ਮਾਲਕ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਲੁਟੇਰਿਆਂ ਨੇ ਖੋਹੀ ਗੱਡੀ, ਜਾਂਚ ''ਚ ਜੁਟੀ ਪੁਲਸ

Tuesday, Sep 08, 2020 - 06:07 PM (IST)

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਚਾਲਕ ਨੂੰ 3 ਅਣਪਛਾਤਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਔੜ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਰਮਜੀਤ ਸਿੰਘ ਪੁੱਤਰ ਚਰਨ ਦਾਸ ਵਾਸੀ ਰਾਹੋਂ ਨੇ ਦੱਸਿਆ ਕਿ ਉਸ ਨੇ ਤਾਲਾਬੰਦੀ ਤੋਂ ਪਹਿਲਾਂ ਮਾਲ ਵਾਹਕ ਬਲੈਰੋ ਮੈਕਸ ਨੰਬਰ ਪੀ. ਬੀ.32 ਕੇ 8302 ਖਰੀਦਿਆ ਸੀ।
ਐਤਵਾਰ ਨੂੰ ਉਪਰੋਕਤ ਵਾਹਨ ਨੂੰ ਉਸ ਨੇ ਸਟੈਂਡ 'ਤੇ ਖੜ੍ਹਾ ਕੀਤਾ ਹੋਇਆ ਸੀ, ਕਰੀਬ 3 ਵਜੇ ਮੂੰਹ 'ਤੇ ਮਾਸਕ ਬੰਨ੍ਹੇ 2 ਵਿਅਕਤੀ ਉਸ ਕੋਲ ਆਏ। ਉਸ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਆਪਣਾ ਪਤਾ ਮੱਲਾਬੇਦੀਆਂ ਦੱਸਦੇ ਹੋਏ ਮੱਲਾਬੇਦੀਆਂ ਤੋਂ ਕੁਝ ਸਾਮਾਨ ਬੇਗਮਪੁਰ (ਨਵਾਂਸ਼ਹਿਰ) ਵਿਖੇ ਲੈ ਕੇ ਜਾਣ ਦੀ ਗੱਲ ਕੀਤੀ।

ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਮਾਮੂਲੀ ਝਗੜੇ ਦੌਰਾਨ ਚੱਲੀਆਂ ਤਾਬੜਤੋੜ ਗੋਲੀਆਂ, ਇਕ ਦੀ ਮੌਤ

ਉਸ ਨੇ ਦੱਸਿਆ ਕਿ ਉਪਰੋਕਤ ਕੰਮ ਲਈ ਗੱਡੀ ਦਾ ਕਿਰਾਇਆ 1 ਹਜ਼ਾਰ ਰੁਪਏ ਦੀ ਮੰਗ ਕੀਤੀ ਪਰ ਉਨ੍ਹਾਂ ਲੋਕਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਹ ਛੋਟਾ ਹਾਥੀ 850 ਰੁਪਏ 'ਚ ਲੈ ਕੇ ਗਿਆ ਸੀ ਪਰ ਉਸ ਉਸ ਨੂੰ 900 ਰੁਪਏ ਦੇ ਦੇਣਗੇ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਕਿਰਾਇਆ ਫਿਕਸ ਹੋਣ ਉਪਰੰਤ ਉਹ ਉਨ੍ਹਾਂ ਨਾਲ ਉਨ੍ਹਾਂ ਦੇ ਦੱਸੇ ਪਤੇ 'ਤੇ ਜਾਣ ਲਈ ਗੱਡੀ ਲੈ ਕੇ ਚੱਲ ਪਿਆ। ਜਦੋਂ ਉਨ੍ਹਾਂ ਦੀ ਗੱਡੀ ਮੱਲਾਬੇਦੀਆਂ ਦੇ ਕੋਲ ਪੁੱਜੀ ਤਾਂ ਉਨ੍ਹਾਂ 1 ਵਿਅਕਤੀ ਨੂੰ ਉੱਥੋਂ ਬਿਠਾਉਣ ਦੀ ਗੱਲ ਕਹਿ ਦੇ ਗੱਡੀ ਰੁਕਵਾਈ।

ਇਹ ਵੀ ਪੜ੍ਹੋ: ਪਤਨੀ ਨੇ ਭਰਾ ਤੇ ਭੈਣ ਨਾਲ ਮਿਲ ਕੇ ਹੱਥੀਂ ਉਜਾੜਿਆ ਆਪਣਾ ਘਰ, ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਉਸ ਨੇ ਦੱਸਿਆ ਕਿ ਗੱਡੀ ਰੁਕਵਾਉਣ ਉਪਰੰਤ ਪਹਿਲਾਂ ਗੱਡੀ 'ਚ ਬੈਠੇ ਲੋਕਾਂ ਨੇ ਗੱਡੀ ਦੀ ਚਾਬੀ ਕੱਢ ਲਈ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਗੱਡੀ 'ਚੋਂ ਹੇਠਾਂ ਉਤਾਰ ਦਿੱਤਾ ਅਤੇ ਗੱਡੀ ਲੈ ਕੇ ਪਿੰਡ ਚੱਕਦਾਨਾ ਵੱਲ ਫਰਾਰ ਹੋ ਗਏ। ਉਪਰੋਕਤ ਲੁਟੇਰੇ ਜਾਂਦੇ ਸਮੇਂ ਉਸ ਦਾ ਮੋਬਾਇਲ ਫੋਨ ਵੀ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਉਪਰੋਕਤ ਮਾਰਗ ਤੋਂ ਕਰੀਬ 1 ਕਿਲੋਮੀਟਰ ਦਾ ਮਾਰਗ ਤੈਅ ਕਰਕੇ ਉਹ ਮੁੱਖ ਮਾਰਗ 'ਤੇ ਪੁੱਜਿਆ ਜਿੱਥੇ ਕਿਸੇ ਵਿਅਕਤੀ ਦੀ ਮਦਦ ਨਾਲ ਉਹ ਔੜ ਥਾਣਾ ਪਹੁੰਚਿਆ।

ਇਹ ਵੀ ਪੜ੍ਹੋ: 'ਪਿਆਕੜਾਂ' ਲਈ ਅਹਿਮ ਖ਼ਬਰ, ਮਹਾਨਗਰ ਜਲੰਧਰ 'ਚ ਠੇਕਿਆਂ ਬਾਹਰ ਲੱਗੀ ਭੀੜ

ਲੁਟੇਰਿਆਂ ਦੀ ਪਛਾਣ ਲਈ ਖੰਗਾਲੀ ਜਾ ਰਹੀ ਹੈ ਸੀ. ਸੀ. ਟੀ. ਵੀ. ਫੁਟੇਜ
ਐੱਸ. ਐੱਚ. ਓ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਖੋਹੀ ਗਈ ਗੱਡੀ ਦੀ ਸੀ. ਸੀ. ਟੀ. ਵੀ. ਫੁਟੇਜ ਨੂੰ ਵੱਖ-ਵੱਖ ਥਾਵਾਂ 'ਤੋਂ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਾਤਰ ਲੁਟੇਰਿਆਂ ਨੇ ਸ਼ਿਕਾਇਤਕਰਤਾ ਦਾ ਫੋਨ ਖੋਹ ਕੇ ਉਸੀ ਥਾਂ 'ਤੇ ਨਾ ਸਿਰਫ ਬੰਦ ਕਰ ਦਿੱਤਾ, ਸਗੋਂ ਉਸ ਦੀ ਬੈਟਰੀ ਵੀ ਕੱਢੀ ਗਈ ਲੱਗਦੀ ਹੈ, ਜਿਸ ਨਾਲ ਫੋਨ ਦੀ ਲੋਕੇਸ਼ਨ ਦਾ ਪਤਾ ਨਹੀਂ ਚੱਲ ਪਾਇਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪੁਲਸ ਪਾਰਟੀਆਂ ਨੂੰ ਵੱਖ-ਵੱਖ ਸੰਭਾਵਿਤ ਮਾਰਗ ਜਿੱਥੇ ਖੋਹੀ ਗਈ ਗੱਡੀ ਨੂੰ ਲੈ ਕੇ ਜਾਇਆ ਜਾ ਸਕਦਾ ਹੈ, ਕਿ ਜਾਣਕਾਰੀ ਜੁਟਾਉਣ ਲਈ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ: ਹੋਟਲ ਤੋਂ ਖਾਣਾ ਖਾ ਕੇ ਖੁਸ਼ੀ-ਖੁਸ਼ੀ ਘਰ ਜਾ ਰਹੇ ਸਨ ਨੌਜਵਾਨ , ਵਾਪਰੇ ਦਰਦਨਾਕ ਹਾਦਸੇ ਨੇ ਉਜਾੜੇ ਦੋ ਪਰਿਵਾਰ
ਇਹ ਵੀ ਪੜ੍ਹੋ: ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਪਰਿਵਾਰ 'ਚ ਪਏ ਕੀਰਨੇ, ਨੌਜਵਾਨ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ


shivani attri

Content Editor

Related News