ਬੋਫੋਰਸ ਮਾਮਲੇ 'ਤੇ ਸੁਪਰੀਮ ਕੋਰਟ ਕਰੇਗੀ ਅੱਜ ਸੁਣਵਾਈ (ਪੜੋ 2 ਨਵੰਬਰ ਦੀਆਂ ਖਾਸ ਖਬਰਾਂ)

Friday, Nov 02, 2018 - 01:30 AM (IST)

ਜਲੰਧਰ (ਵੈਬ ਡੈਸਕ)—ਸੁਪਰੀਮ ਕੋਰਟ ਵਲੋਂ ਸ਼ੁੱਕਰਵਾਰ ਨੂੰ 64 ਕਰੋੜ ਰੁਪਏ ਦੇ ਬੋਫੋਰਸ ਤੋਪ ਰਿਸ਼ਵਤ ਕਾਂਡ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਇਸ ਸੰਵੇਦਨਸ਼ੀਲ ਮਾਮਲੇ 'ਚ ਸੀ.ਬੀ.ਆਈ. ਨੇ ਇਸ ਸਾਲ ਦੀ ਸ਼ੁਰੂਆਤ 'ਚ ਇਕ ਅਪੀਲ ਦਾਇਰ ਕੀਤੀ ਸੀ। 
ਜ਼ਿਕਰਯੋਗ ਹੈ ਕਿ ਸਾਰੇ ਦੋਸ਼ੀਆਂ ਖਿਲਾਫ ਦੋਸ਼ ਖਾਰਿਜ ਕਰਨ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਖਿਲਾਫ 13 ਸਾਲ ਦੀ ਦੇਰ ਤੋਂ ਬਾਅਦ ਇਹ ਅਪੀਲ ਦਾਇਰ ਕੀਤੀ ਗਈ ਸੀ। ਇਸ ਮਾਮਲੇ ਦੀ ਸੁਣਵਾਈ ਲਈ ਪ੍ਰਧਾਨ ਜੱਜ ਰੰਜਨ ਗੋਗੋਈ ਤੇ ਵਕੀਲ ਕੇ. ਐੱਮ. ਜੋਸੇਫ ਦੀ ਬੈਂਚ ਸਾਹਮਣੇ ਆਵੇਗਾ।

ਪੜੋ 2 ਨਵੰਬਰ ਦੀਆਂ ਖਾਸ ਖਬਰਾਂ

ਮਾਲੇਗਾਓਂ ਧਮਾਕੇ ਮਾਮਲੇ 'ਚ ਅੱਜ ਹੋਵੇਗੀ ਸੁਣਵਾਈ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੀ ਸਪੈਸ਼ਲ ਕੋਰਟ ਨੇ ਲੈਫਟੀਨੈਂਟ ਕਰਨਲ ਪ੍ਰਸਾਦ ਪ੍ਰੋਹਿਤ ਦੀ ਉਸ ਅਰਜੀ ਨੂੰ ਖਾਰਿਜ ਕਰ ਦਿੱਤਾ ਸੀ, ਜਿਸ 'ਚ ਉਨ੍ਹਾਂ ਨੇ 2008 ਦੇ ਮਾਲੇਗਾਓਂ ਧਮਾਕੇ ਦੇ ਮਾਮਲੇ 'ਚ ਆਪਣੇ-ਆਪ ਨੂੰ ਇਲਜ਼ਾਮ-ਮੁਕਤ ਕਰਨ ਦੀ ਅਪੀਲ ਕੀਤੀ ਸੀ।ਇਨ੍ਹਾਂ ਸੱਤਾਂ ਮੁਲਜ਼ਮਾਂ 'ਤੇ ਵਿਸ਼ੇਸ਼ ਅਦਾਲਤ 'ਚ ਕੇਸ ਚੱਲੇਗਾ ਅਤੇ ਮਾਮਲੇ ਦੀ ਅਗਲੀ ਸੁਣਵਾਈ 2 ਨਵੰਬਰ ਨੂੰ ਹੋਵੇਗੀ।
ਇਸ ਅਰਜੀ ਨੂੰ ਖਾਰਿਜ ਕਰਨ ਮਗਰੋਂ ਇਸ ਮਾਮਲੇ ਦੇ ਸਾਰੇ ਮੁਲਜ਼ਮਾਂ ਸਾਧਵੀ ਪ੍ਰੱਗਿਆ ਸਿੰਘ ਠਾਕੁਰ, ਰਿਟਾਇਰਡ ਮੇਜਰ ਰਮੇਸ਼ ਉਪਾਧਿਆਏ, ਸਮੀਰ ਕੁਲਕਰਨੀ, ਅਚਾਰਿਆ ਰਾਹਿਰਕਰ, ਸੁਧਾਕਰ ਦਿਵੇਦੀ ਅਤੇ ਸੁਧਾਕਰ ਚਤੁਰਵੇਦੀ ਉੱਪਰ ਕੱਟੜਪੰਥੀ ਸਾਜਿਸ਼ ਰਚਣ, ਕਤਲ ਅਤੇ ਹੋਰ ਮਾਮਲਿਆਂ 'ਚ ਇਲਜ਼ਾਮ ਤੈਅ ਹੋ ਗਏ ਹਨ।

ਰਾਜਨਾਥ ਸਿੰਘ ਲਖਨਊ ਦੌਰੇ 'ਤੇ


ਲਖਨਊ ਦੇ ਸੰਸਦ ਮੈਂਬਰ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ 2 ਨਵੰਬਰ ਨੂੰ ਇਕ ਦਿਨਾਂ ਦੌਰੇ 'ਤੇ ਲਖਨਊ ਆ ਰਹੇ ਹਨ। ਭਾਰਤੀ ਜਨਤਾ ਪਾਰਟੀ ਲਖਨਊ ਮਹਾਨਗਰ ਪ੍ਰਧਾਨ ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਸਵੇਰੇ ਸਾਢੇ ਦੱਸ ਵਜੇ ਲਖਨਊ ਹਵਾਈ ਅੱਡੇ 'ਤੇ ਪਹੁੰਚਣਗੇ।

ਪੀ.ਐੱਮ. ਮੋਦੀ ਲਾਂਚ ਕਰਨਗੇ MSME ਮੰਤਰਾਲੇ ਦਾ ਵੈੱਬ ਪੋਰਟਲ


ਭਾਰਤ ਵਿਚ ਐੱਮ.ਐੱਸ.ਐੱਮ.ਈ. ਖੇਤਰ ਨੂੰ ਉਤਸ਼ਾਹਤ ਕਰਨ ਅਤੇ ਅਜਿਹੇ ਉਦਯੋਗਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਨ ਦੇ ਮਕਸਦ ਨਾਲ ਭਾਰਤ ਸਰਕਾਰ ਦੇ ਐੱਮ.ਐੱਸ.ਐੱਮ.ਈ. ਮੰਤਰਾਲੇ ਵੱਲੋਂ 2 ਨਵੰਬਰ 2018 ਨੂੰ www.psbloansin59minutes.com ਲਾਂਚ ਕੀਤਾ ਜਾ ਰਿਹਾ ਹੈ।ਇਸ ਪੋਰਟਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਗਿਆਨ ਭਵਨ, ਨਵੀਂ ਦਿੱਲੀ ਤੋਂ ਦੇਸ਼ਵਾਸੀਆਂ ਨੂੰ ਸਮਰਪਿਤ ਕਰਨਗੇ।

ਯੌਨ ਉਤਪੀੜਨ ਮਾਮਲੇ 'ਚ ਦਾਤੀ 'ਤੇ ਹਾਈਕੋਰਟ ਕਰੇਗੀ ਸੁਣਵਾਈ


ਯੌਨ ਉਤਪੀੜਨ ਮਾਮਲੇ 'ਚ ਦੋਸ਼ ਦਾਤੀ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ ਸ਼ੁਕੱਰਵਾਰ ਸੁਣਵਾਈ ਕਰੇਗਾ। ਦਾਤੀ ਦੇ ਵਕੀਲ ਨੇ ਪਟੀਸ਼ਨ 'ਚ ਦੋਸ਼ ਲਗਾਇਆ ਹੈ ਕਿ ਸ਼ਿਕਾਇਤਕਰਤਾ ਨੇ ਕਈ ਸੂਚਨਾਵਾਂ ਲੁੱਕਾ ਲਈਆਂ ਹਨ ਅਤੇ ਬੈਂਚ ਦੇ ਸਾਹਮਣੇ ਵੀ ਉਨ੍ਹਾਂ ਨੂੰ ਗੁਪਤ ਰੱਖਿਆ ਹੈ।
ਦਾਤੀ ਨੇ ਹਾਈ ਕੋਰਟ ਦੇ ਤਿੰਨ ਅਕਤੂਬਰ ਦੇ ਉਸ ਆਦੇਸ਼ 'ਤੇ ਮੁੜ ਵਿਚਾਰ ਲਈ ਅਪੀਲ ਕੀਤੀ ਹੈ ਜਿਸ 'ਚ ਉਨ੍ਹਾਂ ਖਿਲਾਫ ਦਾਇਰ ਮਾਮਲੇ ਦੀ ਜਾਂਚ ਦਿੱਲੀ ਪੁਲਸ ਅਪਰਾਧ ਸ਼ਾਖਾ ਨੂੰ  ਲੈ ਕੇ ਸੀ.ਬੀ.ਆਈ. ਨੂੰ ਸੌਂਪ ਦਿੱਤੀ ਗਈ। 

ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ


ਐੱਸ.ਡੀ.ਐੱਮ. ਵਰਿੰਦਰ ਸਹਰਾਵਤ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਅੱਜ ਹੋਣਗੀਆਂ। ਇਸ ਚੋਣਾਂ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਵਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲਾ 'ਚ ਸਫੀਦੋ, ਨਰਵਾਨਾ ਅਤੇ ਜੀਂਦ ਦੇ ਜੁਡੀਸ਼ੀਅਲ ਕੰਪਲੈਕਸਾਂ 'ਚ 3 ਮਤਦਾਨ ਕੇਂਦਰ ਬਣਾਏ ਗਏ ਹਨ।

ਬਾਜ਼ਾਰ


ਸ਼ੁੱਕਰਵਾਰ ਨੂੰ ਜੌਂ, ਜਈ, ਬਾਰੀਕ ਚੌਲ, ਗਵਾਰ, ਗਵਾਰ ਗਮ, ਮਾਂਹ, ਤੁਆਰ, ਕਣਕ, ਦੇਸੀ ਘਿਉ, ਦੁੱਧ ਪਾਊਡਰ, ਦੇਸੀ ਛੋਲੇ, ਰਾਜਮਾਂਹ ਚਿਤਰਾ, ਮਸਰ, ਢੈਂਚਾ, ਮੂੰਗੀ, ਮੋਠ, ਸੋਇਆ ਅਤੇ ਡੀ. ਓ. ਸੀ., ਜੀਰਾ, ਅੰਬਚੂਰ, ਹਲਦੀ, ਸੌਂਫ਼, ਜਾਇਫਲ, ਜਾਵਿੱਤਰੀ, ਦਾਲਚੀਨੀ, ਲੌਂਗ, ਚੀਨੀ, ਹੀਰਾ, ਜਵਾਹਰਾਤ 'ਚ ਤੇਜ਼ੀ ਅਤੇ ਮੱਕੀ, ਬਾਜਰਾ, ਕਾਬਲੀ ਛੋਲੇ, ਅਰਹਰ, ਮਾਂਹ, ਸਰ੍ਹੋਂ, ਬਿਨੌਲਾ ਤੇਲ, ਪਾਮ ਤੇਲ, ਸੋਇਆ, ਸ਼ਿੱਕਾਕਾਈ, ਰੀਠਾ, ਕਲੌਂਜੀ, ਪਿਸਤਾ, ਗੁੜ, ਲਾਲ ਮਿਰਚ, ਪੋਸਤਦਾਨਾ, ਔਲਾ, ਅਸਗੰਧ, ਅਜਵਾਇਨ, ਬਾਦਾਮ, ਇਮਲੀ, ਬਾਰਦਾਨਾ, ਰੂੰ, ਸੂਤ, ਕਪਾਹ, ਸੋਨਾ, ਚਾਂਦੀ, ਸ਼ੇਅਰ 'ਚ ਮੰਦੀ ਰਹੇਗੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

34ਵੀਂ ਨੈਸ਼ਨਲ ਜੂਨੀਅਰ ਐਥਲੇਟਿਕਸ ਚੈਂਪੀਅਨਸ਼ਿਪ


34ਵੀਂ ਨੈਸ਼ਨਲ ਜੂਨੀਅਰ ਐਥਲੇਟਿਕਸ ਚੈਂਪੀਅਨਸ਼ਿਪ ਰਾਂਚੀ ਦੇ ਮੈਗਾ ਸਪੋਰਟਸ ਕੰਪਲੈਕਸ ਸਥਿਤ ਬਿਰਸਾ ਮੁੰਡਾ ਸਟੇਡੀਅਮ 'ਚ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਹੈ। ਮੁਕਾਬਲੇ 'ਚ ਦੇਸ਼ਭਰ ਤੋਂ 2287 ਖਿਡਾਰੀ ਹਿੱਸਾ ਲੈਣਗੇ।
 

ਫੁੱਟਬਾਲ : ਮੈਨ ਸਿਟੀ ਬਨਾਮ ਬ੍ਰਾਇਟਨ (ਪ੍ਰੀਮੀਅਰ ਲੀਗ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਕਬੱਡੀ : ਯੂ. ਪੀ. ਯੋਧਾ ਬਨਾਮ ਤਾਮਿਲ ਥਲਾਈਬਾਸ


Related News