ਬਲੱਡ ਪ੍ਰੈਸ਼ਰ, ਸ਼ੂਗਰ ਦੇ ਮਰੀਜ਼ਾਂ ਨੂੰ ਪਹੁੰਚੇਗੀ ਸਿਹਤ ਮੰਤਰੀ ਦੀ ਚਿੱਠੀ ਕਿ ਕਿੱਦਾਂ ਰੱਖੀਏ ਕੋਰੋਨਾ ਤੋਂ ਬਚਾਅ

Wednesday, Oct 14, 2020 - 01:34 AM (IST)

ਬਲੱਡ ਪ੍ਰੈਸ਼ਰ, ਸ਼ੂਗਰ ਦੇ ਮਰੀਜ਼ਾਂ ਨੂੰ ਪਹੁੰਚੇਗੀ ਸਿਹਤ ਮੰਤਰੀ ਦੀ ਚਿੱਠੀ ਕਿ ਕਿੱਦਾਂ ਰੱਖੀਏ ਕੋਰੋਨਾ ਤੋਂ ਬਚਾਅ

ਲੁਧਿਆਣਾ, (ਸਹਿਗਲ)- ਕੋਵਿਡ-19 ਮਹਾਮਾਰੀ ਦੌਰਾਨ ਸ਼ੂਗਰ, ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿਆਦਾਤਰ ਮ੍ਰਿਤਕ ਮਰੀਜ਼ਾਂ ਵਿਚ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਸ਼ਾਮਲ ਸਨ। ਅਜਿਹੇ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਕ ਚਿੱਠੀ ਲਿਖ ਕੇ ਕੋਰੋਨਾ ਮਹਾਮਾਰੀ ਦੌਰਾਨ ਆਪਣਾ ਬਚਾਅ ਕਰਨ ਲਈ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਲਿਖਤੀ ਸਲਾਹ ਦਿੱਤੀ ਹੈ।

ਇਸ ਚਿੱਠੀ ਨੂੰ ਸਿਹਤ ਵਿਭਾਗ ਵਿਚ ਕੰਮ ਕਰ ਰਹੀਆਂ ਏ. ਐੱਨ. ਐੱਮ. ਅਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਉਨ੍ਹਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ, ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੀ ਬੀਮਾਰੀ ਹੈ। ਇਸ ਸਿਲਸਿਲੇ ਵਿਚ ਸੂਬੇ ਦੇ ਸਿਹਤ ਨਿਰਦੇਸ਼ਕ ਨੇ ਸਾਰੇ ਸਿਵਲ ਸਰਜਨਾਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਹਨ ਕਿ ਸਿਹਤ ਮੰਤਰੀ ਦੇ ਸੁਨੇਹੇ ਨੂੰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਤੱਕ ਪਹੁੰਚਾਉਣ। ਇਸ ਲਈ ਜਿਨ੍ਹਾਂ ਘਰਾਂ ’ਚ ਇਹ ਚਿੱਠੀਆਂ ਵੰਡੀਆਂ ਜਾਣਗੀਆਂ, ਉਨ੍ਹਾਂ ਦੇ ਪੂਰਾ ਵੇਰਵਾ ਇਕ ਪਰਫਾਰਮੇ ਵਿਚ ਭਰ ਕੇ ਜ਼ਿਲਾ ਪੱਧਰ ’ਤੇ ਜਮ੍ਹਾ ਕਰਵਾਇਆ ਜਾਵੇਗਾ ਅਤੇ ਸਾਰੇ ਜ਼ਿਲੇ 15 ਦਿਨ ਦੇ ਅੰਦਰ ਸਿਹਤ ਨਿਰਦੇਸ਼ਕ ਨੂੰ ਐਕਸ਼ਨ ਟੇਕਨ ਰਿਪੋਰਟ ਭੇਜਣਗੇ। ਮਰੀਜ਼ਾਂ ਦੇ ਵੇਰਵੇ ਵਿਚ ਉਨ੍ਹਾਂ ਦਾ ਨਾਮ, ਉਮਰ, ਪਤਾ ਅਤੇ ਫੋਨ ਨੰਬਰ ਦਰਜ ਕੀਤਾ ਜਾਵੇਗਾ ਤਾਂ ਕਿ ਲੋੜ ਪੈਣ ’ਤੇ ਇਸ ਦੀ ਕ੍ਰਾਸ ਚੈਕਿੰਗ ਵੀ ਕੀਤੀ ਜਾ ਸਕੇ ਕਿ ਨਿਰਦੇਸ਼ ’ਤੇ ਪੂਰੀ ਤਰ੍ਹਾਂ ਅਮਲ ਹੋਇਆ ਹੈ ਜਾਂ ਨਹੀਂ।


author

Bharat Thapa

Content Editor

Related News