ਸ਼ਗਨਾਂ ਵਾਲੇ ਘਰ ਗੂੰਜੇ ਮੌਤ ਦੇ ਵੈਣ, ਮਾਪਿਆਂ ਲਈ ਦਵਾਈ ਲੈਣ ਜਾ ਰਹੇ ਵਿਆਹ ਵਾਲੇ ਮੁੰਡੇ ਦੀ ਮੌਤ
Thursday, Jan 09, 2025 - 07:05 PM (IST)
![ਸ਼ਗਨਾਂ ਵਾਲੇ ਘਰ ਗੂੰਜੇ ਮੌਤ ਦੇ ਵੈਣ, ਮਾਪਿਆਂ ਲਈ ਦਵਾਈ ਲੈਣ ਜਾ ਰਹੇ ਵਿਆਹ ਵਾਲੇ ਮੁੰਡੇ ਦੀ ਮੌਤ](https://static.jagbani.com/multimedia/2025_1image_18_46_39920833712.jpg)
ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ-ਚਿੰਤਪੁਰਨੀ ਰੋਡ 'ਤੇ ਬੀਤੀ ਰਾਤ ਭਿਆਨਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ-ਚਿੰਤਪੁਰਨੀ ਨੈਸ਼ਨਲ ਹਾਈਵੇਅ 'ਤੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਕੋਟਲਾ ਗੌਂਸਪੁਰ ਵਿੱਚ ਪੈਂਦੀ ਮਾਊਂਟ ਵਿਊ ਕਾਲੋਨੀ ਦੇ ਨੌਜਵਾਨ ਮਨਜੀਤ ਸਿੰਘ (25) ਉਰਫ਼ ਸੌਰਵ ਦੀ ਨਿੱਜੀ ਬੱਸ ਨਾਲ ਟਕਰਾਉਣ ਕਾਰਨ ਮੌਤ ਹੋ ਗਈ।
ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੌਰਵ ਆਪਣੇ ਮਾਪਿਆਂ ਲਈ ਦਵਾਈ ਲੈ ਕੇ ਪਿੰਡ ਚੁਹਾਲ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਚਿੰਤਪੁਰਨੀ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਨਿੱਜੀ ਬੱਸ ਨਾਲ ਟੱਕਰ ਹੋਣ ਤੋਂ ਬਾਅਦ ਜ਼ਖਮੀ ਹੋ ਗਿਆ। ਰਾਹਗੀਰਾਂ ਨੇ ਉਸ ਦੇ ਮਾਪਿਆਂ ਨੂੰ ਫੋਨ ਕੀਤਾ ਅਤੇ ਸੌਰਵ ਨੂੰ ਜ਼ਖ਼ਮੀ ਹਾਲਤ ਵਿਚ ਪਹਿਲਾਂ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਹੁਸ਼ਿਆਰਪੁਰ ਚੰਡੀਗੜ੍ਹ ਰੋਡ 'ਤੇ ਪੈਂਦੇ ਇਕ ਨਿੱਜੀ ਹਸਪਤਾਲ ਵਿੱਚ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਆਈਲੈੱਟਸ ਸੈਂਟਰਾਂ 'ਤੇ ਪੈ ਗਈ ਵੱਡੀ ਕਾਰਵਾਈ
ਭਰੇ ਮਨ ਨਾਲ ਸੌਰਵ ਦੇ ਪਿਤਾ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸੌਰਵ ਦਾ ਕੁਝ ਦਿਨਾਂ ਬਾਅਦ ਹੀ ਵਿਆਹ ਹੋਣ ਵਾਲਾ ਸੀ। ਸੌਰਵ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪੇਸ਼ੇ ਵਜੋਂ ਸੌਰਵ ਟੈਕਸੀ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਥਾਣਾ ਸਦਰ ਵਿੱਚ ਜਾਂਚ ਅਧਿਕਾਰੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵਿਆਹ ਦੇ 11 ਦਿਨਾਂ ਬਾਅਦ ਲਾੜੀ ਨੇ ਚਾੜ੍ਹ 'ਤਾ ਚੰਨ੍ਹ, ਚੱਕਰਾਂ 'ਚ ਪਿਆ NRI ਪਤੀ, ਹੈਰਾਨ ਕਰੇਗਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e