ਹਿੰਮਤ ਨੂੰ ਸਲਾਮ: ਨੇਤਰਹੀਨ ਐੱਸ.ਡੀ.ਐੱਮ. ਬਣ ਕੇ ਦੁਨੀਆ ਲਈ ਬਣੇ ਮਿਸਾਲ

Thursday, Oct 10, 2019 - 05:23 PM (IST)

ਹਿੰਮਤ ਨੂੰ ਸਲਾਮ: ਨੇਤਰਹੀਨ ਐੱਸ.ਡੀ.ਐੱਮ. ਬਣ ਕੇ ਦੁਨੀਆ ਲਈ ਬਣੇ ਮਿਸਾਲ

ਪਟਿਆਲਾ—100 ਫੀਸਦੀ ਨੇਤਰਹੀਨ ਦਾ ਸ਼ਿਕਾਰ 34 ਸਾਲਾ ਅਜੇ ਅਰੋੜਾ ਨੇ ਬਹੁਤ ਸਮਾਂ ਪਹਿਲਾਂ ਧਾਰ ਲਿਆ ਸੀ ਕਿ ਉਹ ਕੁਝ ਵੱਡਾ ਕਰਨਗੇ। ਅਸੀਂ ਇਸ ਨੂੰ ਇਕ ਦਿਵਿਆ ਦ੍ਰਿਸ਼ਟੀ ਕਹਿ ਸਕਦੇ ਹਾਂ। ਜਾਣਕਾਰੀ ਮੁਤਾਬਕ 10 ਅਕਤਬੂਰ ਵਰਲਡ ਸਾਈਟ ਡੇਅ ਵਾਲੇ ਦਿਨ ਇਸ ਤੋਂ ਵੱਡੀ ਜ਼ਿੰਦਾ ਮਿਸਾਲ ਹੋਰ ਕੋਈ ਨਹੀਂ ਹੋ ਸਕਦੀ, ਜੋ ਐੱਸ.ਡੀ.ਐੱਮ. ਅਰੋੜਾ ਨੇ ਆਪਣੀ ਮਿਹਨਤ ਅਤੇ ਇਕਾਗਰਤਾ ਨਾਲ ਪੇਸ਼ ਕੀਤੀ ਹੈ। 2016 ਦੇ ਆਈ.ਏ.ਐੱਸ. ਦੇ ਬੈੱਚ 'ਚ ਸਫਲਤਾ ਹਾਸਲ ਕਰਕੇ ਉਹ ਇਕ ਮਿਸਾਲ ਬਣ ਗਏ।

ਕਰਨਾਲ ਦੇ ਰਹਿਣ ਵਾਲੇ ਇਸ ਨੇਤਰਹੀਨ ਇਨਸਾਨ ਨੇ ਹਿੰਦੂ ਕਾਲਜ ਤੋਂ ਇਤਿਹਾਸ ਨਾਲ ਸ਼ਨਾਖਤ ਦੀ ਡਿਗਰੀ ਲਈ ਤੇ ਜਵਾਹਰ ਲਾਲ ਯੂਨੀਵਰਸਿਟੀ ਨਿਊ ਦਿੱਲੀ ਤੋਂ ਐੱਮ.ਫਿਲ ਦੀ ਡਿਗਰੀ ਲਈ। ਆਈ.ਏ. ਐੱਸ ਬਣਨ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਭਰਤੀ ਜ਼ਿਲਾ ਚੂਰਾਚਾਂਦਪੁਰ ਮਣੀਪੁਰ ਵਿਖੇ ਅਸੀਸਟੈਂਟ ਕਮਿਸ਼ਨਰ ਦੇ ਅਹੁਦੇ 'ਤੇ 2 ਸਾਲ ਲਈ ਕੀਤੀ ਗਈ।  ਉਨ੍ਹਾਂ ਦਾ ਕਹਿਣਾ ਹੈ ਕਿ ਸਫਲਤਾ ਦਾ ਰਾਹ, ਸਫਲਤਾ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਰਖਿਆ। ਇਹ ਉਨ੍ਹਾਂ ਦੀ 5ਵੀਂ ਕੋਸ਼ਿਸ਼ ਸੀ, ਜਿਸ 'ਚ ਉਨ੍ਹਾਂ ਨੂੰ ਆਈ.ਐੱਸ. ਸਰਵਿਸ ਪ੍ਰਾਪਤ ਹੋਈ। ਇਸ ਤੋਂ ਪਹਿਲਾਂ ਚੌਥੀ ਕੋਸ਼ਿਸ਼ 'ਚ ਉਨ੍ਹਾਂ ਦੀ ਚੋਣ ਇਕ ਅਲਾਇਟ ਸਰਵਿਸ (ਆਮ ਡਿਫੋਰਸ ਹੈੱਡ ਕੁਆਰਟ ਸਿਵਿਲ ਸਰਵਿਸ) 'ਚ ਹੋਈ ਸੀ,ਪਰ ਇਨ੍ਹਾਂ ਨੇ ਇਹ ਸਰਵਿਸ ਜੁਆਇੰਨ ਨਹੀਂ ਕੀਤੀ ਅਤੇ ਆਈ.ਏ.ਐੱਸ ਲਈ ਤਿਆਰੀ ਕਰਦੇ ਰਹੇ। ਇਸ ਤੋਂ ਇਲਾਵਾ ਅਜੇ ਅਰੋੜਾ ਦਿੱਲੀ ਯੂਨੀਵਰਸਿਟੀ 'ਚ ਬਤੌਰ ਅਸਸੀਟੈਂਟ  ਪ੍ਰੋਫੈਸਰ ਦੇ ਅਹੁਦੇ 'ਤੇ ਕੰਮ ਕਰਦੇ ਹੋਏ ਪੜ੍ਹਾ ਰਹੇ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ 'ਚ ਅਸੀਂ ਕਿਤਾਬਾਂ ਨੂੰ ਆਡੀਓ ਟੇਪ ਦਾ ਰੂਪ ਦਿੰਦੇ ਹਾਂ ਪਰ ਹੁਣ ਇਹ ਚੀਜ਼ਾਂ ਜ਼ਿਆਦਾ ਸੋਖੀਆਂ ਹੋ ਗਈਆਂ ਹਨ, ਕਿਉਂਕਿ ਸਾਡੇ ਕੋਲ ਹੁਣ ਲੈਪਟਾਪ ਅਤੇ ਸ੍ਰਕੀਨ ਪੜ੍ਹਨ ਵਾਲੇ ਯੰਤਰ ਅਪਲੋਡ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਲੈਪਟਾਪ ਉਸ ਵੇਲੇ ਲਿਆ ਜਦੋਂ ਉਨ੍ਹਾਂ ਨੇ ਹਿੰਦੂ ਕਾਲਜ ਦਿੱਲੀ 'ਚ ਦਾਖਲਾ ਲਿਆ ਸੀ।
ਅਰੋੜਾ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਹਰੀਵੰਸ਼ ਰਾਏ ਬੱਚਨ ਦੀ ਕਵਿਤਾ ਪ੍ਰੇਰਣਾ ਦਾ ਸਰੋਤ ਸੀ ਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਕਵਿਤਾ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਇਹ ਕਵਿਤਾ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ ਅਤੇ ਸਾਨੂੰ ਸਿਖਾਉਂਦੀ ਹੈ ਕਿ ਅਸਫਲ ਹੋਣ ਤੋਂ ਬਾਅਦ ਵੀ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ। ਪੰਜਾਬ 'ਚ ਉਨ੍ਹਾਂ ਨੇ ਆਪਣੇ ਤਜ਼ਰਬੇ ਦੇ ਆਧਾਰ 'ਤੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੇ ਦੂਦਨਸਾਧਾ ਐੱਸ.ਡੀ.ਐੱਮ. ਸ਼ਿਪ ਜੁਆਇੰਨ ਕੀਤੀ ਸੀ ਤਾਂ ਉਨ੍ਹਾਂ ਨੇ ਦੇਖਿਆ ਕਿ ਸਾਡੀ ਸਭ ਤੋਂ ਵੱਡੀ ਸਮੱਸਿਆ ਨਸ਼ਾ ਹੈ ਅਤੇ ਅਸੀਂ ਅੱਜ 10 ਪਿੰਡ ਨਸ਼ਾ ਮੁਕਤ ਕਰ ਚੁੱਕੇ ਹਾਂ।


author

Shyna

Content Editor

Related News