰ ਕਰ ਦੇਣੀ ਹੈ, ਨਹੀਂ ਤਾਂ ਤੁਹਾਡੇ ਨੰਬਰ 'ਤੇ ਇਕ ਓ. ਟੀ. ਪੀ. ਆਇਆ ਹੈ, ਉਹ ਦੇ ਦਿਓ। ਜਦੋਂ ਮੈਂ ਓ. ਟੀ. ਪੀ. ਦੇ ਦਿੱਤਾ ਤਾਂ ਉਨ੍ਹਾਂ ਮੇਰਾ ਸਨੈਪਚੈਟ, ਵਟਸਐਪ ਅਤੇ ਇੰਸਟਾਗ੍ਰਾਮ ਨੂੰ ਹੈਕ ਕਰਕੇ ਫੋਟੋਆਂ ਐਡਿਟ ਕਰਕੇ ਵਾਇਰਲ ਕਰਨ ਦਾ ਡਰਾਵਾ ਦੇ ਕੇ ਕੁੜੀ ਨੂੰ ਗੱਲ ਕਰਨ ਲਈ ਮਜਬੂਰ ਕਰਨ ਲੱਗਿਆ। ਕੁੜੀ ਨੇ ਦੱਸਿਆ ਕਿ ਜਦੋਂ ਉਹ ਮੰਦਰ ਮੱਥਾ ਟੇਕ ਕੇ ਬਾਹਰ ਆਈ ਤਾਂ ਉਪਰੋਕਤ ਮੁੰਡੇ ਨੇ ਜ਼ਬਰਦਸਤੀ ਮੇਰਾ ਹੱਥ ਫੜ ਕੇ ਆਪਣੀ ਸਕੂਟਰੀ 'ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਅਤੇ ਮੇਰਾ ਹੱਥ ਫੜ੍ਹ ਕੇ ਫੋਟੋ ਵੀ ਖਿੱਚ ਲਈ ਅਤੇ ਧਮਕਾਉਣ ਲੱਗਾ। ਕੁੜੀ ਦੇ ਬਿਆਨਾਂ ਮਗਰੋਂ ਪੁਲਸ ਨੇ ਮਾਮਲਾ ਦਰਜ ਕਰਕੇ ਉਪਰੋਕਤ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਸ ਦਿਨ ਰਹੇਗੀ ਤਨਖਾਹੀ ਛੁੱਟੀ, ਬੰਦ ਰਹਿਣਗੇ ਸਰਕਾਰੀ ਅਦਾਰੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News