ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਇਕਲੌਤੇ ਪੁੱਤ ਦੀ ਹੋਈ ਮੌਤ
Saturday, Apr 18, 2020 - 08:23 PM (IST)
ਗੁਰੂ ਕਾ ਬਾਗ (ਭੱਟੀ)— ਜ਼ਿਲਾ ਅੰਮ੍ਰਿਤਸਰ ਦੇ ਪਿੰਡ ਸੋਹੀਆਂ ਕਲਾਂ ਵਿਖੇ ਇਕ 30 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਨੌਜਵਾਨ ਦੀ ਪਛਾਣ ਜੁਗਰਾਜ ਸਿੰਘ ਉਰਫ ਜੱਗਾ ਪੁੱਤਰ ਗੁਰਮੁਖ ਸਿੰਘ ਵਾਸੀ ਸੋਹੀਆਂ ਕਲਾਂ ਵਜੋਂ ਹਈ ਹੈ। ਉਕਤ ਨੌਜਵਾਨ ਨਸ਼ੇ ਦੀ ਪੂਰਤੀ ਲਈ ਬੀਤੇ ਦਿਨ ਘਰੋਂ ਗਿਆ ਸੀ, ਉਸ ਦੀ ਲਾਸ਼ ਅੱਜ ਨੇੜਲੇ ਪਿੰਡ ਨਾਗ ਕਲਾਂ ਦੀ ਮਸੀਤ ਵਾਲੀ ਗਲੀ ’ਚੋਂ ਬਰਾਮਦ ਕੀਤੀ ਗਈ।
ਪਿਤਾ ਗੁਰਮੁਖ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਸਰਕਾਰਾਂ ਨੂੰ ਕੋਸਦਿਆਂ ਰੱਬ ਦਾ ਭਾਣਾ ਕਹਿ ਕੇ ਪ੍ਰਸ਼ਾਸਨ ਨੂੰ ਸਖਤੀ ਨਾਲ ਨਸ਼ੇ ਦੇ ਇਸ ਤਾਂਡਵ ਨਾਚ ਨੂੰ ਬੰਦ ਕਰਨ ਦੀ ਗੱਲ ਕਹੀ। ਇਸ ਸਬੰਧੀ ਪੁਲਸ ਥਾਣਾ ਮਜੀਠਾ ਦੇ ਮੁਖੀ ਕਪਿਲ ਕੌਸ਼ਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਵੀ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹÄ ਦਿੱਤੀ ਗਈ। ਮ੍ਰਿਤਕ ਜੁਗਰਾਜ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਥੇ ਦੱਸ ਦੇਈਏ ਕਿ ਪੰਜਾਬ ’ਚ ਨਸ਼ਿਆਂ ਕਾਰਨ ਨੌਜਵਾਨ ਦੀ ਮੌਤ ਹੋਣ ਦਾ ਇਹ ਕੋਈ ਪਹਿਲਾਂ ਮਾਮਲਾ ਨਹÄ ਹੈ, ਇਸ ਤੋਂ ਪਹਿਲਾਂ ਵੀ ਨਸ਼ੇ ਨੇ ਪੰਜਾਬ ’ਚ ਕਈ ਮਾਂਵਾਂ ਦੀਆਂ ਕੁੱਖਾਂ ਨੂੰ ਸੁੰਨਿਆ ਕਰਦੇ ਹੋਏ ਕਈ ਘਰ ਉਜਾੜੇ ਹਨ।