ਐੱਸ. ਏ. ਐੱਸ.ਨਗਰ ’ਚ 219 ਸੰਵੇਦਨਸ਼ੀਲ ਅਤੇ 48 ਅਤਿ ਸੰਵੇਦਨਸ਼ੀਲ ਬੂਥ ਐਲਾਨੇ
Saturday, Feb 13, 2021 - 04:28 PM (IST)
ਐੱਸ. ਏ. ਐੱਸ. (ਬਿਊਰੋ) : ਜ਼ਿਲ੍ਹਾ ਐੱਸ. ਏ. ਐੱਸ. ਨਗਰ ’ਚ ਪੈਂਦੀਆਂ 7 ਨਗਰ ਕੌਂਸਲ ਅਤੇ ਨਗਰ ਨਿਗਮ ਮੋਹਾਲੀ ਦੀਆਂ ਚੋਣਾਂ 14 ਫਰਵਰੀ ਨੂੰ ਹੋਣੀਆਂ ਹਨ, ਜਿਨ੍ਹਾਂ ਤਹਿਤ ਮੋਹਾਲੀ, ਲਾਲੜੂ, ਕੁਰਾਲੀ, ਬਨੂੰੜ, ਡੇਰਾਬਸੀ, ਜ਼ੀਰਕਪੁਰ, ਨਯਾਗਾਓਂ ਅਤੇ ਖਰੜ ਦੇ 195 ਵਾਰਡਾਂ ’ਚ ਚੋਣਾਂ ਹੋਣਗੀਆਂ । ਇਨ੍ਹਾਂ ਚੋਣਾਂ ’ਚ 2,35,441 ਪੁਰਸ਼, 2,32,730 ਔਰਤਾਂ ਅਤੇ 19 ਤੀਜਾ ਲਿੰਗ ਵੋਟਰਾਂ ਸਮੇਤ ਕੁੱਲ 4,68,190 ਵੋਟਰ ਮੱਤ ਅਧਿਕਾਰੀ ਦੀ ਵਰਤੋਂ ਕਰਨਗੇ। ਇਨ੍ਹਾਂ ਚੋਣਾਂ ਲਈ ਕੁੱਲ 509 ਪੋਲਿੰਗ ਬੂਥ ਹਨ, ਜਿਨ੍ਹਾਂ ’ਚੋਂ 219 ਸੰਵੇਦਨਸ਼ੀਲ ਅਤੇ 48 ਅਤਿ ਸੰਵੇਦਨਸ਼ੀਲ ਹਨ। ਚੋਣਾਂ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ 509 ਪੋਲਿੰਗ ਪਾਰਟੀਆਂ ਬਣਾਈਆਂ ਗਈਆਂ ਹਨ ਅਤੇ ਪੋਲਿੰਗ ਪਾਰਟੀ ’ਚ 4 ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ 20 ਫ਼ੀਸਦੀ ਸਟਾਫ਼ ਨੂੰ ਰਿਜ਼ਰਵ ਸਟਾਫ਼ ਵਜੋਂ ਸੁਰੱਖਿਅਤ ਰੱਖਿਆ ਗਿਆ ਹੈ, ਜਿਸ ਨੂੰ ਲੋੜ ਪੈਣ ’ਤੇ ਵਰਤੋਂ ’ਚ ਲਿਆਉਂਦਾ ਜਾ ਸਕਦਾ ਹੈ। ਇਸ ਬਾਰੇ ਵਿਸਤਰਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣਕਾਰ ਅਫਸਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਨਗਰ ਨਿਗਮ ਐੱਸ. ਏ. ਐੱਸ. ਨਗਰ ਲਈ ਜਗਦੀਪ ਸਹਿਗਲ , ਪੀ. ਸੀ. ਐੱਸ. ਐੱਸ. ਡੀ. ਐੱਮ. ਮੋਹਾਲੀ ਅਤੇ ਗੁਰਜਿੰਦਰ ਸਿੰਘ ਬੈਨੀਪਾਲ , ਜ਼ਿਲ੍ਹਾ ਮਾਲ ਅਫਸਰ ਮੋਹਾਲੀ ਨੂੰ ਰਿਟਰਨਿੰਗ ਅਫਸਰਾਂ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਨਿਗਮ ਐੱਸ. ਏ. ਐੱਸ. ਨਗਰ ਦੇ ਕੁੱਲ 50 ਵਾਰਡਾਂ ਲਈ 152 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 72,185 ਪੁਰਸ਼ , 68,715 ਔਰਤਾਂ ਅਤੇ ਇੱਕ ਤੀਜਾ ਲਿੰਗ ਵੋਟਰ ਸਮੇਤ ਕੁੱਲ 1,40,901 ਵੋਟਰ ਸ਼ਾਮਿਲ ਹਨ।
ਇਹ ਵੀ ਪੜ੍ਹੋ : ਜੰਗਲੀ ਜੀਵ ਮਹਿਕਮੇ ਵਲੋਂ ਬਿਆਸ ਦਰਿਆ ’ਚ ਛੱਡੇ ਗਏ ਲੁਪਤ ਹੋ ਰਹੀ ਪ੍ਰਜਾਤੀ ਦੇ ਘੜਿਆਲ
► ਨਗਰ ਕੌਂਸਲ ਲਾਲੜੂ ਲਈ ਮਹੇਸ਼ ਬਾਂਸਲ, ਐਸਟੇਂਟ ਅਫਸਰ (ਹਾਊਸਿੰਗ), ਗਮਾਂਡਾ , ਐੱਸ. ਏ. ਐੱਸ. ਨਗਰ ਨੂੰ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਲਾਲੜੂ ਦੇ ਕੁੱਲ 17 ਵਾਰਡਾਂ ਲਈ 30 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 1,21,90 ਪੁਰਸ਼ ,14,003 ਔਰਤਾਂ ਅਤੇ ਇੱਕ ਤੀਜਾ ਲਿੰਗ ਵੋਟਰ ਸਮੇਤ ਕੁੱਲ 26,194 ਵੋਟਰ ਸ਼ਾਮਿਲ ਹਨ।
► ਨਗਰ ਕੌਂਸਲ ਕੁਰਾਲੀ ਲਈ ਮੈਡਮ ਮਨੀਸ਼ਾ ਰਾਣਾ, ਆਈ. ਏ. ਐੱਸ. ਸਹਾਇਕ ਕਮਿਸ਼ਨਰ (ਯੂ.ਟੀ.), ਐੱਸ. ਏ. ਐੱਸ. ਨਗਰ ਨੂੰ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਕੁਰਾਲੀ ਦੇ ਕੁੱਲ 17 ਵਾਰਡਾਂ ਲਈ 34 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ’ਚ 13,150 ਪੁਰਸ਼ ਅਤੇ 12,284 ਔਰਤਾਂ ਸਮੇਤ ਕੁੱਲ 25,434 ਵੋਟਰ ਸ਼ਾਮਿਲ ਹਨ।
► ਨਗਰ ਕੌਂਸਲ ਬਨੂੰੜ ਲਈ ਗਰੀਸ਼ ਵਰਮਾ, ਸਹਾਇਕ ਕਮਿਸ਼ਨਰ ਐੱਮ. ਸੀ. ਮੋਹਾਲੀ ਨੂੰ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਬਨੂੰੜ ਦੇ ਕੁੱਲ 13 ਵਾਰਡਾਂ ਲਈ 14 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 7,116 ਪੁਰਸ਼, 6,418 ਔਰਤਾਂ ਅਤੇ ਇੱਕ ਤੀਜਾ ਲਿੰਗ ਸਮੇਤ ਕੁੱਲ 13,535 ਵੋਟਰ ਸ਼ਾਮਿਲ ਹਨ।
ਇਹ ਵੀ ਪੜ੍ਹੋ : ਨੌਦੀਪ ਕੌਰ ਦੀ ਰਿਹਾਈ ਲਈ ਕੌਮੀ ਮਹਿਲਾ ਕਮਿਸ਼ਨ ਫੌਰੀ ਦਖ਼ਲ ਦੇਵੇ: ਅਰੁਣਾ ਚੌਧਰੀ
► ਨਗਰ ਕੌਂਸਲ ਡੇਰਾਬਸੀ ਲਈ ਸ੍ਰੀ ਕੁਲਦੀਪ ਸਿੰਘ ਬਾਵਾ , ਪੀ. ਸੀ. ਐੱਸ. , ਐੱਸ. ਡੀ. ਐੱਮ. ਡੇਰਾਬੱਸੀ ਨੂੰ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਡੇਰਾਬਸੀ ਦੇ ਕੁੱਲ 19 ਵਾਰਡਾਂ ਲਈ 45 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 19,534 ਪੁਰਸ਼, 21,443 ਔਰਤਾਂ ਅਤੇ 3 ਤੀਜਾ ਲਿੰਗ ਸਮੇਤ ਕੁੱਲ 40,980 ਵੋਟਰ ਸ਼ਾਮਿਲ ਹਨ।
► ਨਗਰ ਕੌਂਸਲ ਜ਼ੀਰਕਪੁਰ ਲਈ ਪਵਿੱਤਰ ਸਿੰਘ ਪੀ. ਸੀ. ਐੱਸ. ਐਸਟੇਟ ਅਫਸਰ (ਪਲਾਂਟਸ) ਗਮਾਂਡਾ ਐੱਸ. ਏ. ਐੱਸ. ਨਗਰ ਨੂੰ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਜ਼ੀਰਕਪੁਰ ਦੇ ਕੁੱਲ 31 ਵਾਰਡਾਂ ਲਈ 94 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 49,303 ਪੁਰਸ਼ , 53,218 ਔਰਤਾਂ ਅਤੇ 9 ਤੀਜਾ ਲਿੰਗ ਸਮੇਤ ਕੁੱਲ 1,02,530 ਵੋਟਰ ਸ਼ਾਮਿਲ ਹਨ।
► ਨਗਰ ਕੌਸਲ ਨਯਾਗਾਓਂ ਲਈ ਤਰਸੇਮ ਚੰਦ , ਪੀ. ਸੀ. ਐੱਸ. ਸਹਾਇਕ ਕਮਿਸ਼ਨਰ (ਸ਼ਿਕਾਇਤਾਂ ) ਮੋਹਾਲੀ ਨੂੰ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਸਲ ਨਯਾਗਾਓਂ ਦੇ ਕੁੱਲ 21 ਵਾਰਡਾਂ ਲਈ 41 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 18,508 ਪੁਰਸ਼ ਅਤੇ 15,797 ਔਰਤਾਂ ਸਮੇਤ ਕੁੱਲ 34,305 ਵੋਟਰ ਸ਼ਾਮਿਲ ਹਨ।
► ਨਗਰ ਕੌਂਸਲ ਖਰੜ ਲਈ ਹਿਮਾਸ਼ੂ ਜੈਨ ਆਈ. ਏ. ਐੱਸ. ਐੱਸ. ਡੀ. ਐੱਮ. ਖਰੜ ਨੂੰ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਖਰੜ ਦੇ ਕੁੱਲ 27 ਵਾਰਡਾਂ ਲਈ 99 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 43,555 ਪੁਰਸ਼, 40,852 ਔਰਤਾਂ ਅਤੇ 2 ਤੀਜਾ ਲਿੰਗ ਸਮੇਤ ਕੁੱਲ 84,309 ਵੋਟਰ ਸ਼ਾਮਿਲ ਹਨ।
► ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ 12 ਫਰਵਰੀ 2021 ਨੂੰ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ। ਵੋਟਾਂ ਸਬੰਧੀ ਲੋੜੀਂਦੀ ਸਮੱਗਰੀ ਅਤੇ ਈ. ਵੀ. ਐੱਮ. ਮਸ਼ੀਨਾਂ ਦੀ ਵੰਡ 13 ਫਰਵਰੀ 2021 ਨੂੰ ਪੋਲਿੰਗ ਪਾਰਟੀਆਂ ਨੂੰ ਕੀਤੀ ਜਾਵੇਗੀ ਜਦਕਿ ਵੋਟਾਂ ਪੈਣ ਦਾ ਕਾਰਜ 14 ਫਰਵਰੀ 2021 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਜਿਹੜੇ ਵੋਟਰ ਸ਼ਾਮ 4 ਵਜੇ ਤੱਕ ਬੂਥ ’ਚ ਦਾਖ਼ਲ ਹੋ ਜਾਣਗੇ, ਉਨ੍ਹਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ। ਵੋਟਾਂ ਦੀ ਗਿਣਤੀ ਨਿਰਧਾਰਿਤ ਕਾਊਂਟਿੰਗ ਸੈਂਟਰਾਂ ’ਤੇ 17 ਫਰਵਰੀ 2021 ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਸੰਘਣੀ ਧੁੰਦ ''ਚ ਅਣਪਛਾਤੇ ਵਾਹਨ ਨੇ ਕੁਚਲਿਆ ਵਿਅਕਤੀ, ਲਾਸ਼ ''ਤੋਂ ਲੰਘੀਆਂ ਕਈ ਗੱਡੀਆਂ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ