ਕਹਿਰ ਓ ਰੱਬਾ: ਪਲਾਂ ''ਚ ਉੱਜੜਿਆ ਘਰ! ਦੋਸਤਾਂ ਨਾਲ ਨਹਾਉਣ ਗਏ ਮੁੰਡੇ ਦੀ ਭਾਖੜਾ ਨਹਿਰ ''ਚ ਡੁੱਬਣ ਕਾਰਨ ਮੌਤ

Wednesday, Aug 26, 2026 - 12:41 PM (IST)

ਕਹਿਰ ਓ ਰੱਬਾ: ਪਲਾਂ ''ਚ ਉੱਜੜਿਆ ਘਰ! ਦੋਸਤਾਂ ਨਾਲ ਨਹਾਉਣ ਗਏ ਮੁੰਡੇ ਦੀ ਭਾਖੜਾ ਨਹਿਰ ''ਚ ਡੁੱਬਣ ਕਾਰਨ ਮੌਤ

ਰੂਪਨਗਰ (ਵਿਜੇ ਸ਼ਰਮਾ)-ਭਾਖੜਾ ਨਹਿਰ 'ਚ ਨਹਾਉਣ ਗਏ ਤਿੰਨ ਨੌਜਵਾਨਾਂ ਵਿਚੋਂ ਇਕ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ, ਜਿਸ ਦੀ ਲਾਸ਼ ਪੁਲਸ ਵੱਲੋਂ ਬਰਾਮਦ ਕਰ ਲਈ ਗਈ। ਇਸ ਸਬੰਧ ’ਚ ਥਾਣਾ ਸਿਟੀ ਰੂਪਨਗਰ ਤੋਂ ਮਿਲੀ ਜਾਣਾਕਾਰੀ ਮੁਤਾਬਤ ਬਿਆਨ ਕਰਤਾ ਲਾਡੋ ਰਾਣੀ ਪਤਨੀ ਦਰਸ਼ਨ ਕੁਮਾਰ ਵਾਸੀ ਸਾਹਮਣੇ ਹੋਲੀ ਫੈਮਿਲੀ ਸਕੂਲ ਰੂਪਨਗਰ ਨੇ ਦੱਸਿਆ ਕਿ ਉਸ ਦੇ ਤਿੰਨ ਬੇਟੇ ਅਤੇ ਇਕ ਬੇਟੀ ਹੈ।

ਇਸ ਦਾ ਪੁੱਤਰ ਮਨੀ (17) ਨੰਗਲ ਚੌਕ ਪੰਪ ਰੂਪਨਗਰ ਵਿਖੇ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ 21 ਅਗਸਤ ਨੂੰ ਮੁਹੱਲਾ ਸਦਾਬਰਤ ਦੇ ਰਹਿਣ ਵਾਲੇ ਮਨੀ ਦੇ ਦੋਸਤ ਐਲਵਿਸ਼ ਅਤੇ ਅਨਮੋਲ, ਮਨੀ ਨੂੰ ਆਪਣੇ ਨਾਲ ਲੈ ਕੇ ਗਏ ਸੀ ਅਤੇ ਉਹ ਦੋਵੇਂ ਦੋਸਤ ਆਪਣੇ ਘਰ ਵਾਪਸ ਆ ਗਏ ਸਨ ਪਰ ਮੇਰਾ ਪੁੱਤਰ ਮਨੀ ਘਰ ਨਹੀਂ ਆਇਆ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਮੰਡੀ 'ਚ ਗੋਲ਼ੀਆਂ ਮਾਰ ਕਤਲ ਕੀਤੇ ਮਨਪ੍ਰੀਤ ਦੇ ਮਾਮਲੇ 'ਚ ਵੱਡੀ ਕਾਰਵਾਈ

ਜਿਸ ਤੋਂ ਬਾਅਦ ਮਨੀ ਬਾਰੇ ਦੋਵੇਂ ਉਕਤ ਦੋਸਤਾਂ ਦੇ ਘਰ ਜਾ ਕੇ ਪੁੱਛਿਆ ਤਾਂ ਉਨ੍ਹਾਂ ਨੇ ਕੁਝ ਨਹੀਂ ਦੱਸਿਆ ਅਤੇ ਉਨ੍ਹਾਂ ਨੇ ਕਿਹਾ ਕਿ ਮਨੀ ਸਾਡੇ ਨਾਲ ਨਹੀਂ ਗਿਆ ਪਰ ਜਦੋਂ ਮਾਮਲਾ ਥਾਣੇ ਪਹੁੰਚਿਆ ਤਾਂ ਉਨ੍ਹਾਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਗਈ ਬਾਅਦ 'ਚ ਉਨ੍ਹਾਂ ਦੱਸਿਆ ਕਿ ਉਹ ਦੁਪਹਿਰ ਨੂੰ ਗੋਬਿੰਦ ਵੈਲੀ ਰੂਪਨਗਰ ਵਾਲੇ ਪੁਲ ਤੋਂ ਕਰੀਬ 200 ਮੀਟਰ ਦੂਰ ਅੱਗੇ ਨਹਿਰ 'ਚ ਨਹਾਉਣ ਲਈ ਗਏ ਸੀ ਅਤੇ ਅਸੀਂ ਨਹਿਰ 'ਚ ਨਹਾ ਰਹੇ ਸੀ ਤਾਂ ਮਨੀ ਨਹਾਉਣ ਦੌਰਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ।

ਇਹ ਵੀ ਪੜ੍ਹੋ: ਜਲੰਧਰ ਪੁਲਸ ਨੇ ਬਣਾਈ ਵਿਸ਼ੇਸ਼ ਰਣਨੀਤੀ! ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਹੁਕਮ

ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦਿਨ ਤੋਂ ਹੀ ਉਹ ਮਨੀ ਦੀ ਭਾਲ ਕਰ ਰਹੇ ਸੀ ਅਤੇ ਬੀਤੇ ਦਿਨ ਮਨੀ ਦੀ ਲਾਸ਼ ਸੌਢਾ ਹੈੱਡ ਥਾਣਾ ਸਰਹਿੰਦ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ 'ਚੋਂ ਮਿਲੀ। ਪੁਲਸ ਨੇ ਲਾਸ਼ ਨੂੰ ਨਹਿਰ 'ਚੋਂ ਕਢਵਾ ਕੇ ਸਿਵਲ ਹਸਪਤਾਲ ਰੂਪਨਗਰ ਦੀ ਮੌਰਚਰੀ ’ਚ ਰੱਖਵਾ ਦਿੱਤਾ। ਪੁਲਸ ਨੇ ਐਲਵਿਸ਼ ਅਤੇ ਅਨਮੋਲ ਵਾਸੀ ਮੁਹੱਲਾ ਸਦਾਬਰਤ ਵਿਰੁੱਧ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News