ਦੋਸਤਾਂ ਨੇ ਕੀਤੀ ਗੱਦਾਰੀ, ਨਸ਼ੇ ਦੀ ਓਵਰਡੋਜ਼ ਦੇ ਕੇ ਨੌਜਵਾਨ ਦਾ ਕੀਤਾ ਕਤਲ

Monday, Sep 15, 2025 - 11:47 AM (IST)

ਦੋਸਤਾਂ ਨੇ ਕੀਤੀ ਗੱਦਾਰੀ, ਨਸ਼ੇ ਦੀ ਓਵਰਡੋਜ਼ ਦੇ ਕੇ ਨੌਜਵਾਨ ਦਾ ਕੀਤਾ ਕਤਲ

ਕਰਤਾਰਪੁਰ (ਸਾਹਨੀ)- ਬਾਹੂਪੁਰ-ਰੋਜੜੀ ਲਿੰਕ ਸੜਕ ’ਤੇ ਬੀਤੇ ਦਿਨੀਂ ਨੌਜਵਾਨ ਮਨਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਫ਼ੌਜੀ ਵਾਸੀ ਸਰਿਸਤਪੁਰ ਕਸਬਾ ਥਾਣਾ ਬੁੱਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੀ ਲਾਸ਼ ਮਿਲਣ ਤੋਂ ਬਾਅਦ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਪੁਲਸ ਵੱਲੋਂ ਮ੍ਰਿਤਕ ਨੂੰ ਨਸ਼ੇ ਦੀ ਓਵਰਡੋਜ਼ ਦੇਣ ਵਾਲੇ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। 

ਇਹ ਵੀ ਪੜ੍ਹੋ: ਸਾਬਕਾ MP ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਇਸ ਐਂਟਰਪ੍ਰਾਈਜ਼ਿਜ਼ ਦੇ ਮਾਲਕ ਨੇ...

ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 11 ਸਤੰਬਰ ਨੂੰ ਉਸ ਦੇ ਛੋਟੇ ਪੁੱਤਰ ਮਨਜੋਤ ਸਿੰਘ (22) ਜੋ ਪਲੰਬਰ ਦਾ ਕੰਮ ਕਰਦਾ ਸੀ, ਸਾਡੇ ਪਿੰਡ ਦੇ ਹੀ ਪਰਮਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਨੂੰ ਆਪਣੇ ਨਾਲ ਲੈ ਕੇ ਆਪਣੇ ਇਕ ਹੋਰ ਜਾਣਕਾਰ ਅਵਤਾਰ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਪਿੰਡ ਆਲਮਪੁਰ ਬੱਕਾ, ਜਿਸ ਦੀ ਸ਼ੀਸ਼ਿਆਂ ਦੀ ਦੁਕਾਨ ਹੈ, ਨੂੰ ਮਿਲਣ ਲਈ ਘਰ ਤੋਂ ਆਏ ਸੀ ਅਤੇ ਮੈਨੂੰ ਮਿਲੀ ਜਾਣਕਾਰੀ ਅਨੁਸਾਰ ਕਰੀਬ ਸਾਢੇ 10 ਵਜੇ ਪਿੰਡ ਆਲਮਪੁਰ ਬੱਕਾ ਅੱਡੇ ’ਚ ਆਪਣੀ ਦੁਕਾਨ ’ਚ ਅਵਤਾਰ ਸਿੰਘ ਪੁੱਤਰ ਬੁੱਧ ਸਿੰਘ ਅਤੇ ਪਰਮਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਨੇ ਮੇਰੇ ਲੜਕੇ ਮਨਜੋਤ ਸਿੰਘ ਦੇ ਜ਼ਹਿਰੀਲਾ ਟੀਕਾ ਲਾ ਦਿੱਤਾ ਅਤੇ ਮੇਰੇ ਲੜਕੇ ਮਨਜੋਤ ਸਿਘ ਦੀ ਸਿਹਤ ਖ਼ਰਾਬ ਹੋ ਗਈ ਅਤੇ ਫਿਰ ਇਨ੍ਹਾਂ ਦੋਵਾਂ ਨੇ ਹਮਸਲਾਹ ਹੋ ਕੇ ਮੇਰੇ ਲੜਕੇ ਮਨਜੋਤ ਸਿੰਘ ਨੂੰ ਦੁਕਾਨ ਦੇ ਅੰਦਰ ਸ਼ਟਰ ਸੁੱਟ ਕੇ ਬੰਦ ਕਰ ਦਿੱਤਾ ਅਤੇ ਆਪ ਦੋਵੇ ਚਲੇ ਗਏ।
8:30 ਕੁ ਵਜੇ ਹਨ੍ਹੇਰਾ ਹੋਣ ’ਤੇ ਇਨ੍ਹਾਂ ਦੋਵਾਂ ਨੇ ਆਲਟੋ ਕਾਰ ਨੰ ਨੰਬਰ ਪੀ. ਬੀ. 08-ਈ ਵਾਈ-9107 ਵਿਚ ਮੇਰੇ ਮ੍ਰਿਤਕ ਬੇਟੇ ਮਨਜੋਤ ਸਿੰਘ ਦੀ ਡੈਡ ਬਾਡੀ ਲੱਦ ਕੇ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਪਿੰਡ ਬਾਹੋਪੁਰ ਤੋਂ ਰੋਹਜੜੀ ਲਿੰਕ ਰੋਡ ਨਜਦੀਕ ਕਮਾਦ ’ਚ ਸੁੱਟ ਦਿੱਤੀ ਅਤੇ ਫਿਰ ਮੈਂ ਸਮੇਤ ਆਪਣੇ ਭਰਾ ਕਮਲਜੀਤ ਸਿੰਘ ਪੁੱਤਰ ਸੋਹਣ ਸਿੰਘ ਨੂੰ ਨਾਲ ਲੈ ਕੇ ਮੌਕਾ ’ਤੇ ਪੁੱਜਾ ਅਤੇ ਆਪਣੇ ਬੇਟੇ ਮਨਜੋਤ ਸਿੰਘ ਦੀ ਮ੍ਰਿਤਕ ਡੈਡ ਬਾਡੀ ਚੁੱਕ ਕੇ ਸਿਵਲ ਹਸਪਤਾਲ ਜਲੰਧਰ ਲਿਆਂਦੀ, ਜਿਥੇ ਡਾਕਟਰਾਂ ਨੇ ਮੇਰੇ ਲੜਕੇ ਮਨਜੋਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: ਪੰਜਾਬ 'ਚ 16,17 ਤੇ 18 ਤਾਰੀਖ਼ਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਸਾਵਧਾਨ ਰਹਿਣ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ

ਉਨ੍ਹਾਂ ਪੁਲਸ ਨੂੰ ਦਿੱਤੇ ਬਿਆਨ ਵਿਚ ਆਪਣੇ ਲੜਕੇ ਮਨਜੋਤ ਸਿੰਘ ਦੀ ਮੌਤ ਅਵਤਾਰ ਸਿੰਘ ਪੁੱਤਰ ਬੁੱਧ ਸਿੰਘ ਤੇ ਪਰਮਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵੱਲੋਂ ਜ਼ਹਿਰੀਲਾ ਟੀਕਾ ਲਾਉਣ ਦਾ ਦੋਸ਼ ਲਾਇਆ ਹੈ ਅਤੇ ਇਨ੍ਹਾਂ ਦੋਵਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਥਾਣਾ ਕਰਤਾਰਪੁਰ ਦੀ ਪੁਲਸ ਨੂੰ ਬਿਆਨਾਂ ਦੇ ਆਧਾਰ ’ਤੇ 103, 3(5), 238 ਬੀ. ਐੱਨ. ਐੱਸ. ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ। ਇਸ ਸਬੰਧੀ ਇੰਸਪੈਰਟਰ ਰਮਨਦੀਪ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਮਿਲੀ ਗੁਪਤ ਸੂਚਨਾ ’ਤੇ ਬੀਤੀ ਸ਼ਾਮ ਕਰਤਾਰਪੁਰ-ਕਿਸ਼ਨਗੜ੍ਹ ਰੋਡ ਨੇੜੇ ਮਿਨੇਮਾ ਮੌੜ ’ਤੇ ਉੱਕਤ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।

ਇਹ ਵੀ ਪੜ੍ਹੋ: ਸੋਮਵਾਰ ਤੇ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਪੰਜਾਬ ਦੇ ਇਸ ਜ਼ਿਲ੍ਹੇ ਦੇ 12 ਸਕੂਲ ਰਹਿਣਗੇ ਬੰਦ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News