ਬੀ. ਐੱਸ. ਐੱਫ. ਟਰੇਨਿੰਗ ਕੈਂਪ ਵਿਚ ਚੱਲੀ ਬਲਿਊ ਫਿਲਮ, ਜਾਂਚ ਸ਼ੁਰੂ

Monday, Jun 12, 2017 - 06:39 AM (IST)

ਬੀ. ਐੱਸ. ਐੱਫ. ਟਰੇਨਿੰਗ ਕੈਂਪ ਵਿਚ ਚੱਲੀ ਬਲਿਊ ਫਿਲਮ, ਜਾਂਚ ਸ਼ੁਰੂ

ਫਿਰੋਜ਼ਪੁਰ - ਬੀ. ਐੱਸ. ਐੱਫ. ਵਲੋਂ ਸਮੱਗਲਰਾਂ ਨਾਲ ਨਜਿੱਠਣ ਲਈ ਬਣਾਈ ਜਾਣ ਵਾਲੀ ਰਣਨੀਤੀ ਅਤੇ ਸਮੱਗਲਰਾਂ ਦੇ ਤੌਰ- ਤਰੀਕਿਆਂ ਬਾਰੇ ਜਾਣਕਾਰੀ ਦੇਣ ਲਈ ਸ਼ੁਰੂ ਕੀਤੀ ਗਈ ਟਰੇਨਿੰਗ ਦੌਰਾਨ ਲਗਭਗ ਡੇਢ ਮਿੰਟ ਤਕ ਪੋਰਨ ਫਿਲਮ ਦਾ ਪ੍ਰਸਾਰਨ ਹੋ ਗਿਆ। ਜਿਸ ਵੇਲੇ ਇਹ ਪ੍ਰਸਾਰਨ ਹੋਇਆ ਉਸ ਵੇਲੇ 17ਵੀਂ ਬਟਾਲੀਅਨ ਦੀ ਟਰੇਨਿੰਗ ਚੱਲ ਰਹੀ ਸੀ ਅਤੇ ਟਰੇਨਿੰਗ ਵਿਚ ਅੱਧੀ ਦਰਜਨ ਤੋਂ ਵੱਧ ਮਹਿਲਾ ਕਾਂਸਟੇਬਲ ਵੀ ਮੌਜੂਦ ਸਨ। ਇਸ ਦੌਰਾਨ ਕੁਲ ਲਗਭਗ ਢਾਈ ਦਰਜਨ ਜਵਾਨ ਸਨ ਜੋ ਸਕ੍ਰੀਨ 'ਤੇ ਪੋਰਨ ਫਿਲਮ ਦਾ ਪ੍ਰਸਾਰਨ ਦੇਖ ਕੇ ਹੈਰਾਨ ਰਹਿ ਗਏ। ਜਵਾਨ ਹੁਣ ਪੂਰੇ ਮਾਮਲੇ ਦਾ ਨਜ਼ਲਾ ਉਨ੍ਹਾਂ ਤੇ ਡੇਗੇ ਜਾਣ ਦੀ ਤਿਆਰੀ ਕਾਰਨ ਡਰੇ ਹੋਏ ਹਨ।


Related News