ਮੀਂਹ ਤੇ ਹਨੇਰੀ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਨ ਜੀਵਨ, ਤਾਪਮਾਨ ’ਚ ਆਈ 6 ਡਿਗਰੀ ਗਿਰਾਵਟ

Saturday, May 03, 2025 - 12:37 PM (IST)

ਮੀਂਹ ਤੇ ਹਨੇਰੀ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਨ ਜੀਵਨ, ਤਾਪਮਾਨ ’ਚ ਆਈ 6 ਡਿਗਰੀ ਗਿਰਾਵਟ

ਗੁਰਦਾਸਪੁਰ (ਹਰਮਨ, ਵਿਨੋਦ)- ਬੀਤੀ ਰਾਤ ਗੁਰਦਾਸਪੁਰ ਅਤੇ ਆਸ-ਪਾਸ ਇਲਾਕੇ 'ਚ ਆਏ ਤੇਜ਼ ਹਨੇਰੀ ਝੱਖੜ ਅਤੇ 37 ਮਿਲੀਮੀਟਰ ਬਾਰਿਸ਼ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਕਈ ਥਾਵਾਂ ’ਤੇ ਰੁੱਖ ਡਿੱਗਣ ਕਾਰਨ ਆਵਾਜਾਈ ਵਿਚ ਵੀ ਵਿਘਨ ਪਿਆ। ਇਥੋਂ ਤੱਕ ਕਿ ਵੱਖ-ਵੱਖ ਥਾਵਾਂ ’ਤੇ ਲੱਗੇ ਹੋਰਡਿੰਗ ਬੋਰਡ ਅਤੇ ਫਲੈਕਸ ਵੀ ਇਸ ਝੱਖੜ ਕਾਰਨ ਉੱਡ ਗਏ। 

ਇਹ ਵੀ ਪੜ੍ਹੋ- ਤੜਕਸਾਰ ਸਾਬਕਾ ਫੌਜੀ ਦਾ ਗੋਲ਼ੀਆਂ ਮਾਰ ਕੇ ਕਤਲ, cctv ਤਸਵੀਰਾਂ ਆਈਆਂ ਸਾਹਮਣੇ

ਹੋਰ ਤੇ ਹੋਰ ਪਿੰਡ ਦਰਗਾਬਾਦ ਵਿਖੇ ਇਸ ਹਨੇਰੀ ਝੱਖੜ ਨੇ ਇਕ ਪੋਲਟਰੀ ਫਾਰਮ ਦਾ ਪੂਰਾ ਸ਼ੈਡ ਹੀ ਢਹਿ-ਢੇਰੀ ਕਰ ਦਿੱਤਾ, ਜਿਸ ਦੇ ਮਾਲਕ ਸਵਰਨ ਸਿੰਘ ਨੇ ਦੱਸਿਆ ਕਿ ਤੂਫਾਨ ਇਨ੍ਹਾਂ ਤੇਜ਼ ਸੀ ਕਿ ਵੇਖਦੇ ਹੀ ਉਸਨੇ ਪੂਰੇ ਸ਼ੈਡ ਦੀ ਛੱਤ ਉਡਾ ਦਿੱਤੀ ਅਤੇ ਉਸਦੇ ਪਿੱਲਰ ਅਤੇ ਕੰਧਾਂ ਵੀ ਢਹਿ ਗਈਆਂ ਜਿਸ ਕਾਰਨ ਉਸ ਦਾ ਵੱਡਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡਾ ਹਾਦਸਾ, ਮੌਕੇ 'ਤੇ 4 ਜਣਿਆਂ ਦੀ ਮੌਤ

ਦੂਜੇ ਪਾਸੇ ਇਸ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਦਿੱਤੀ ਹੈ। ਇਸ ਇਲਾਕੇ ਅੰਦਰ ਦਿਨ ਦਾ ਤਾਪਮਾਨ 36 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਚੁੱਕਿਆ ਸੀ ਜੋ ਹੁਣ ਘੱਟ ਕੇ 31 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਰਹਿ ਗਿਆ ਹੈ। ਇਸੇ ਤਰ੍ਹਾਂ ਰਾਤ ਦੇ ਔਸਤਨ ਤਾਪਮਾਨ ਵਿੱਚ ਵੀ ਵੱਡੀ ਗਿਰਾਵਟ ਆਈ ਹੈ। ਇੱਕ ਅਨੁਮਾਨ ਅਨੁਸਾਰ ਇਸ ਇਲਾਕੇ ਅੰਦਰ ਔਸਤਨ ਤਾਪਮਾਨ ਵਿੱਚ 6 ਡਿਗਰੀ ਕਮੀ ਹੋਈ ਹੈ ਜਿਸ ਕਾਰਨ ਲੋਕ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਹਨ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦੋ ਤਿੰਨ ਦਿਨ 32 ਤੋਂ 34 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਰਹੇਗਾ ਜਿਸਦੇ ਬਾਅਦ ਅਗਲੇ ਹਫਤੇ ਇਹ ਤਾਪਮਾਨ 37 ਡਿਗਰੀ ਸੈਂਟੀਗਰੇਟ ਦੇ ਕਰੀਬ ਪਹੁੰਚੇਗਾ।

ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਰਾਹਤ ਦੀ ਖ਼ਬਰ, ਇਹ ਟਰੇਨਾਂ ਮੁੜ ਹੋਈਆਂ ਸ਼ੁਰੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News