ਲੜਾਈ ਦਾ ਬਦਲਾ ਲੈਣ ਜਾ ਰਹੇ ਨੌਜਵਾਨਾਂ ਨਾਲ ਰਾਹ ''ਚ ਹੀ ਵਾਪਰ ਗਿਆ ਭਾਣਾ, ਮੌਤ ਦੀ ਵਜ੍ਹਾ ਬਣੇ ਆਪਣੇ ਹੀ ਹਥਿਆਰ

Sunday, Oct 29, 2023 - 05:40 AM (IST)

ਲੜਾਈ ਦਾ ਬਦਲਾ ਲੈਣ ਜਾ ਰਹੇ ਨੌਜਵਾਨਾਂ ਨਾਲ ਰਾਹ ''ਚ ਹੀ ਵਾਪਰ ਗਿਆ ਭਾਣਾ, ਮੌਤ ਦੀ ਵਜ੍ਹਾ ਬਣੇ ਆਪਣੇ ਹੀ ਹਥਿਆਰ

ਚੰਡੀਗੜ੍ਹ (ਸੁਸ਼ੀਲ ਰਾਜ): ਸ਼ੁੱਕਰਵਾਰ ਰਾਤ ਰਾਮਦਰਬਾਰ ਮੋੜ ਨੇੜੇ ਚਾਕੂ ਨਾਲ ਕੀਤੇ ਹਮਲੇ ਦਾ ਬਦਲਾ ਲੈਣ ਜਾ ਰਹੇ ਦੋ ਨਾਬਾਲਿਗਾਂ ਦੀ ਐਕਟਿਵਾ ਫਿਸਲ ਗਈ। ਜਿਵੇਂ ਹੀ ਇਹ ਸਡ਼ਕ ’ਤੇ ਡਿੱਗੀ ਤਾਂ ਐਕਟਿਵਾ ਦੇ ਪਿੱਛੇ ਬੈਠੇ 17 ਸਾਲਾ ਨਾਬਾਲਿਗ ਦੀ ਛਾਤੀ ’ਚ ਅਤੇ ਡਰਾਈਵਰ ਦੇ ਢਿੱਡ ’ਚ ਚਾਕੂ ਲੱਗ ਗਿਆ ਅਤੇ ਉਹ ਲਹੂ-ਲੁਹਾਨ ਹੋ ਗਿਆ। ਪੁਲਸ ਨੇ ਦੋਵਾਂ ਨੂੰ ਜੀ. ਐੱਮ. ਸੀ. ਐੱਚ. ਸੈਕਟਰ-32 ਵਿਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਪਿੱਛੇ ਬੈਠੇ ਰਾਮਦਰਬਾਰ ਦੇ ਰਹਿਣ ਵਾਲੇ 17 ਸਾਲਾ ਅਮਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਡਰਾਈਵਰ ਜੀਹਾਨ ਦਾ ਇਲਾਜ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਜੰਮੂ-ਕਸ਼ਮੀਰ ਦੀ ਪੁਲਸ ਨੇ ਫਿਰ ਦਿੱਤੀ ਲੁਧਿਆਣਾ ’ਚ ਦਸਤਕ, ਜਾਣੋ ਕੀ ਹੈ ਪੂਰਾ ਮਾਮਲਾ

ਮ੍ਰਿਤਕ ਸੈਕਟਰ-47 ਸਥਿਤ ਸੈਂਟਰਲ ਸਕੂਲ ਵਿਚ 11ਵੀਂ ਜਮਾਤ ਦਾ ਵਿਦਿਆਰਥੀ ਸੀ। ਸੈਕਟਰ-31 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਜ਼ਖਮੀ ਜੀਹਾਨ ਦੇ ਬਿਆਨਾਂ ਮੁਤਾਬਕ ਹਾਦਸਾ ਐਕਟਿਵਾ ਫਿਸਲਣ ਕਾਰਨ ਵਾਪਰਿਆ। ਸੈਕਟਰ-31 ਥਾਣਾ ਪੁਲਸ ਨੇ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।

ਰਾਹਗੀਰ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ

ਇਹ ਘਟਨਾ ਸ਼ੁੱਕਰਵਾਰ ਰਾਤ 9.30 ਵਜੇ ਦੀ ਹੈ। ਰਾਮਦਰਬਾਰ ਦਾ ਰਹਿਣ ਵਾਲਾ 16 ਸਾਲਾ ਜੀਹਾਨ ਆਪਣੇ 17 ਸਾਲਾ ਦੋਸਤ ਅਮਨ ਨੂੰ ਐਕਟਿਵਾ ਦੇ ਪਿੱਛੇ ਬਿਠਾ ਕੇ ਹਮਲੇ ਦਾ ਬਦਲਾ ਲੈਣ ਜਾ ਰਿਹਾ ਸੀ। ਜਦੋਂ ਦੋਵੇਂ ਰਾਮਦਰਬਾਰ ਦੇ ਮੋੜ ਨੇੜੇ ਪਹੁੰਚੇ ਤਾਂ ਐਕਟਿਵਾ ਫਿਸਲ ਗਈ ਅਤੇ ਪੇਟੀ ਨੇੜੇ ਰੱਖਿਆ ਚਾਕੂ ਦੋਵਾਂ ਨਾਬਾਲਿਗਾਂ ਦੀ ਛਾਤੀ ਵਿਚ ਵੱਜ ਗਿਆ ਅਤੇ ਖੂਨ ਵਗਣ ਲੱਗਾ। ਉਥੋਂ ਜਾ ਰਹੇ ਇਕ ਨੌਜਵਾਨ ਨੇ ਦੋਵਾਂ ਨੂੰ ਜੀ. ਐੱਮ. ਸੀ. ਐੱਚ.-32 ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਅਮਨ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਅਮਨ ਦੇ ਦਿਲ ਦੇ ਕੋਲ ਚਾਕੂ ਵੱਜਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ, ਜਦਕਿ ਜੀਹਾਨ ਦੇ ਪੇਟ ’ਚ ਚਾਕੂ ਵੱਜਾ ਸੀ। ਉਸ ਦੀ ਹਾਲਤ ਠੀਕ ਹੈ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀ ਜ਼ਰਾ ਪੜ੍ਹ ਲੈਣ ਇਹ ਖ਼ਬਰ, ਸਰਕਾਰ ਵੱਲੋਂ ਨਵੇਂ ਨਿਯਮਾਂ ਦਾ ਐਲਾਨ

ਤੇਜ਼ ਰਫਤਾਰ ’ਚ ਸੀ ਐਕਟਿਵਾ

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਦਲਬੀਰ ਸਿੰਘ ਅਤੇ ਸੈਕਟਰ-31 ਥਾਣਾ ਇੰਚਾਰਜ਼ ਰਾਮ ਰਤਨ ਪੁਲਸ ਟੀਮ ਨਾਲ ਮੌਕੇ ’ਤੇ ਪੁੱਜੇ। ਹਾਦਸੇ ਦੀ ਜਾਂਚ ਲਈ ਫੋਰੈਂਸਿਕ ਮਾਹਿਰਾਂ ਦੀ ਟੀਮ ਨੂੰ ਬੁਲਾਇਆ ਗਿਆ ਸੀ। ਚਸ਼ਮਦੀਦ ਨੇ ਪੁਲਸ ਨੂੰ ਦੱਸਿਆ ਕਿ ਦੋਵੇਂ ਨੌਜਵਾਨ ਤੇਜ਼ ਰਫਤਾਰ ਨਾਲ ਐਕਟਿਵਾ ਚਲਾ ਰਹੇ ਸਨ। ਦੋਵਾਂ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਸੂਤਰਾਂ ਦੀ ਮੰਨੀਏ ਤਾਂ ਇਕ ਦਿਨ ਪਹਿਲਾਂ ਦੋਵਾਂ ਨੌਜਵਾਨਾਂ ਦੀ ਕੁਝ ਨੌਜਵਾਨਾਂ ਨਾਲ ਲਡ਼ਾਈ ਹੋਈ ਸੀ। ਦੋਵੇਂ ਲੜਾਈ ਦਾ ਬਦਲਾ ਲੈਣ ਜਾ ਰਹੇ ਸਨ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News