ਬੇਹੋਸ਼ੀ ਦੀ ਹਾਲਤ ''ਚ ਮਿਲੇ ਨੌਜਵਾਨ ਦੀ ਮੌਤ
Thursday, Jun 28, 2018 - 01:24 PM (IST)
ਜਲੰਧਰ (ਰਾਜੇਸ਼)— ਪ੍ਰੀਤ ਨਗਰ ਇਲਾਕੇ ਵਿਚ ਬੇਹੋਸ਼ੀ ਦੀ ਹਾਲਤ ਵਿਚ ਸੜਕ 'ਤੇ ਇਕ ਨੌਜਵਾਨ ਡਿੱਗਿਆ ਮਿਲਿਆ ਸੀ, ਜਿਸ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਪਰ ਉਥੇ ਉਸ ਨੇ ਦਮ ਤੋੜ ਦਿੱਤਾ। ਥਾਣਾ ਨੰ. 8 ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਅਨੁਸਾਰ ਪ੍ਰੀਤ ਨਗਰ ਸੋਢਲ ਰੋਡ 'ਤੇ ਇਕ ਨੌਜਵਾਨ ਜਿਸ ਦੀ ਉਮਰ ਕਰੀਬ 25 ਸਾਲ ਸੀ, ਬੇਹੋਸ਼ੀ ਦੀ ਹਾਲਤ 'ਚ ਡਿੱਗਿਆ ਮਿਲਿਆ ਸੀ। ਉਸ ਨੂੰ ਲੋਕਾਂ ਨੇ ਐਂਬੂਲੈਂਸ ਨੂੰ ਸੂਚਿਤ ਕਰ ਕੇ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ, ਜਿੱਥੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਦੇਰ ਰਾਤ ਤੱਕ ਪਛਾਣ ਨਾ ਹੋਣ ਕਾਰਨ ਪੁਲਸ ਨੇ ਲਾਸ਼ 72 ਘੰਟਿਆਂ ਲਈ ਸਿਵਲ ਹਸਪਤਾਲ 'ਚ ਰਖਵਾ ਦਿੱਤੀ ਹੈ। ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
