ਮੌਤ ਦੀ ਖੇਡ ''ਬਲੂ ਵ੍ਹੇਲ'' ਦੇ ਸ਼ਿਕਾਰ ਨੌਜਵਾਨਾਂ ਦੀ ਮਦਦ ਲਈ ਸ਼ੁਰੂ ਹੋਈ ਹੈਲਪਲਾਈਨ
Tuesday, Oct 10, 2017 - 12:41 PM (IST)

ਮੋਹਾਲੀ (ਨਿਆਮੀਆਂ) : ਫੋਰਟਿਸ ਹੈਲਥਕੇਅਰ ਦੇ 'ਡਿਪਾਰਟਮੈਂਟ ਆਫ ਮੈਂਟਲ ਹੈਲਥ ਐਂਡ ਬਿਹੇਵਰਿਅਲ ਸਾਈਂਸਿਜ਼' ਨੇ ਬੀਤੇ ਮੌਤ ਦੀ ਖੇਡ 'ਬਲੂ ਵ੍ਹੇਲ' ਦੇ ਸ਼ਿਕਾਰ ਹੋ ਰਹੇ ਨੌਜਵਾਨਾਂ ਦੀ ਮਦਦ ਲਈ ਹੈਲਪਲਾਈਨ ਸ਼ੁਰੂ ਕੀਤੀ ਹੈ। ਫੋਰਟਿਸ ਹਸਪਤਾਲ, ਮੋਹਾਲੀ ਨੇ ਇਸ ਕੋਸ਼ਿਸ਼ ਦੀ ਸ਼ੁਰੂਆਤ ਤਹਿਤ ਕਈ ਸਕੂਲਾਂ 'ਚ ਵਰਕਸ਼ਾਪ ਵੀ ਆਯੋਜਿਤ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਸੌਪਿੰਸ ਸਕੂਲ ਚੰਡੀਗੜ੍ਹ, ਆਸ਼ਿਮਾ ਇੰਟਰਨੈਸ਼ਨਲ ਸਕੂਲ ਮੋਹਾਲੀ, ਜੇਮ ਪਬਲਿਕ ਸਕੂਲ ਮੋਹਾਲੀ, ਵਿਵੇਕ ਹਾਈ ਸਕੂਲ ਮੋਹਾਲੀ, ਕੁੰਦਨ ਇੰਟਰਨੈਸ਼ਨਲ ਸਕੂਲ ਮੋਹਾਲੀ, ਅਤੇ ਹੋਰ ਕਈ ਸਕੂਲ ਸ਼ਾਮਲ ਹਨ। ਇਸ ਕੋਸ਼ਿਸ਼ ਤਹਿਤ 14 ਅਕਤੂਬਰ ਨੂੰ ਫੋਰਟਿਸ ਹਸਪਤਾਲ, ਮੋਹਾਲੀ ਇਹ ਹੈਲਪਲਾਈਨ ਡਾ. ਸਮੀਰ ਪਾਰਿਖ ਦੀ ਅਗਵਾਈ 'ਚ ਸ਼ੁਰੂ ਕੀਤੀ ਜਾ ਰਹੀ ਹੈ।