ਮਾਂ ਤੋਂ ਨਹੀਂ ਝੱਲਿਆ ਜਾ ਰਿਹਾ ਸਿਆਚਿਨ ''ਚ ਸ਼ਹੀਦ ਹੋਏ ਪੁੱਤ ਦਾ ਦੁੱਖ (ਤਸਵੀਰਾਂ)

Wednesday, Nov 20, 2019 - 06:32 PM (IST)

ਮਾਂ ਤੋਂ ਨਹੀਂ ਝੱਲਿਆ ਜਾ ਰਿਹਾ ਸਿਆਚਿਨ ''ਚ ਸ਼ਹੀਦ ਹੋਏ ਪੁੱਤ ਦਾ ਦੁੱਖ (ਤਸਵੀਰਾਂ)

ਹੁਸ਼ਿਆਰਪੁਰ (ਅਮਰੀਕ)— ਸਿਆਚਿਨ 'ਚ ਬਰਫੀਲੇ ਤੂਫਾਨ ਕਾਰਨ ਡਿਊਟੀ ਦੌਰਾਨ ਹੁਸ਼ਿਆਰਪੁਰ ਦੇ ਪਿੰਡ ਸੈਦੋਂ ਨੌਸ਼ਹਿਰਾ ਦੇ ਰਹਿਣ ਵਾਲੇ ਡਿੰਪਲ ਕੁਮਾਰ ਸ਼ਹੀਦ ਹੋ ਗਏ ਹਨ। ਜਿਵੇਂ ਹੀ ਡਿੰਪਲ ਦੀ ਸ਼ਹਾਦਤ ਦੀ ਖਬਰ ਪਿੰਡ 'ਚ ਪਹੁੰਚੀ ਤਾਂ ਪੂਰੇ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ ।

PunjabKesari

ਡਿੰਪਲ ਦੇ ਪਰਿਵਾਰ 'ਚ ਮਾਤਮ ਛਾ ਗਿਆ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਵਿਲਖ-ਵਿਲਖ ਕੇ ਰੋ ਰਹੀ ਮਾਂ ਨੂੰ ਪਿੰਡ ਵਾਸੀ ਸੰਭਾਲ ਰਹੇ ਹਨ। ਡਿੰਪਲ ਦੇ ਪਰਿਵਾਰ 'ਚ ਉਸ ਦੇ ਪਿਤਾ ਜਗਜੀਤ ਸਿੰਘ ਉਰਫ ਜੱਗਾ, ਜੋ ਸੀ. ਆਰ. ਪੀ. ਐੱਫ. 'ਚ ਤਾਇਨਾਤ ਹਨ, ਮਾਂ ਸਮੇਤ 2 ਛੋਟੇ ਭਰਾ-ਭੈਣ ਹਨ। 

PunjabKesari
ਸ਼ਹੀਦ ਦੇ ਭਰਾ ਰਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਭਰਾ ਦੀ ਸ਼ਹਾਦਤ 'ਤੇ ਮਾਣ ਹੈ। ਉਥੇ ਹੀ ਪਿੰਡ ਵਾਲਿਆਂ ਨੇ ਦੱਸਿਆ ਕਿ ਡਿੰਪਲ ਦੀ ਕਮੀ ਹਮੇਸ਼ਾ ਹੀ ਰਹੇਗੀ ਕਿਉਂਕਿ ਉਹ ਨੇਕ ਦਿਲ ਦੇ ਇਨਸਾਨ ਸਨ। ਡਿੰਪਲ ਇਕ ਵਧੀਆ ਫੁਟਬਾਲ ਖਿਡਾਰੀ ਵੀ ਸਨ, ਜਿਸ ਦੇ ਚਲਦਿਆਂ ਪਿੰਡ ਨੇ ਇਥੇ ਇਕ ਵੀਰ ਨੌਜਵਾਨ ਨੂੰ ਖੋਹ ਦਿੱਤਾ ਹੈ।

PunjabKesari

PunjabKesari

PunjabKesari


author

shivani attri

Content Editor

Related News