ਸੇਵਾ ਭਾਰਤੀ ਨੇ ਦਾਨ ਹੋਏ ਸਰੀਰ ਨੂੰ ਖੋਜਾਂ ਲਈ ਮੈਡੀਕਲ ਕਾਲਜ ਭੇਜਿਆ
Sunday, Feb 04, 2018 - 03:51 PM (IST)

ਜ਼ੀਰਾ (ਅਕਾਲੀਆਂਵਾਲਾ) - ਪਿੰਡ ਭੜਾਣਾ ਵਿਖੇ ਮਹਾਨ ਸਰੀਰ ਦਾਨੀ ਜਗੀਰ ਸਿੰਘ ਸੰਧੂ ਦੀ ਕੁਝ ਦਿਨ ਪਹਿਲਾਂ ਮੋਤ ਹੋ ਗਈ ਸੀ, ਜੋ ਦਰਸ਼ਨ ਸਿੰਘ ਸੇਵਾ ਮੁਕਤ ਏ. ਡੀ. ਸੀ. ਦੇ ਪਿਤਾ ਹਨ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ ਨੇ ਕੁਝ ਸਾਲ ਪਹਿਲਾਂ ਸੇਵਾ ਭਾਰਤੀ ਜ਼ੀਰਾ ਦੀ ਪ੍ਰੇਰਣਾ ਸਦਕਾ ਸਰੀਰ ਦਾਨ ਕਰਨ ਸੰਬੰਧੀ ਆਪਣਾ ਫਾਰਮ ਭਰਿਆ ਸੀ। ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਸੇਵਾ ਭਾਰਤੀ ਜ਼ੀਰਾ ਨੇ ਉਨ੍ਹਾਂ ਦੇ ਮ੍ਰਿਤਕ ਸਰੀਰ ਖੋਜਾਂ ਦੇ ਲਈ ਮੈਡੀਕਲ ਕਾਲਜ ਫਰੀਦਕੋਟ ਵਿਖੇ ਭੇਜ ਦਿੱਤਾ। ਇਸ ਮੌਕੇ ਸਾਬਕਾ ਵਿਧਾਇਕ ਜਥੇ. ਹਰੀ ਸਿੰਘ ਜ਼ੀਰਾ, ਸਾਬਕਾ ਮੰਤਰੀ ਜਥੇ. ਇੰਦਰਜੀਤ ਸਿੰਘ ਜ਼ੀਰਾ, ਜੀ.ਐਸ. ਢਿੱਲੋਂ, ਡਿਪਟੀ ਮੈਡੀਕਲ ਕਮਿਸ਼ਨਰ ਜਸਪਾਲ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸੇਵਾ ਭਾਰਤੀ ਵੱਲੋਂ ਸੰਧੂ ਪਰਿਵਾਰ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ।