ਗੁਰਦਾਸਪੁਰ ਪੁਲਸ ਨੇ ਹੈਰੋਇਨ, ਡਰੱਗ ਮਨੀ ਤੇ ਨਜ਼ਾਇਜ ਸ਼ਰਾਬ ਸਮੇਤ 12 ਨੂੰ ਕੀਤਾ ਗ੍ਰਿਫਤਾਰ
Saturday, May 03, 2025 - 01:28 PM (IST)

ਗੁਰਦਾਸਪੁਰ(ਹਰਮਨ)-ਗੁਰਦਾਸਪੁਰ ਪੁਲਸ ਨੇ ਵੱਖ-ਵੱਖ ਮੁਕੱਦਮਿਆਂ ਵਿਚ 43 ਗ੍ਰਾਮ 96 ਮਿਲੀਗ੍ਰਾਮ ਹੈਰੋਇੰਨ, 4500/-ਰੁਪਏ ਡਰੱਗ ਮਨੀ, 175 ਨਸ਼ੀਲੀਆਂ ਗੋਲੀਆਂ, ਨਜ਼ਾਇਜ ਸ਼ਰਾਬ ਸਮੇਤ 12 ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਥਾਣਾ ਤਿੱਬੜ ਵਿਖੇ ਜੋਨ ਮਸੀਹ ਉਰਫ ਜੋਨੀ ਅਤੇ ਅਮਨਦੀਪ ਉਰਫ ਅਮਨ ਨੂੰ ਕਾਬੂ ਕਰਕੇ ਉਹਨਾਂ ਪਾਸੋਂ 20 ਗ੍ਰਾਮ ਹੈਰੋਇੰਨ ਅਤੇ 2000 ਰੁਪਏ ਡਰੱਗ ਮਨੀ ਬ੍ਰਾਮਦ ਕੀਤੀ, ਜਿਸ ’ਤੇ ਮੁਲਜ਼ਮਾਂ ਦੇ ਖਿਲਾਫ ਥਾਣਾ ਤਿੱਬੜ ਵਿਖੇ ਪਰਚਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਤੜਕਸਾਰ ਸਾਬਕਾ ਫੌਜੀ ਦਾ ਗੋਲ਼ੀਆਂ ਮਾਰ ਕੇ ਕਤਲ, cctv ਤਸਵੀਰਾਂ ਆਈਆਂ ਸਾਹਮਣੇ
ਥਾਣਾ ਘੁੰਮਣ ਕਲਾਂ ਵਿਖੇ ਕਰਨਬੀਰ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ 07 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ, ਜਿਸ ’ਤੇ ਉਕਤ ਖਿਲਾਫ ਪਰਚਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਸਦਰ ਗੁਰਦਾਸਪੁਰ ਵਿਖੇ ਰੋਹਿਤ ਸਿੰਘ ਅਤੇ ਮਨੀਸ਼ ਕੁਮਾਰ ਨੂੰ ਕਾਬੂ ਕਰਕੇ ਉਸ ਪਾਸੋਂ 12 ਗ੍ਰਾਮ ਹੈਰੋਇਨ ਅਤੇ 2500 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ, ਜਿਸ ਤੇ ਦੇ ਖਿਲਾਫ ਥਾਣਾ ਸਦਰ ਗੁਰਦਾਸਪੁਰ ਵਿਖੇ ਦਰਜ ਰਜਿਸਟਰ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਮੌਕੇ 'ਤੇ 4 ਜਣਿਆਂ ਦੀ ਮੌਤ
ਥਾਣਾ ਧਾਰੀਵਾਲ ਵਿਖੇ ਰੋਹਿਤ ਗਿੱਲ ਨੂੰ ਕਾਬੂ ਕਰਕੇ ਉਸ ਪਾਸੋਂ 04 ਗ੍ਰਾਮ 96 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਤੇ ਉਕਤ ਖਿਲਾਫ ਪਰਚਾ ਦਰਜ ਕੀਤਾ ਗਿਆ। ਥਾਣਾ ਭੈਣੀ ਮੀਆਂ ਖਾਂ ਵਿਖੇ ਅਮਰੀਕ ਸਿੰਘ ਉਰਫ ਲਾਲੀ ਨੂੰ ਕਾਬੂ ਕਰਕੇ ਉਸ ਪਾਸੋਂ 130 ਨਸ਼ੀਲੀਆ ਗੋਲੀਆਂ ਬਰਾਮਦ ਕੀਤੀਆਂ ਅਤੇ ਉਕਤ ਵਿਅਕਤੀ ਨੂੰ ਕਾਬੂ ਕੀਾਤ। ਥਾਣਾ ਦੀਨਾਨਗਰ ਵਿਖੇ ਸੂਰਜ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ 45 ਨਸ਼ੀਲੀਆ ਗੋਲੀਆਂ ਬ੍ਰਾਮਦ ਕੀਤੀਆਂ। ਥਾਣਾ ਦੋਰਾਂਗਲਾ ਵਿਖੇ ਇਕ ਔਰਤ ਨੂੰ ਕਾਬੂ ਕਰਕੇ ਉਸ ਪਾਸੋਂ 7500 ਐਮ.ਐਲ. ਨਜ਼ਾਇਜ ਸ਼ਰਾਬ ਬਰਾਮਦ ਕੀਤੀ । ਥਾਣਾ ਬਹਿਰਾਮਪੁਰ ਵਿਖੇ ਇਕ ਔਰਤ ਨੂੰ ਕਾਬੂ ਕਰਕੇ ਉਸ ਪਾਸੋਂ 6000 ਐਮ.ਐਲ. ਨਜ਼ਾਇਜ ਸ਼ਰਾਬ ਬ੍ਰਾਮਦ ਕੀਤੀ ਗਈ। ਥਾਣਾ ਪੁਰਾਣਾ ਸ਼ਾਲਾ ਵਿਖੇ ਗੁਰਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ 7500 ਐਮ.ਐਲ. ਨਜਾਇਜ ਸ਼ਰਾਬ ਬਰਾਮਦ ਕੀਤੀ ਗਈ। ਥਾਣਾ ਕਾਹਨੂੰਵਾਨ ਵਿਖੇ ਸਵਰਨ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਪੁਲਸ ਨੇ ਉਕਤ ਸਾਰੇ ਮਾਮਲਿਆਂ ਵਿਚ 12 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਰਾਹਤ ਦੀ ਖ਼ਬਰ, ਇਹ ਟਰੇਨਾਂ ਮੁੜ ਹੋਈਆਂ ਸ਼ੁਰੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8