ਬਾਡੀ ਬਿਲਡਰ ਕਤਲ ਦੇ ਦੋਸ਼ ''ਚ 1 ਗ੍ਰਿਫਤਾਰ

Tuesday, May 28, 2019 - 11:47 AM (IST)

ਬਾਡੀ ਬਿਲਡਰ ਕਤਲ ਦੇ ਦੋਸ਼ ''ਚ 1 ਗ੍ਰਿਫਤਾਰ

ਨਾਭਾ (ਭੂਪਾ)—ਅੱਜ ਨਾਭਾ ਦੇ ਡੀ. ਐੈੱਸ. ਪੀ. ਵਰਿੰਦਰਜੀਤ ਸਿੰਘ ਨੇ ਇਕ ਪੱਤਰਕਾਰ ਸੰਮੇਲਨ 'ਚ ਖੁਲਾਸਾ ਕੀਤਾ ਕਿ ਐੈੱਸ. ਐੈੱਸ. ਪੀ. ਮਨਦੀਪ ਸਿੱਧੂ ਦੀ ਅਗਵਾਈ ਹੇਠ ਨਾਭਾ ਪੁਲਸ ਵੱਲੋਂ ਬੀਤੇ ਦਿਨੀਂ ਨਾਭਾ ਦੇ ਪਿੰਡ ਢੀਂਗੀ ਵਿਖੇ ਸ਼ਮਸ਼ਾਦ ਨਾਮੀ ਇਕ ਬਾਡੀ ਬਿਲਡਰ ਦੇ ਕਤਲ ਦੇ ਇਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕੱਲ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਬਾਡੀ ਬਿਲਡਰ ਨੌਜਵਾਨ ਦੀ ਡੈੱਡ ਬਾਡੀ ਨੂੰ ਬੋੜਾ ਗੇਟ ਚੌਕ 'ਚ ਰੱਖ ਕੇ ਉਸ ਦੇ ਹਮਾਇਤੀਆਂ ਨੇ ਮਾਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਸੀ। ਇਸ ਮੌਕੇ ਡੀ. ਐੈੱਸ. ਪੀ. ਵਰਿੰਦਰਜੀਤ ਸਿੰੰਘ ਥਿੰਦ ਨੇ ਦੱਸਿਆ ਕਿ ਮ੍ਰਿਤਕ ਅਤੇ ਕਥਿਤ ਦੋਸ਼ੀਆਨਾਂ ਦਾ ਆਪਸ 'ਚ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਰਹਿੰਦਾ ਸੀ। ਦੋਵੇਂ ਧਿਰਾਂ ਵੱਲੋਂ ਕਈ ਵਾਰ ਪੁਲਸ ਕੋਲ ਦਰਖਾਸਤ ਵੀ ਦਿੱਤੀਆਂ ਗਈਆਂ ਸਨ। ਉਨ੍ਹਾਂ ਦਾ ਰਾਜ਼ੀਨਾਮਾ ਹੋਣ ਕਾਰਨ ਇਹ ਦਰਖਾਸਤਾਂ ਖਤਮ ਹੋ ਜਾਂਦੀਆਂ ਸਨ।

ਘਟਨਾ ਵਾਲੇ ਦਿਨ ਕਥਿਤ ਦੋਸ਼ੀਆਨ ਗੁਰਿੰਦਰ ਗੁਰੀ ਅਤੇ ਜੇ. ਡੀ. ਜਿਮ ਦੇ ਮਾਲਕ ਸੁਰਜੀਤ ਵਰਮਾ ਨੇ ਮ੍ਰਿਤਕ ਨੌਜਵਾਨ ਨੂੰ ਇਕੱਲੇ ਪਰਤਦੇ ਦੇਖ ਕੇ ਉਸ ਨੂੰ ਘੇਰ ਲਿਆ ਅਤੇ ਤੇਜ਼ਧਾਰਾਂ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਘਟਨਾ ਤੋਂ ਸਰਗਰਮ ਹੋਈ ਨਾਭਾ ਪੁਲਸ ਨੇ ਸ਼ਲਾਘਾਯੋਗ ਕਾਰਵਾਈ ਨੂੰ ਅੰਜਾਮ ਦਿੰਦਿਆਂ ਮਾਮਲੇ ਦੇ ਇਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਪਛਾਣ ਗੁਰਿੰਦਰ ਗੁਰੀ ਨਾਮੀ ਵਿਅਕਤੀ ਦੇ ਰੂਪ 'ਚ ਹੋਈ ਹੈ। ਡੀ. ਐੈੱਸ. ਪੀ. ਵਰਿੰਦਰਜੀਤ ਨੇ ਭਰੋਸਾ ਦਿੱਤਾ ਕਿ ਜਿੱਥੇ ਗ੍ਰਿਫਤਾਰ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਉਸ ਕੋਲੋਂ ਵਰਤੇ ਗਏ ਹਥਿਆਰਾਂ ਦੀ ਬਰਾਮਦਗੀ ਕਰਵਾਈ ਜਾਵੇਗੀ। ਦੂਜੇ ਕਥਿਤ ਦੋਸ਼ੀ ਸੁਰਜੀਤ ਵਰਮਾ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮੌਕੇ ਐੈੱਸ. ਐੈੱਚ. ਓ. ਕੋਤਵਾਲੀ ਐੈੱਸ. ਐੈੱਚ. ਓ. ਸਦਰ ਥਾਣਾ ਸ਼ਸ਼ੀ ਕਪੂਰ, ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਸਮੇਤ ਹੋਰ ਪੁਲਸ ਅਧਿਕਾਰੀ ਵੀ ਮੌਜੂਦ ਸਨ।


author

Shyna

Content Editor

Related News