ਨਹਿਰ ''ਚ ਡੁੱਬੇ ਬੱਚੇ ਦੀੋ ਲਾਸ਼ ਬਰਾਮਦ

Monday, Jun 29, 2026 - 04:45 PM (IST)

ਨਹਿਰ ''ਚ ਡੁੱਬੇ ਬੱਚੇ ਦੀੋ ਲਾਸ਼ ਬਰਾਮਦ

ਬਠਿੰਡਾ (ਸੁਖਵਿੰਦਰ) : ਸ਼ਨੀਵਾਰ ਸ਼ਾਮ ਨੂੰ ਉੜੀਆਂ ਕਾਲੋਨੀ ਤੋਂ ਨਹਿਰ 'ਚ ਡੁੱਬੇ 6 ਸਾਲਾ ਬੱਚੇ ਦੀ ਲਾਸ਼ ਬੀਤੀ ਦੇਰ ਸ਼ਾਮ ਬੀੜ ਤਲਾਬ ਨੇੜੇ ਨਹਿਰ ਵਿੱਚੋਂ ਬਰਾਮਦ ਕੀਤੀ ਗਈ। ਸਹਾਰਾ ਜਨਸੇਵਾ ਨੇ ਨਹਿਰ ਵਿਚੋਂ ਲਾਸ਼ ਕੱਢ ਕੇ ਸਿਵਲ ਹਸਪਤਾਲ ਪਹੁੰਚਾਈ। ਜਾਣਕਾਰੀ ਅਨੁਸਾਰ ਰਜਿੰਦਰ ਕੁਮਾਰ ਵਾਸੀ ਓੜੀਆ ਕਾਲੋਨੀ ਨੇ ਦੱਸਿਆ ਕਿ ਉਸਦਾ ਪੁੱਤਰ ਸੂਰਜ ਕੁਮਾਰ (6) ਆਮ ਵਾਂਗ ਨਹਿਰ ਦੇ ਕੰਢੇ ਹੋਰ ਬੱਚਿਆਂ ਨਾਲ ਖੇਡਣ ਲਈ ਗਿਆ ਸੀ।

ਜਦੋਂ ਉਹ ਘਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਉਸਦੀ ਭਾਲ ਸ਼ੁਰੂ ਕੀਤੀ ਪਰ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਬਾਅਦ ਵਿੱਚ, ਉਸਦੇ ਨਾਲ ਆਏ ਕੁੱਝ ਬੱਚਿਆਂ ਨੇ ਦੱਸਿਆ ਕਿ ਸੂਰਜ ਕੁਮਾਰ ਨੂੰ ਆਖਰੀ ਵਾਰ ਨਹਿਰ ਦੇ ਕੰਢੇ ਬੈਠਾ ਆਪਣੇ ਪੈਰ ਧੋਂਦੇ ਦੇਖਿਆ ਗਿਆ ਸੀ, ਜਦੋਂ ਉਹ ਨਹਿਰ ਵਿੱਚ ਡਿੱਗ ਪਿਆ ਅਤੇ ਤੇਜ਼ ਕਰੰਟ ਨਾਲ ਵਹਿ ਗਿਆ। ਪੁਲਸ ਮੌਕੇ 'ਤੇ ਪਹੁੰਚੀ ਅਤੇ ਬੱਚੇ ਦੀ ਭਾਲ ਲਈ ਗੋਤਾਖੋਰਾਂ ਨਾਲ ਸੰਪਰਕ ਕੀਤਾ। ਗੋਤਾਖੋਰਾਂ ਦੀ ਟੀਮ ਨਹਿਰ ਵਿੱਚ ਨੇਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਸ਼ਾਮ ਤੱਕ ਉਸਦਾ ਕੋਈ ਸੁਰਾਗ ਨਹੀਂ ਮਿਲਿਆ। ਬੱਚੇ ਦੀ ਲਾਸ਼ ਦੇਰ ਸ਼ਾਮ ਬੀੜ ਤਾਲਾਬ ਨੇੜੇ ਨਹਿਰ ਤੋਂ ਬਰਾਮਦ ਕੀਤੀ ਗਈ। ਪੁਲਸ ਜਾਂਚ ਤੋਂ ਬਾਅਦ ਬੱਚੇ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।


author

Babita

Content Editor

Related News