ਡੇਰਾ ਬਿਆਸ ''ਚ ਹੋਣ ਵਾਲੇ ਭੰਡਾਰੇ ਨੂੰ ਲੈ ਕੇ ਵੱਡੀ ਖ਼ਬਰ, ਸੰਗਤ ਲਈ ਅਹਿਮ ਜਾਣਕਾਰੀ ਆਈ ਸਾਹਮਣੇ
Saturday, Jun 28, 2025 - 12:38 PM (IST)

ਜਲੰਧਰ (ਵੈੱਬ ਡੈਸਕ)- ਰਾਧਾ ਸੁਆਮੀ ਸਤਿਸੰਗ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ ਸਾਹਮਣੇ ਆਈ। ਦਰਅਸਲ ਭਲਕੇ ਡੇਰਾ ਬਿਆਸ ਵਿਚ 29 ਜੂਨ ਨੂੰ ਭੰਡਾਰਾ ਹੋਣ ਜਾ ਰਿਹਾ ਹੈ। ਇਸ ਦਿਨ ਸਤਿਸੰਗ ਦਾ ਸਮਾਂ ਸਵੇਰੇ 8:30 ਵਜੇ ਹੋਵੇਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸਵਾਲ-ਜਵਾਬ ਦਾ ਪ੍ਰੋਗਰਾਮ ਹੋਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਇਕ ਪਾਸੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਹਨ ਅਤੇ ਦੂਜੇ ਪਾਸੇ ਜੂਨ ਮਹੀਨੇ 'ਚ ਸਿਰਫ਼ ਇਕ ਹੀ ਭੰਡਾਰਾ ਹੋਣ ਕਰਕੇ ਡੇਰੇ ਵਿਚ ਭਾਰੀ ਗਿਣਤੀ 'ਚ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਮਹਿਲਾ ਸਰਪੰਚ ਤੇ ਉਸ ਦੇ ਪਤੀ 'ਤੇ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਮਾਮਲਾ ਕਰੇਗਾ ਹੈਰਾਨ
ਇਸ ਤੋਂ ਬਾਅਦ ਜੁਲਾਈ ਅਤੇ ਅਗਸਤ ਵਿਚ ਕੋਈ ਭੰਡਾਰਾ ਨਹੀਂ ਹੈ। ਇਸ ਕਰਕੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਤੋਂ ਵੀ ਸੰਗਤ 29 ਜੂਨ ਨੂੰ ਭੰਡਾਰੇ ਲਈ ਵੱਡੀ ਗਿਣਤੀ ਸੰਗਤ ਡੇਰਾ ਬਿਆਸ ਪਹੁੰਚੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਭਾਰਤ ਅਤੇ ਵਿਦੇਸ਼ਾਂ ਵਿਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਡੇਰਾ ਵੱਲੋਂ ਨੋਟਿਸ ਜਾਰੀ ਕਰਕੇ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਸੀ।
ਰੇਲਵੇ ਵੱਲੋਂ ਚਲਾਈਆਂ ਗਈਆਂ ਸਪੈਸ਼ਲ ਰੇਲ ਗੱਡੀਆਂ
ਡੇਰੇ ਵਿਖੇ ਹੋਣ ਵਾਲੇ ਭੰਡਾਰੇ ਵਿਚਾਲੇ ਰੇਲ ਵਿਭਾਗ 2 ਜੋੜੀ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਗਈਆਂ ਹਨ, ਜਿਸ ਵਿਚੋਂ ਹਜ਼ਰਤ ਨਿਜ਼ਾਮੂਦੀਨ ਸਟੇਸ਼ਨ ਤੋਂ ਬੀਤੇ ਦਿਨੀਂ ਰਾਤ 7:40 ਵਜੇ ਗੱਡੀ ਨੰਬਰ 04451 ਨੂੰ ਰਵਾਨਾ ਕੀਤਾ ਗਿਆ, ਜੋ ਬਿਆਸ ਸਟੇਸ਼ਨ 'ਤੇ ਪਹੁੰਚੀ। ਵਾਪਸੀ ਲਈ 29 ਜੂਨ ਨੂੰ ਗੱਡੀ ਨੰਬਰ 04452 ਨੂੰ ਬਿਆਸ ਸਟੇਸ਼ਨ ਤੋਂ ਰਾਤ 8:35 ਵਜੇ ਰਵਾਨਾ ਕੀਤਾ ਜਾਵੇਗਾ, ਜੋ ਅਗਲੇ ਦਿਨ ਤੜਕੇ 4 ਵਜੇ ਹਜ਼ਰਤ ਨਿਜ਼ਾਮੂਦੀਨ ਸਟੇਸ਼ਨ ਪਹੁੰਚੇਗੀ। ਇਸ ਗੱਡੀ ਦਾ ਦੋਵੇਂ ਪਾਸਿਓਂ ਠਹਿਰਾਅ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ 'ਤੇ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਗੈਸਟ ਹਾਊਸ 'ਚ ਕੁੜੀ ਨੂੰ ਲਿਜਾ ਕੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਇਸੇ ਤਰ੍ਹਾਂ ਸਹਾਰਨਪੁਰ ਤੋਂ ਬੀਤੇ ਦਿਨੀਂ ਗੱਡੀ ਨੰਬਰ 05665 ਰਾਤ ਨੂੰ ਚੱਲੀ ਜੋ ਬਿਆਸ ਪਹੁੰਚੀ। ਵਾਪਸੀ ਦੇ ਲਈ 29 ਜੂਨ ਨੂੰ ਗੱਡੀ ਨੰਬਰ 04566 ਬਿਆਸ ਸਟੇਸ਼ਨ ਤੋਂ ਬਾਅਦ ਦੁਪਹਿਰ 3 ਵਜੇ ਚੱਲਦੇ ਹੋਏ ਰਾਤ 8:20 ਵਜੇ ਸਹਾਰਨਪੁਰ ਪਹੁੰਚੇਗੀ। ਇਸ ਗੱਡੀ ਦਾ ਦੋਵੇਂ ਪਾਸਿਓਂ ਠਹਿਰਾਅ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ 'ਤੇ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਨੀਲੇ ਡਰੰਮ ਨੇ ਉਲਝਾ 'ਤੀ ਪੁਲਸ! ਅੰਦਰਲਾ ਹਾਲ ਵੇਖ ਦਹਿਲੇ ਲੋਕ, ਪੂਰਾ ਮਾਮਲਾ ਕਰੇਗਾ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e