ਖੇਡ-ਖੇਡ ''ਚ ਚਲੀ ਗਈ ਬੱਚੇ ਦੀ ਜਾਨ

Saturday, Jul 13, 2019 - 01:15 AM (IST)

ਖੇਡ-ਖੇਡ ''ਚ ਚਲੀ ਗਈ ਬੱਚੇ ਦੀ ਜਾਨ

ਲੁਧਿਆਣਾ (ਮਹੇਸ਼)— ਟਿੱਬਾ ਦੇ ਗੁਰੂ ਗੋਬਿੰਦ ਨਗਰ ਇਲਾਕੇ ਵਿਚ ਸ਼ੁੱਕਰਵਾਰ ਨੂੰ ਖੇਡ-ਖੇਡ ਵਿਚ 14 ਸਾਲ ਦੇ ਇਕ ਬੱਚੇ ਦੀ ਜਾਨ ਚਲੀ ਗਈ। ਬੱਚਾ ਆਪਣੀਆਂ 2 ਭੈਣਾਂ ਨਾਲ ਛੱਤ 'ਤੇ ਰੱਸੀ ਨਾਲ ਖੇਡ ਰਿਹਾ ਸੀ, ਜੋ ਉਸ ਦੇ ਗਲ ਵਿਚ ਲਿਪਟ ਗਈ ਅਤੇ ਉਹ ਉਸ 'ਤੇ ਝੂਲ ਗਿਆ। ਪੁਲਸ ਨੇ ਉਸ ਦੇ ਪਿਤਾ ਦੇ ਬਿਆਨ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਜਾਂਚ ਅਧਿਕਾਰੀ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ ਲਗਭਗ 7.30 ਵਜੇ ਸੂਚਨਾ ਆਈ ਕਿ ਉਕਤ ਇਲਾਕੇ 'ਚ ਇਕ ਬੱਚੇ ਦੀ ਫਾਹ 'ਤੇ ਝੂਲ ਜਾਣ ਕਾਰਣ ਮੌਤ ਹੋ ਗਈ, ਜਿਸ 'ਤੇ ਉਹ ਤੁਰੰਤ ਘਟਨਾ ਸਥਾਨ 'ਤੇ ਪੁੱਜੇ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੁਲਦੀਪ ਆਪਣੀਆਂ ਭੈਣਾਂ ਪ੍ਰਿਯੰਕਾ (8) ਅਤੇ ਪ੍ਰੀਤ (7) ਨਾਲ ਛੱਤ 'ਤੇ ਖੇਡ ਰਿਹਾ ਸੀ। ਇਸ ਦੌਰਾਨ ਉਸ ਨੇ ਛੱਤ ਦੀ ਖਿੜਕੀ ਨਾਲ ਰੱਸੀ ਲਟਕਾਈ ਅਤੇ ਆਪਣੇ ਗਲ ਪਾ ਕੇ ਲਟਕ ਗਿਆ। ਇਹ ਦੇਖ ਕੇ ਉਸ ਦੀਆਂ ਭੈਣਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਉਨ੍ਹਾਂ ਦੇ ਮਾਤਾ-ਪਿਤਾ ਕੰਮ 'ਤੇ ਗਏ ਸਨ। ਇਸ ਤੋਂ ਪਹਿਲਾਂ ਕਿ ਨੇੜੇ ਦੇ ਲੋਕ ਇਕੱਠੇ ਹੋ ਕੇ ਕੁਲਦੀਪ ਦੀ ਜਾਨ ਬਚਾ ਪਾਉਂਦੇ, ਉਸ ਨੇ ਦਮ ਤੋੜ ਦਿੱਤਾ। ਪੁਲਸ ਨੂੰ ਕਾਲ ਕੀਤੀ ਗਈ ਤਾਂ ਪੀ. ਸੀ. ਆਰ. ਮੁਲਾਜ਼ਮ ਪੁੱਜੇ, ਜਿਨ੍ਹਾਂ ਨੇ ਫਾਹ ਤੋਂ ਹੇਠਾਂ ਉਤਾਰਿਆ ਅਤੇ ਇਲਾਕਾ ਪੁਲਸ ਨੂੰ ਸੂਚਿਤ ਕੀਤਾ।


author

KamalJeet Singh

Content Editor

Related News