ਘਰੋਂ ਠੰਢਾ ਪਾਣੀ ਲੈਣ ਗਏ ਲੜਕੇ ਨਾਲ ਕੁਕਰਮ, ਮਾਮਲਾ ਕੀਤਾ ਦਰਜ

Friday, May 22, 2020 - 05:21 PM (IST)

ਘਰੋਂ ਠੰਢਾ ਪਾਣੀ ਲੈਣ ਗਏ ਲੜਕੇ ਨਾਲ ਕੁਕਰਮ, ਮਾਮਲਾ ਕੀਤਾ ਦਰਜ

ਗੜ੍ਹਸ਼ੰਕਰ (ਸ਼ੋਰੀ) : ਪਿੰਡ ਮੋਰਾਂਵਲੀ ਦੇ ਇਕ 15 ਸਾਲਾ ਨਾਬਾਲਗ ਲੜਕੇ ਨਾਲ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਗੜ੍ਹਸ਼ੰਕਰ ਪੁਲਸ ਨੇ ਬੁੱਧੂ ਸ਼ਾਹ ਪੁੱਤਰ ਤਰਸੇਮ ਲਾਲ ਖਿਲਾਫ਼ ਧਾਰਾ 377 ਅਤੇ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੂਅਲ ਅਫੈਂਸ ਐਕਟ 2012 ਦੀ ਧਾਰਾ 6 ਦੇ ਅਧੀਨ ਕੇਸ ਦਰਜ ਕੀਤਾ ਹੈ। ਪੀੜਤ ਲੜਕੇ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਲੜਕਾ 21 ਮਈ ਦੀ ਰਾਤ 8 ਵਜੇ ਘਰ ਤੋਂ ਬਾਹਰ ਇਕ ਧਾਰਮਿਕ ਸਥਾਨ ਦੇ ਅੱਗੇ ਲੱਗੇ ਵਾਟਰ ਕੂਲਰ ਤੋਂ ਠੰਢਾ ਪਾਣੀ ਲੈਣ ਗਿਆ ਸੀ ਅਤੇ ਜਦ ਕਾਫੀ ਸਮਾਂ ਲੜਕਾ ਵਾਪਸ ਘਰ ਨਾ ਆਇਆ ਤਾਂ ਉਹ ਉਸ ਨੂੰ ਲੱਭਣ ਲਈ ਘਰੋਂ ਨਿਕਲਿਆ।

ਲੜਕੇ ਦੇ ਪਿਤਾ ਅਨੁਸਾਰ ਉਸ ਨੇ ਬਾਹਰ ਜਾ ਕੇ ਦੇਖਿਆ ਕਿ ਉਸ ਦਾ ਲੜਕਾ ਖੇਤਾਂ ਵੱਲੋਂ ਰੋਂਦੇ-ਰੋਂਦੇ ਆ ਰਿਹਾ ਸੀ, ਲੜਕੇ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਜਦੋਂ ਪਾਣੀ ਲੈਣ ਗਿਆ ਸੀ ਤਾਂ ਪਿੱਛੋਂ ਬੁੱਧੂ ਸ਼ਾਹ ਉਸ ਨੂੰ ਜ਼ਬਰਦਸਤੀ ਧੱਕੇ ਨਾਲ ਚੁੱਕ ਕੇ ਮੋਟਰ 'ਤੇ ਲੈ ਗਿਆ। ਜਿੱਥੇ ਉਸ ਨੇ ਉਸ ਨਾਲ ਕੁਕਰਮ ਕੀਤਾ। ਪੀੜਤ ਲੜਕੇ ਅਨੁਸਾਰ ਬੁੱਧੂ ਸ਼ਾਹ ਨਸ਼ੇ ਦੀ ਹਾਲਤ ਵਿਚ ਸੀ।


author

Gurminder Singh

Content Editor

Related News