1605 ਗੋਲੀਆਂ, 85 ਬੋਤਲਾਂ ਸ਼ਰਾਬ ਤੇ 7 ਗ੍ਰਾਮ ਹੈਰੋਇਨ ਬਰਾਮਦ
Sunday, Jul 22, 2018 - 02:30 AM (IST)

ਅੰਮ੍ਰਿਤਸਰ, (ਸੰਜੀਵ) - ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲਿਆਂ ਵਿਰੁੱਧ ਪੂਰੀ ਤਰ੍ਹਾਂ ਸ਼ਿਕੰਜਾ ਕੱਸ ਦਿੱਤਾ ਹੈ। ਅੱਜ ਵੱਖ-ਵੱਖ ਖੇਤਰਾਂ ’ਚ ਕੀਤੀ ਗਈ ਛਾਪੇਮਾਰੀ ਦੌਰਾਨ 12 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 1605 ਨਸ਼ੇ ਵਾਲੀਅਾਂ ਗੋਲੀਆਂ, 85 ਬੋਤਲਾਂ ਸ਼ਰਾਬ ਅਤੇ 7 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਉਕਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ’ਚ ਥਾਣਾ ਖਿਲਚੀਆਂ ਦੀ ਪੁਲਸ ਨੇ ਮਨਜੋਤ ਸਿੰਘ ਵਾਸੀ ਨੱਥੋਕੇ ਤੋਂ 200 ਨਸ਼ੇ ਵਾਲੀਅਾਂ ਗੋਲੀਆਂ, 2 ਗ੍ਰਾਮ ਹੈਰੋਇਨ, ਥਾਣਾ ਘਰਿੰਡਾ ਦੀ ਪੁਲਸ ਨੇ ਆਕਾਸ਼ਦੀਪ ਸਿੰਘ ਵਾਸੀ ਹੁਸੈਨਪੁਰਾ ਅਟਾਰੀ ਤੋਂ 545 ਨਸ਼ੇ ਵਾਲੀਅਾਂ ਗੋਲੀਆਂ, ਥਾਣਾ ਰਮਦਾਸ ਦੀ ਪੁਲਸ ਨੇ ਜਸਪਾਲ ਸਿੰਘ ਵਾਸੀ ਰਮਦਾਸ, ਸਾਹਿਬਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਵਾਸੀ ਪੈਡ਼ੇਵਾਲ ਤੋਂ 295 ਨਸ਼ੇ ਵਾਲੀਅਾਂ ਗੋਲੀਆਂ, ਥਾਣਾ ਚਾਟੀਵਿੰਡ ਦੀ ਪੁਲਸ ਨੇ ਮੰਗਲ ਸਿੰਘ ਵਾਸੀ ਚਾਟੀਵਿੰਡ ਤੋਂ 85 ਨਸ਼ੇ ਵਾਲੀਅਾਂ ਗੋਲੀਆਂ, ਥਾਣਾ ਭਿੰਡੀ ਸੈਦਾਂ ਦੀ ਪੁਲਸ ਨੇ ਗੁਰਜਿੰਦਰ ਸਿੰਘ ਵਾਸੀ ਮਿਆਦੀਆਂ ਕਲਾਂ ਤੋਂ 5 ਗ੍ਰਾਮ ਹੈਰੋਇਨ, ਥਾਣਾ ਮਜੀਠਾ ਦੀ ਪੁਲਸ ਨੇ ਲਖਬੀਰ ਸਿੰਘ ਵਾਸੀ ਭੰਗਵਾ ਤੋਂ 100 ਨਸ਼ੇ ਵਾਲੀਅਾਂ ਗੋਲੀਆਂ, ਥਾਣਾ ਬਿਆਸ ਦੀ ਪੁਲਸ ਨੇ ਮਲਕੀਤ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਤੋਂ 100 ਨਸ਼ੇ ਵਾਲੀਅਾਂ ਗੋਲੀਆਂ, ਥਾਣਾ ਅਜਨਾਲਾ ਦੀ ਪੁਲਸ ਨੇ ਜੋਬਨ ਸਿੰਘ ਵਾਸੀ ਹਰਡ਼ ਕਲਾਂ ਤੋਂ 70 ਨਸ਼ੇ ਵਾਲੀਅਾਂ ਗੋਲੀਆਂ, ਥਾਣਾ ਜੰਡਿਆਲਾ ਗੁਰੂ ਦੀ ਪੁਲਸ ਨੇ ਸੋਨ ਵਾਸੀ ਜੰਡਿਆਲਾ ਗੁਰੂ ਤੋਂ 210 ਨਸ਼ੇ ਵਾਲੀਅਾਂ ਗੋਲੀਆਂ ਤੇ ਥਾਣਾ ਕੰਬੋਅ ਦੀ ਪੁਲਸ ਨੇ ਪੰਜਾਬ ਸਿੰਘ ਤੇ ਉਸ ਦੇ ਸਾਥੀ ਹਰਪ੍ਰੀਤ ਸਿੰਘ ਵਾਸੀ ਬੱਲ ਖੁਰਦ ਤੋਂ 85 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਕੀਤੀਆਂ।