ਹੈਰਾਨੀਜਨਕ ਖ਼ੁਲਾਸਾ: ਪਿਓ ਨੇ ਹੀ ਪ੍ਰੇਮਿਕਾ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਸੀ ਕੁੜੀ ਦਾ ਪ੍ਰੇਮੀ
Saturday, Mar 06, 2021 - 10:13 AM (IST)
ਕਪੂਰਥਲਾ (ਭੂਸ਼ਣ/ਮਹਾਜਨ)- ਸੀ. ਆਈ. ਏ. ਸਟਾਫ਼ ਕਪੂਰਥਲਾ ਦੀ ਪੁਲਸ ਨੇ ਪਿਛਲੇ ਦਿਨੀਂ ਇਕ 20 ਸਾਲਾ ਨੌਜਵਾਨ ਦੇ ਕਤਲ ਮਾਮਲੇ ਨੂੰ ਸੁਲਝਾਉਂਦੇ ਹੋਏ ਇਕ ਔਰਤ ਸਣੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਨੌਜਵਾਨ ਦਾ ਕਤਲ ਪ੍ਰੇਮ ਸਬੰਧਾਂ ਦੇ ਕਾਰਨ ਕੀਤਾ ਗਿਆ ਸੀ। ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਸੀ. ਆਈ. ਏ. ਸਟਾਫ਼ ਕਪੂਰਥਲਾ ’ਚ ਐੱਸ. ਪੀ. (ਡੀ.) ਵਿਸ਼ਾਲਜੀਤ ਸਿੰਘ ਨੇ ਕਿਹਾ ਕਿ 3 ਮਾਰਚ 2021 ਨੂੰ ਮਨੀਸ਼ ਸ਼ਾਹ ਪੁੱਤਰ ਦਿਨੇਸ਼ਵਰ ਸ਼ਾਹ ਵਾਸੀ ਪਿੰਡ ਉਗਰਾਵਾ ਜ਼ਿਲ੍ਹਾ ਸਮਸਤੀਪੁਰ ਬਿਹਾਰ ਹਾਲ ਵਾਸੀ ਡੇਰਾ ਮੰਗੀ ਕਾਲੋਨੀ, ਡੇਰਾ ਜੱਗੂ ਸ਼ਾਹ ਥਾਣਾ ਸਿਟੀ ਕਪੂਰਥਲਾ ਨੇ ਸਿਟੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਭਰਾ ਦੀਪੂ ਸ਼ਾਹ ਪਾਣੀ ਵਾਲੇ ਫਿਲਟਰ ਲਗਾਉਣ ਦਾ ਕੰਮ ਕਰਦਾ ਹੈ ਅਤੇ ਉਹ 1 ਮਾਰਚ 2021 ਨੂੰ ਆਪਣੇ ਕੰਮ ਲਈ ਘਰੋਂ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਜਿਸ ’ਤੇ ਸਿਟੀ ਪੁਲਸ ਨੇ ਸਰਚ ਦੌਰਾਨ ਜਲੰਧਰ ਰੋਡ ਨੇੜੇ ਮ੍ਰਿਤਕ ਦੀਪੂ ਸ਼ਾਹ ਦੀ ਲਹੂ-ਲੁਹਾਨ ਹਾਲਾਤ ’ਚ ਲਾਸ਼ ਬਰਾਮਦ ਕਰ ਲਈ। ਜਿਸ ਦੀ ਉਸ ਦੇ ਭਰਾ ਮਨੀਸ਼ ਸ਼ਾਹ ਦੀ ਸ਼ਨਾਖਤ ਦੇ ਬਾਅਦ ਪਛਾਣ ਕਰਕੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿਧਾਨ ਸਭਾ ’ਚ ਫਿਰ ਮਤਾ ਪਾਸ
ਐੱਸ. ਪੀ. (ਡੀ.) ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਮਨੀਸ਼ ਸ਼ਾਹ ਨੇ ਪੁਲਸ ਨੂੰ ਇਹ ਵੀ ਦੱਸਿਆ ਸੀ ਕਿ ਉਸ ਦੇ ਭਰਾ ਦਾ ਕੁਝ ਦਿਨ ਪਹਿਲਾਂ ਕੁਝ ਵਿਅਕਤੀਆਂ ਨਾਲ ਝਗੜਾ ਹੋਇਆ ਸੀ। ਮਨੀਸ਼ ਨੇ ਇਸ ਮਾਮਲੇ ਨੂੰ ਲੈ ਕੇ ਗੌਤਮ ਅਤੇ ਰਾਧਾ ’ਤੇ ਸ਼ੱਕ ਪ੍ਰਗਟ ਕੀਤਾ ਸੀ। ਜਿਸ ਦੇ ਆਧਾਰ ’ਤੇ ਐੱਸ. ਐੱਸ. ਪੀ. ਕੰਵਰਦੀਪ ਕੌਰ ਦੇ ਹੁਕਮਾਂ ’ਤੇ ਇਕ ਵਿਸ਼ੇਸ਼ ਟੀਮ, ਜਿਸ ’ਚ ਐੱਸ. ਪੀ. (ਡੀ.) ਵਿਸ਼ਾਲਜੀਤ ਸਿੰਘ, ਡੀ. ਐੱਸ. ਪੀ. (ਡੀ.) ਸਰਬਜੀਤ ਰਾਏ ਅਤੇ ਡੀ. ਐੱਸ. ਪੀ. ਸਬ ਡਿਵੀਜ਼ਨ ਕਪੂਰਥਲਾ ਸੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਸੀ. ਆਈ. ਏ. ਸਟਾਫ਼ ਕਪੂਰਥਲਾ ਨੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ, ਐੱਸ. ਐੱਚ. ਓ. ਥਾਣਾ ਸਿਟੀ ਕਪੂਰਥਲਾ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਅਤੇ ਸੀ. ਆਈ. ਏ. ਸਟਾਫ਼ ਫਗਵਾੜਾ ਦੇ ਇੰਚਾਰਜ ਊਸ਼ਾ ਰਾਣੀ ’ਤੇ ਅਧਾਰਿਤ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਲਈ ਆਏ ਫਰਾਡ ਫੋਨ ਤਾਂ ਹੋ ਜਾਓ ਸਾਵਧਾਨ, ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ
ਉਕਤ ਪੂਰੀ ਟੀਮ ਨੇ ਜਦੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਮ੍ਰਿਤਕ ਦੀਪੂ ਸ਼ਾਹ ਦੇ ਗੌਤਮ ਸ਼੍ਰੇਸ਼ਠਾ ਉਰਫ਼ ਗੌਤਮ ਪੁੱਤਰ ਕ੍ਰਿਸ਼ਨ ਨਾਰਾਇਣ ਵਾਸੀ ਪਿੰਡ ਕਿਚਨਾਰ ਜ਼ਿਲ੍ਹਾ ਸਿਆਗਜਾ ਨੇਪਾਲ ਹਾਲ ਵਾਸੀ ਟਾਵਰ ਕਾਲੋਨੀ ਔਜਲਾ ਰੋਡ ਕਪੂਰਥਲਾ ਅਤੇ ਰਾਧਾ ਪਤਨੀ ਕਨੱਈਆ ਵਾਸੀ ਪਿੰਡ ਕਪੂਰ ਚੰਦਰਪੁਰ ਜ਼ਿਲ੍ਹਾ ਸੁਲਤਾਨਪੁਰ ਉੱਤਰ ਪ੍ਰਦੇਸ਼ ਹਾਲ ਵਾਸੀ ਡੇਰਾ ਜੱਗੂ ਸ਼ਾਹ ਥਾਣਾ ਸਿਟੀ ਕਪੂਰਥਲਾ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਜਦੋਂ ਉਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਤਾਂ ਖ਼ੁਲਾਸਾ ਹੋਇਆ ਕਿ ਦੀਪੂ ਸ਼ਾਹ ਦੇ ਗੌਤਮ ਦੀ ਲੜਕੀ ਨਾਲ ਸੰਬੰਧ ਸਨ, ਜਿਸ ਨੂੰ ਲੈ ਕੇ ਗੌਤਮ ਨੂੰ ਬਹੁਤ ਗੁੱਸਾ ਸੀ। ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਸਰਬਜੀਤ ਰਾਏ, ਡੀ. ਐੱਸ. ਪੀ. ਸਬ ਡਿਵੀਜ਼ਨ ਸੁਰਿੰਦਰ ਸਿੰਘ ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਸੁਰਜੀਤ ਸਿੰਘ ਪੱਤੜ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ ’ਚ ਹੋਟਲਾਂ ਤੇ ਰੈਸਟੋਰੈਂਟਾਂ ਲਈ ਜਾਰੀ ਕੀਤੇ ਗਏ ਨਵੇਂ ਹੁਕਮ, ਰਾਤ 11 ਵਜੇ ਤੋਂ ਬਾਅਦ ਨਹੀਂ ਹੋਵੇਗੀ ਐਂਟਰੀ
ਪਹਿਲਾਂ ਖਾਣ ਵਾਲੀ ਚੀਜ ’ਚ ਮਿਲਾਈ ਬੇਹੋਸ਼ੀ ਦੀ ਦਵਾਈ ਫਿਰ ਵਾਰਦਾਤ ਨੂੰ ਦਿੱਤਾ ਅੰਜਾਮ
ਮੁਲਜ਼ਮ ਗੌਤਮ ਨੇ ਆਪਣੀ ਪ੍ਰੇਮਿਕਾ ਰਾਧਾ ਨਾਲ ਮਿਲ ਕੇ ਦੀਪੂ ਦਾ ਕਤਲ ਕਰਨ ਦੀ ਸਾਜਿਸ਼ ਤਿਆਰ ਕੀਤੀ ਸੀ। ਜਿਸ ਤਹਿਤ ਦੋਵਾਂ ਮੁਲਜ਼ਮਾਂ ਨੇ ਦੀਪੂ ਨੂੰ ਆਪਣੇ ਘਰ ਬੁਲਾ ਕੇ ਖਾਣ ਵਾਲੀ ਚੀਜ ’ਚ ਬੇਹੋਸ਼ੀ ਦੀ ਦਵਾਈ ਮਿਲਾ ਦਿੱਤੀ। ਜਦੋਂ ਦੀਪੂ ਸ਼ਾਹ ਬੇਹੋਸ਼ ਹੋ ਗਿਆ ਤਾਂ ਉਹ ਦੀਪੂ ਸ਼ਾਹ ਨੂੰ ਲੈ ਕੇ ਨਕੋਦਰ ਮਾਰਗ ’ਚ ਪੈਂਦੇ ਪਿੰਡ ਸੁੰਨੜਾਂ ਤੱਕ ਲੈ ਕੇ ਸਕੂਟਰੀ ’ਤੇ ਘੁੰਮਦੇ ਰਹੇ।
ਇਹ ਵੀ ਪੜ੍ਹੋ: ਜਲੰਧਰ ਪੰਜਾਬ ਦੇ ਸਭ ਤੋਂ ਸੁਰੱਖਿਅਤ ਸ਼ਹਿਰ ਵਜੋਂ ਉਭਰਿਆ, ਦੇਸ਼ ’ਚੋਂ 32ਵਾਂ ਸਥਾਨ ਕੀਤਾ ਹਾਸਲ
ਉਨ੍ਹਾਂ ਦੱਸਿਆ ਕਿ ਜਦੋਂ ਦੀਪੂ ਸ਼ਾਹ ਪੂਰੀ ਤਰ੍ਹਾਂ ਨਾਲ ਬੇਹੋਸ਼ ਹੋ ਗਿਆ ਤਾਂ ਉਨ੍ਹਾਂ ਸਕੂਟਰੀ ਨੂੰ ਵਾਪਸ ਕਪੂਰਥਲਾ ਵੱਲ ਮੋੜਦੇ ਹੋਏ ਜਲੰਧਰ ਮਾਰਗ ’ਤੇ ਪੈਂਦੀ ਸੁੰਨਸਾਨ ਥਾਂ ’ਤੇ ਆ ਕੇ ਦੀਪੂ ਸ਼ਾਹ ਦਾ ਗਲਾ ਘੁੱਟ ਦਿੱਤਾ। ਗਲਾ ਘੁੱਟਣ ਦੇ ਬਾਅਦ ਗੌਤਮ ਨੇ ਆਪਣੀ ਪੈਂਟ ਦਾ ਇਸਤੇਮਾਲ ਕੀਤਾ। ਮ੍ਰਿਤਕ ਦਾ ਗਲਾ ਘੁੱਟਣ ਤੋਂ ਬਾਅਦ ਗੌਤਮ ਨੇ ਉਸ ਦੇ ਮੂੰਹ ਅਤੇ ਸਿਰ ’ਤੇ ਇੱਟਾਂ ਨਾਲ ਕਈ ਵਾਰ ਕੀਤੇ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਗੌਤਮ ਅਤੇ ਉਸ ਦੀ ਪ੍ਰੇਮਿਕਾ ਰਾਧਾ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਗੌਤਮ ਦੀ ਪਤਨੀ ਦੁਬਈ ’ਚ ਕੰਮ ਕਰਦੀ ਹੈ ਅਤੇ ਰਾਧਾ ਨਾਲ ਉਸ ਦੇ ਲੰਬੇ ਸਮੇਂ ਤੋਂ ਸਬੰਧ ਚੱਲ ਰਹੇ ਹਨ।
ਨੋਟ: ਪ੍ਰੇਮਿਕਾ ਨਾਲ ਮਿਲ ਕੇ ਪਿਤਾ ਵੱਲੋਂ ਕੀਤੇ ਗਏ ਅਜਿਹੇ ਸ਼ਰਮਨਾਕ ਕਾਰੇ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੁਮੈਂਟ ਕਰਕੇ ਦਿਓ ਜਵਾਬ