ਲਵ ਮੈਰਿਜ ਕਰਵਾਉਣ ਦੀ ਵਿਆਹੁਤਾ ਨੂੰ ਮਿਲੀ ਦਰਦਨਾਕ ਸਜਾ

Thursday, Jun 21, 2018 - 03:45 PM (IST)

ਲਵ ਮੈਰਿਜ ਕਰਵਾਉਣ ਦੀ ਵਿਆਹੁਤਾ ਨੂੰ ਮਿਲੀ ਦਰਦਨਾਕ ਸਜਾ

ਬਠਿੰਡਾ (ਸੁਖਵਿੰਦਰ) — ਇਕ ਵਿਆਹੁਤਾ ਨੇ ਆਪਣੇ ਸਹੁਰਾ ਪਰਿਵਾਰ 'ਤੇ ਜ਼ਬਰਦਸਤੀ ਗਰਭਪਾਤ ਕਰਵਾਉਣ ਤੇ ਦੇਹ ਵਪਾਰ ਦੇ ਧੰਦੇ 'ਚ ਧਕੇਲਣ ਦੇ ਦੋਸ਼ ਲਗਾਏ ਹਨ। ਪ੍ਰੈਸ ਕਲਬ 'ਚ ਰੀਨਾ ਨਿਵਾਸੀ ਦੀਪ ਨਗਰ ਨੇ ਦੱਸਿਆ ਕਿ 10 ਮਹੀਨੇ ਪਹਿਲਾਂ ਸਹੁਰਾ ਪਰਿਵਾਰ ਦੀ ਸਹਿਮਤੀ ਨਾਲ ਉਸ ਦੀ ਲਵ ਮੈਰਿਜ ਹੋਈ ਸੀ। ਕੁਝ ਸਮੇਂ ਬਾਅਦ ਉਹ ਗਰਭਵਤੀ ਹੋ ਗਈ ਤੇ ਉਸ ਦੇ ਸਹੁਰਾ ਪਰਿਵਾਰ ਨੇ ਜ਼ਬਰਦਸਤੀ ਉਸ ਦਾ ਗਰਭਪਾਤ ਕਰਵਾ ਦਿੱਤਾ।
ਪੀੜਤਾ ਨੇ ਦੋਸ਼ ਲਗਾਇਆ ਕਿ ਸਹੁਰੇ ਪਰਿਵਾਰ ਵਲੋਂ ਲਗਾਤਾਰ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਹੁਣ ਫਿਰ ਉਹ 4 ਮਹੀਨਿਆਂ ਦੀ ਪ੍ਰੈਗਨੈਂਟ ਹੈ ਪਰ ਉਸ ਦੀ ਸੱਸ ਤੇ ਸਹੁਰੇ ਵਲੋਂ ਫਿਰ ਉਸ ਦਾ ਗਰਭਪਾਤ ਕਰਵਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਉਸ ਨੇ ਦੋਸ਼ ਲਗਾਇਆ ਕਿ ਉਸ ਵਲੋਂ ਇਸ ਦੀ ਸ਼ਿਕਾਇਤ ਵਰਧਮਾਨ ਚੌਕੀ 'ਚ ਵੀ ਦਿੱਤੀ ਗਈ ਹੈ ਪਰ ਪੁਲਸ ਵਲੋਂ ਉਸ ਦੇ ਸਹੁਰਾ ਪਰਿਵਾਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੀੜਤ ਲੜਕੀ ਨੇ ਆਪਣੇ ਸਹੁਰਾ ਪਰਿਵਾਰ 'ਤੇ ਉਸ ਨੂੰ ਦੇਹ ਵਪਾਰ ਦੇ ਧੰਦੇ 'ਚ ਵੀ ਧਕੇਲਣ ਦੇ ਦੋਸ਼ ਲਗਾਏ। ਪੀੜਤ ਲੜਕੀ ਨੇ ਐੱਸ. ਐੱਸ. ਪੀ. ਨੂੰ ਮੰਗ ਪੱਤਰ ਸੌਂਪ ਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।


Related News