ਪਿੰਡਾਂ ਤੱਕ ਪਹੁੰਚਿਆ ਜਿਸਮਫਰੋਸ਼ੀ ਦਾ ਕਾਲਾ ਧੰਦਾ, ਨੌਜਵਾਨਾਂ ਨੂੰ ਕੁੜੀ ਦੀ ਤਸਵੀਰ ਭੇਜ ਕੀਤੀ ਜਾਂਦੀ ਸੈਟਿੰਗ

Thursday, Jul 04, 2024 - 05:27 PM (IST)

ਪਿੰਡਾਂ ਤੱਕ ਪਹੁੰਚਿਆ ਜਿਸਮਫਰੋਸ਼ੀ ਦਾ ਕਾਲਾ ਧੰਦਾ, ਨੌਜਵਾਨਾਂ ਨੂੰ ਕੁੜੀ ਦੀ ਤਸਵੀਰ ਭੇਜ ਕੀਤੀ ਜਾਂਦੀ ਸੈਟਿੰਗ

ਲੁਧਿਆਣਾ (ਜਗਰੂਪ) : ਪਹਿਲਾਂ ਸ਼ਹਿਰਾਂ 'ਚ ਸਪਾ ਸੈਂਟਰਾਂ ਦੇ ਨਾਂ 'ਤੇ ਨੌਜਵਾਨਾਂ ਤੋਂ ਲੈ ਕੇ ਅਧੇੜ ਉਮਰ ਦੇ ਬੰਦਿਆਂ ਨੂੰ ਜਿਸਮਫਰੋਸ਼ੀ ਲਈ ਨਿਸ਼ਾਨਾ ਬਣਾਇਆ ਜਾਂਦਾ ਸੀ। ਚੰਡੀਗੜ੍ਹ ਰੋਡ 'ਤੇ ਖੁੱਲੇ ਸਪਾ ਸੈਂਟਰਾਂ ਨੇ ਹੁਣ ਇਸ ਲੁੱਟ ਦੇ ਢੋਂਗ ਨੇ ਪਿੰਡਾਂ ਦੇ ਚੜ੍ਹਦੀ ਉਮਰ ਦੇ ਨੌਜਵਾਨਾਂ ਨੂੰ ਵੀ ਇਸ ਦਲਦਲ 'ਚ ਫਸਾ ਲਿਆ ਹੈ। ਇਹ ਸੇਕ ਹੁਣ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਤੱਕ ਵੀ ਪਹੁੰਚ ਰਿਹਾ ਹੈ। ਮੀਡੀਆ ਸਮੇਂ-ਸਮੇਂ 'ਤੇ ਅਜਿਹੇ ਕਾਲੇ ਕਾਰੋਬਾਰਾਂ ਬਾਰੇ ਪੁਲਸ ਨੂੰ ਅਗਾਹ ਕਰਦਾ ਰਿਹਾ ਹੈ ਪਰ ਪੁਲਸ ਆਪਣਾ ਖਾਨਾਪੂਰਤੀ ਕਰਕੇ ਅਜਿਹੇ ਸੈਂਟਰਾਂ ਨੂੰ ਪੂਰੀ ਖੁੱਲ੍ਹ ਦੇ ਰੱਖਦੀ ਹੈ। ਇਨ੍ਹਾਂ ਸੈਂਟਰਾਂ 'ਚ ਜਿੱਥੇ ਜਿਸਮਫਰੋਸ਼ੀ ਦਾ ਧੰਦਾ ਤਾਂ ਚੱਲਦਾ ਹੈ ਸਗੋਂ ਨਾਲ-ਨਾਲ ਨਸ਼ੇ ਦਾ ਕਾਰੋਬਾਰ ਵੀ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ : ਘਰ 'ਚ ਸੁੱਤੇ ਪਰਿਵਾਰ ਨੂੰ ਸੱਪ ਨੇ ਡੱਸਿਆ, ਪੁੱਤ ਦੀ ਮੌਤ ਮਾਂ ਤੇ ਭਰਾ ਦੀ ਹਾਲਤ ਗੰਭੀਰ

ਨੌਜਵਾਨਾਂ ਦੇ ਮੋਬਾਈਲ 'ਤੇ ਆਉਂਦੀ ਸਿੱਧੀ ਫੋਟੋ

ਚੰਡੀਗੜ੍ਹ ਰੋਡ 'ਤੇ ਖੁੱਲ੍ਹੇ ਇਕ ਨਹੀਂ ਸਗੋਂ ਕਈ ਸਪਾ ਸੈਂਟਰਾਂ 'ਚ ਨੌਜਵਾਨਾਂ ਤੋਂ ਲੈ ਕੇ ਅਧੇੜ ਉਮਰ ਦੇ ਬੰਦਿਆਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ। ਇਨ੍ਹਾਂ 'ਚ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਇਹ ਕਾਰੋਬਾਰ ਚੱਲਦਾ ਹੈ। ਹੁਣ ਤਾਂ ਕਾਰੋਬਾਰ ਦਲਾਲਾਂ ਵਲੋਂ ਨਵੀਂ ਉਮਰ ਦੇ ਨੌਜਵਾਨਾਂ ਦੇ ਮੋਬਾਈਲਾਂ 'ਤੇ ਸਿੱਧੀ ਕੁੜੀ ਦੀ ਫੋਟੋ ਆਉਂਦੀ ਹੈ। ਜਿੱਥੇ ਰੇਟ ਤੈਅ ਕਰਕੇ ਫਿਰ ਸਪਾ ਸੈਟਰਾਂ 'ਚ ਪਹੁੰਚ ਜਾਂਦੇ ਹਨ, ਜਿੱਥੇ ਮਸਾਜ ਦੇ ਨਾਂ 'ਤੇ ਗੰਦਾ ਕੰਮ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਸਨਸਨੀਖੇਜ਼ ਵਾਰਦਾਤ, ਘਰ ਅੰਦਰ ਦਾਖਲ ਹੋ ਪਿਓ ਸਾਹਮਣੇ ਵੱਢੀ ਪੁੱਤ ਦੀ ਧੌਣ

ਟੀਨ ਏਜ਼ਰਾਂ ਨੂੰ ਦਿੱਤਾ ਜਾਂਦਾ ਸੈਕਸ ਲਈ ਨਸ਼ਿਆ ਦਾ ਲਾਲਚ

ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਮੁੰਡਿਆਂ ਦੀਆਂ ਮਹਿੰਗੀਆਂ ਜ਼ਮੀਨਾਂ ਹੋਣ ਕਾਰਨ ਤੇ ਘਰੋਂ ਖੁੱਲ੍ਹੇ ਖਾਤੇ ਇਨ੍ਹਾਂ ਸੈਂਟਰਾਂ ਵੱਲ ਆਕਰਸ਼ਿਕ ਹੁੰਦੇ ਹਨ। ਨਵੀਂ ਉਮਰ ਦੀਆਂ ਕੁੜੀਆਂ 'ਤੇ ਮੂੰਹ ਮੰਗੇ ਪੈਸੇ ਦੇ ਕੇ ਆਪਣੇ ਮਸਾਜ ਦੇ ਨਾਲ ਸੈਕਸ ਦੀ ਲਾਲਸਾ ਨੂੰ ਪੂਰਾ ਕਰਦੇ ਹਨ। ਜਿੱਥੇ ਨਵੀਆਂ ਕੁੜੀਆਂ ਦਾ ਸਰੀਰਕ ਸੋਸ਼ਣ ਹੁੰਦਾ ਹੈ, ਉਥੇ ਹੀ ਨੌਜਵਾਨੀ ਨੂੰ ਸੈਕਸ ਦਾ ਅਨੰਦ ਲੈਣ ਲਈ ਨਸ਼ਿਆਂ ਦਾ ਲਾਲਚ ਵੀ ਪਰੋਸਿਆ ਜਾਂਦਾ ਹੈ। ਗਾਹਕ ਤੋਂ ਮੂੰਹੇ ਮੰਗੇ ਪੈਸੇ ਵਸੂਲੇ ਜਾਂਦੇ ਹਨ ਪਰ ਵੱਡਾ ਹਿੱਸਾ ਦਲਾਲ ਡਕਾਰ ਜਾਂਦੇ ਹਨ। 

ਇਹ ਵੀ ਪੜ੍ਹੋ : ਵੱਡੀ ਖਬਰ : ਸਿੰਘਾਪੁਰ 'ਚ ਤਰਨਤਾਰਨ ਦੇ ਜਸਬੀਰ ਸਿੰਘ ਦਾ ਕਤਲ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News