ਨੌਜਵਾਨ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ, ਪਰਿਵਾਰ ਨੇ ਪ੍ਰੇਮ ਸੰਬੰਧਾਂ ਕਾਰਨ ਜਤਾਇਆ ਕਤਲ ਦਾ ਖ਼ਦਸ਼ਾ

Wednesday, Apr 20, 2022 - 06:37 PM (IST)

ਨੌਜਵਾਨ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ, ਪਰਿਵਾਰ ਨੇ ਪ੍ਰੇਮ ਸੰਬੰਧਾਂ ਕਾਰਨ ਜਤਾਇਆ ਕਤਲ ਦਾ ਖ਼ਦਸ਼ਾ

ਗੜ੍ਹਸ਼ੰਕਰ (ਅਮਰੀਕ)- ਬੀਤੇ ਦਿਨੀਂ ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖ਼ੁਰਦ ਕੋਲ ਅਨਮੋਲ ਕੁਮਾਰ ਪੁੱਤਰ ਜੀਵਨ ਕੁਮਾਰ ਵਾਸੀ ਰਾਜ ਮੁਹੱਲਾ ਥਾਣਾ ਸਿਟੀ ਨਵਾਂਸ਼ਹਿਰ ਦੀ ਕਿਸੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਨੇ ਹੁਣ ਨਵਾਂ ਮੋੜ ਉਦੋਂ ਲੈ ਲਿਆ ਜਦੋਂ ਨੌਜਵਾਨ ਅਨਮੋਲ ਗਗਨ ਦੇ ਪਰਿਵਾਰ ਨੇ ਸੜਕ ਹਾਦਸੇ ਦੀ ਵਜਾਏ ਆਪਣੇ ਪੁੱਤ  ਦਾ ਕਤਲ ਦੀ ਸ਼ੰਕਾ ਜਤਾਈ।

PunjabKesari

ਅਨਮੋਲ ਗਗਨ ਦੀ ਮਾਂ ਨੇ ਦੱਸਿਆ ਕਿ ਅਨਮੋਲ ਗਗਨ ਦੇ ਸਿਮਰਨ ਪਤਨੀ ਅਵਤਾਰ ਬੀਰੋਵਾਲ ਨਵਾਂਸ਼ਹਿਰ ਦੇ ਨਾਲ ਸੰਬੰਧ ਸਨ ਅਤੇ ਸਿਮਰਨ ਦਾ ਪਤੀ ਜ਼ਿਆਦਾਤਰ ਕੰਮ ਕਾਰਨ ਘਰੋਂ ਬਾਹਰ ਹੀ ਰਹਿੰਦਾ ਹੈ। ਇਸ ਕਰਕੇ ਉਹ ਅਨਮੋਲ ਗਗਨ ਨੂੰ ਆਪਣੇ ਘਰ ਬੁਲਾ ਲੈਂਦੀ ਸੀ। ਅਨਮੋਲ ਗਗਨ ਦੀ ਮਾਂ ਅੰਮ੍ਰਿਤਾ ਨੇ ਦੱਸਿਆ ਕਿ ਇਨ੍ਹਾਂ ਸੰਬੰਧਾਂ ਬਾਰੇ ਸਿਮਰਨ ਦੇ ਪਤੀ ਅਵਤਾਰ ਨੂੰ ਪਤਾ ਚੱਲ ਗਿਆ ਸੀ, ਜਿਸ ਦੇ ਕਾਰਨ ਅਵਤਾਰ ਦਾ ਆਪਣੀ ਪਤਨੀ ਅਤੇ ਅਨਮੋਲ ਨਾਲ ਵਿਵਾਦ ਹੋਇਆ ਸੀ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਰੂਪਨਗਰ ਵਿਖੇ ਭਾਖ਼ੜਾ ਨਹਿਰ ’ਚ ਡਿੱਗੀ ਕਾਰ, ਬੱਚੇ ਸਣੇ 5 ਲੋਕਾਂ ਦੀ ਮੌਤ

PunjabKesari

ਉਨ੍ਹਾਂ ਦੱਸਿਆ ਕਿ ਸਿਮਰਨ ਦਾ ਅਨਮੋਲ ਨਾਲ ਸਮਝੌਤਾ ਵੀ ਹੋਇਆ ਸੀ ਕਿ ਉਹ ਆਪਸ ਵਿੱਚ ਨਹੀਂ ਮਿਲਣਗੇ ਪਰ ਸਿਮਰਨ ਨੇ ਇਸ ਸਮਝੌਤੇ ਨੂੰ ਨਾਂ ਮਨਦੇ ਹੋਏ ਆਪਣੇ ਪਤੀ ਅਵਤਾਰ ਨੂੰ ਛੱਡ ਕੇ ਅਨਮੋਲ ਨਾਲ ਰਹਿਣ ਦੀ ਜ਼ਿੱਦ ਕਰਨ ਲੱਗ ਪਈ ਅਨਮੋਲ ਗਗਨ ਦੇ ਇਨਕਾਰ ਕਰਨ 'ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਈ। ਅਨਮੋਲ ਗਗਨ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਬੇਟੇ ਅਨਮੋਲ ਨੂੰ ਸਿਮਰਨ ਜਾ ਅਵਤਾਰ ਨੇ ਮਰਵਾਇਆ ਹੈ। ਨੌਜਵਾਨ ਦੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

PunjabKesari

ਜ਼ਿਕਰਯੋਗ ਹੈ ਕਿ ਇਥੋਂ ਦੇ ਨਵਾਂਸ਼ਹਿਰ ਰੋਡ ’ਤੇ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਉਪਰੰਤ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਵੱਲੋਂ ਇਕ ਵਿਅਕਤੀ ਉੱਪਰ ਨਿੱਜੀ ਰੰਜਿਸ਼ ਤਹਿਤ ਇਹ ਹਾਦਸਾ ਕਰਵਾਉਣ ਦਾ ਦੋਸ਼ ਲਾਇਆ ਗਿਆ ਹੈ, ਜਿਸ ਸਬੰਧੀ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨਵਾਂਸ਼ਹਿਰ ਦੇ ਮੁਹੱਲਾ ਰਾਜਾ ਤੋਂ ਦੀਪਕ ਗਾਬੀ ਉਰਫ਼ ਦੀਪਾ ਪੁੱਤਰ ਉਂਕਾਰ ਨਾਥ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਸੀ ਕਿ ਉਹ ਇਕ ਸਰਵਿਸ ਸਟੇਸ਼ਨ ’ਤੇ ਕੰਮ ਕਰਦਾ ਹੈ ਅਤੇ ਉਸ ਦੇ ਨਾਲ ਉਸ ਦੇ ਚਾਚੇ ਦਾ ਮੁੰਡਾ ਅਨਮੋਲ ਕੁਮਾਰ ਪੁੱਤਰ ਜੀਵਨ ਕੁਮਾਰ ਵੀ ਕੰਮ ਕਰਦਾ ਸੀ। ਜੋਕਿ ਸੋਮਵਾਰ ਸ਼ਾਮ 5 ਵਜੇ ਬਾਜ਼ਾਰ ਜਾਣ ਦਾ ਕਹਿ ਕੇ ਗਿਆ ਸੀ ਅਤੇ ਮੰਗਲਵਾਰ ਸਵੇਰ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਸੀ।

PunjabKesari

ਦੀਪਕ ਅਨੁਸਾਰ ਉਨ੍ਹਾਂ ਨੂੰ ਪਤਾ ਲੱਗਾ ਕਿ ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖੁਰਦ ਦੇ ਨਜ਼ਦੀਕ ਇਕ ਸੜਕ ਹਾਦਸੇ ਵਿਚ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਨਾਲ ਅਨਮੋਲ ਜ਼ਖ਼ਮੀ ਹੋ ਗਿਆ ਸੀ, ਜਿਸ ਦੀ ਕਿ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਚ ਜ਼ੇਰੇ ਇਲਾਜ ਮੌਤ ਹੋ ਗਈ ਸੀ। ਦੀਪਕ ਅਨੁਸਾਰ ਉਨ੍ਹਾਂ ਨੂੰ ਸ਼ੱਕ ਹੈ ਕਿ ਅਵਤਾਰ ਸਿੰਘ ਪਿੰਡ ਬੀਰੋਵਾਲ ਨਵਾਂਸ਼ਹਿਰ ਨੇ ਨਿੱਜੀ ਰੰਜਿਸ਼ ਤਹਿਤ ਇਹ ਹਾਦਸਾ ਕਰਵਾਇਆ ਹੈ। ਪੁਲਸ ਨੇ ਧਾਰਾ 279, 304-ਏ ਅਧੀਨ ਕੇਸ ਦਰਜ ਕਰ ਲਿਆ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News