252 ਬੋਤਲਾਂ ਸ਼ਰਾਬ ਸਮੇਤ ਇਕ ਅੜਿੱਕੇ

Friday, Jul 20, 2018 - 06:43 AM (IST)

 ਪਾਤਡ਼ਾਂ,  (ਸ਼ੀਸ਼ਪਾਲ)-  .ਐੈੱਸ. ਪੀ. ਪਾਤ ਡ਼ਾਂ ਪ੍ਰਿਤਪਾਲ ਸਿੰਘ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਪਾਤਡ਼ਾਂ ਪੁਲਸ ਵੱਲੋਂ ਦੋ ਵੱਖ-ਵੱਖ ਮਾਮਲਿਅਾਂ ਵਿਚ ਹਰਿਆਣਾ ਵੱਲੋਂ ਆਉਣ ਵਾਲੀ ਸ਼ਰਾਬ ਦੇਸੀ ਨੂੰ ਫਡ਼ਨ ਵਿਚ ਵੱਡੀ ਸਫਲਤਾ ਪ੍ਰਾਪਤ ਹੋਈ ਹੈ।  ®ਮਿਲੀ ਜਾਣਕਾਰੀ ਅਨੁਸਾਰ ਠਰੂਆ ਪੁਲਸ ਵੱਲੋਂ  ਸ਼ਰਾਬ ਦੀ ਭਰੀ ਸਵਿਫਟ ਕਾਰ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਮਿਲੀ ਹੈ। ਥਾਣਾ ਮੁਖੀ ਸ਼ੁਤਰਾਣਾ ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਠਰੂਆ ਚੌਕੀ ਦੇ ਇੰਚਾਰਜ ਏ. ਐੈੱਸ. ਆਈ. ਜਜਵਿੰਦਰ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਹਰਿਆਣਾ ਹੱਦ ਉੱਪਰ ਪਿੰਡ ਢਾਬੀ ਗੁੱਜਰਾਂ ਕੋਲ ਨੈਸ਼ਨਲ ਹਾਈਵੇਅ ’ਤੇ ਨਾਕਾਬੰਦੀ ਕੀਤੀ ਹੋਈ ਸੀ। ਸਾਹਮਣਿਓਂ ਆ ਰਹੀ ਇਕ ਕਾਰ ਐੈੱਚ ਆਰ 55 ਯੂ 9652 ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਕਾਰ ਨੂੰ ਰੋਕਣ ਦੀ ਬਜਾਏ ਭਜਾ ਲਈ। ਪੁਲਸ ਪਾਰਟੀ ਨੇ ਥੋਡ਼੍ਹੀ ਦੂਰ ਜਾ ਕੇ ਉਸ ਨੂੰ ਕਾਬੂ ਕਰ ਲਿਆ। 
ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ 21 ਪੇਟੀਆਂ ਸ਼ਰਾਬ (252 ਬੋਤਲਾਂ) ਬਰਾਮਦ ਹੋਈ।  ਥਾਣੇਦਾਰ ਜਜਵਿੰਦਰ ਸਿੰਘ ਨੇ ਕਥਿਤ ਦੋਸ਼ੀ ਗੁਰਦੇਵ ਸਿੰਘ ਪੁੱਤਰ ਅਜੀਤ ਸਿੰਘ ਪਿੰਡ ਝਲੂਰ ਜ਼ਿਲਾ ਬਰਨਾਲਾ ਖਿਲਾਫ 61/1/14 ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 ਦੂਜੇ ਮਾਮਲੇ ਵਿਚ ਹੌਲਦਾਰ ਗੁਰਦੀਪ ਸਿੰਘ ਨੇ ਸਮੇਤ ਪੁਲਸ ਪਾਰਟੀ ਪਿੰਡ ਹਾਮਝੇਡ਼ੀ ਕੋਲ ਇਕ  ਨੂੰ  ਰੋਕਿਆ।  ਇਸ  ਦੌਰਾਨ  ਕਾਰ ਚਾਲਕ ਪੁਲਸ ਪਾਰਟੀ ਨੂੰ ਦੇਖ ਕੇ ਕਾਰ ਛੱਡ ਕੇ ਭੱਜਣ ਵਿਚ ਸਫਲ ਹੋ  ਗਿਆ। ਗੱਡੀ ਨੂੰ ਚੈੱਕ ਕਰਨ ’ਤੇ ਉਸ ਵਿਚੋਂ 60 ਬੋਤਲਾਂ ਸ਼ਰਾਬ ਦੇਸੀ (ਹਰਿਆਣਾ) ਮਾਰਕਾ ਮਾਲਟਾ ਬਰਾਮਦ ਹੋਈ। ਪੁਲਸ ਨੇ 61/1/14 ਐਕਸਾਈਜ਼ ਐਕਟ ਤਹਿਤ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News