ਮੁੰਡੇ ਨੂੰ ਨਹਿਰ 'ਤੇ ਖਿੱਚ ਲਿਆਈ ਮੌਤ, ਨਹਾਉਣ ਗਿਆ ਰੁੜ੍ਹਿਆ (ਵੀਡੀਓ)

Tuesday, Sep 10, 2019 - 10:09 AM (IST)

ਨਾਭਾ (ਰਾਹੁਲ ਖੁਰਾਣਾ) - ਨਾਭਾ ਦੇ ਪਿੰਡ ਖਨੌੜਾ ਵਿਖੇ ਨਹਿਰ 'ਚ ਨਹਾਉਣ ਗਏ 4 ਦੋਸਤਾਂ 'ਚੋਂ ਇਕ ਦੋਸਤ ਦੇ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਗਰਮੀ ਦੇ ਮੌਸਮ ਤੋਂ ਰਾਹਤ ਪਾਉਣ ਲਈ 17 ਸਾਲਾ ਮੇਵਾ ਰਾਮ ਆਪਣੇ 3 ਦੋਸਤਾਂ ਨਾਲ ਜੋੜੇਪੁਲ ਰੋਹਟੀ ਨਹਿਰ 'ਤੇ ਨਹਾਉਣ ਲਈ ਚਲਾ ਗਿਆ। ਚਾਰਾਂ ਦੋਸਤਾਂ 'ਚੋਂ ਕਿਸੇ ਨੂੰ ਤੈਰਨਾ ਨਹੀਂ ਆਉਦਾ, ਜਿਸ ਕਾਰਨ ਨਹਾਉਂਦੇ-ਨਹਾਉਂਦੇ ਮੇਵਾ ਰਾਮ ਡੁੱਬ ਗਿਆ। ਮੇਵਾ ਰਾਮ ਦੇ ਪਾਣੀ 'ਚ ਡੁੱਬ ਜਾਣ ਦਾ ਉਸ ਦੇ ਦੋਸਤਾਂ ਨੂੰ ਕਾਫੀ ਸਮੇਂ ਬਾਅਦ ਪਤਾ ਲੱਗਾ। ਦੋਸਤਾਂ ਮੁਤਾਬਕ ਪਹਿਲਾਂ ਤਾਂ ਉਹ ਖੁਦ ਹੀ ਮੇਵਾ ਰਾਮ ਨੂੰ ਪਾਣੀ 'ਚ ਲੱਭਦੇ ਰਹੇ ਪਰ ਜਦੋਂ ਉਹ ਨਹੀਂ ਲੱਭਿਆ ਤਾਂ ਉਨ੍ਹਾਂ ਦੇ ਇਸ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦਿੱਤੀ।

PunjabKesari

ਦੂਜੇ ਪਾਸੇ ਮੇਵਾ ਰਾਮ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਵਾ ਰਾਮ ਦੇ ਦੋਸਤਾਂ ਨੇ ਉਨ੍ਹਾਂ ਨੂੰ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਪ੍ਰਸ਼ਾਸਨ 'ਤੇ ਵੀ ਉਨ੍ਹਾਂ ਦੀ ਕੋਈ ਮਦਦ ਨਾ ਕਰਨ ਦੇ ਦੋਸ਼ ਲਾਏ ਹਨ। ਘਟਨਾ ਸਥਾਨ 'ਤੇ ਪਹੁੰਚੀ ਪੁਲਸ ਦਾ ਕਹਿਣਾ ਹੈ ਕਿ ਗੋਤਾਖੋਰਾਂ ਦੀ ਮਦਦ ਨਾਲ ਮੇਵਾ ਰਾਮ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦੀ ਕੋਈ ਖਬਰ ਨਹੀਂ। ਪਤਾ ਲੱਗਾ ਹੈ ਕਿ ਮੇਵਾ ਰਾ  ਦਿਮਾਗੀ ਤੌਰ 'ਚ ਬਿਮਾਰ ਆਪਣੇ ਪਿਤਾ ਦਾ ਇਕਲੌਤਾ ਸਹਾਰਾ ਸੀ, ਜਦਕਿ ਉਸਦੀ ਮਾਂ ਕਾਫੀ ਸਮਾਂ ਪਹਿਲਾਂ ਉਸਨੂੰ ਛੱਡ ਕੇ ਚਲੀ ਗਈ ਸੀ।

PunjabKesari


author

rajwinder kaur

Content Editor

Related News