ਭੇਤਭਰੇ ਹਾਲਾਤ ’ਚ ਨਹਿਰ ਕੋਲ ਮਿਲੀ ਨੌਜਵਾਨ ਲਾਸ਼

Thursday, May 01, 2025 - 06:34 PM (IST)

ਭੇਤਭਰੇ ਹਾਲਾਤ ’ਚ ਨਹਿਰ ਕੋਲ ਮਿਲੀ ਨੌਜਵਾਨ ਲਾਸ਼

ਕਾਦੀਆਂ (ਜ਼ੀਸ਼ਾਨ)-ਨਹਿਰ ਦੇ ਕੋਲ ਇਕ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਮਿੱਠੂ ਪੁੱਤਰ ਬਾਊ ਵਾਸੀ ਹਰਚੋਵਾਲ ਜੋ ਕਿ ਪਿਛਲੇ ਐਤਵਾਰ ਤੋਂ ਘਰ ਤੋਂ ਲਾਪਤਾ ਸੀ, ਦੀ ਲਾਸ਼ ਅੱਜ ਨਹਿਰ ਦੇ ਕੋਲ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। 

ਇਸ ਤੋਂ ਬਾਅਦ ਪੁਲਸ ਚੌਕੀ ਹਰਚੋਵਾਲ ਦੇ ਇੰਚਾਰਜ ਏ. ਐੱਸ. ਆਈ. ਸਰਵਣ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜਿਆ ਗਿਆ। ਇਸ ਦੌਰਾਨ ਪੁਲਸ ਦਾ ਕਹਿਣਾ ਸੀ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਜੋ ਵੀ ਬਿਆਨ ਦਰਜ ਕਰਵਾਉਣਗੇ, ਉਸ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।


author

Shivani Bassan

Content Editor

Related News