ਚੋਰਾਂ ਦਾ ਕਾਰਨਾਮਾ, ਸੁੱਤੇ ਪਏ ਪਤੀ-ਪਤਨੀ ਨੂੰ ਕਮਰੇ ''ਚ ਡੱਕ ਕੇ ਚੁੱਕ ਕੇ ਲੈ ਗਏ ਸਾਮਾਨ
Friday, Jun 20, 2025 - 02:57 PM (IST)

ਗੁਰਦਾਸਪੁਰ (ਹਰਮਨ): ਗੁਰਦਾਸਪੁਰ ਸ਼ਹਿਰ ਦੇ ਮਾਨ ਕੌਰ ਸਿੰਘ ਨੇੜੇ ਰੰਧਾਵਾ ਕਲੋਨੀ ਵਿਚ ਚੋਰਾਂ ਨੇ ਬੀਤੀ ਰਾਤ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰਾਂ ਨੇ ਦਲੇਰਾਨਾ ਢੰਗ ਦੇ ਨਾਲ ਘਰ ਦੀ ਗਰਿਲ ਤੋੜ ਕੇ ਘਰ ਵਿਚ ਦਾਖ਼ਲ ਹੋਣ ਦੇ ਬਾਅਦ ਇਹ ਵਾਰਦਾਤ ਕੀਤੀ ਹੈ ਜਿਸ ਦੌਰਾਨ ਚੋਰਾਂ ਨੇ ਘਰ ਵਿਚ ਸੁੱਤੇ ਪਤੀ ਪਤਨੀ ਨੂੰ ਕਮਰੇ ਵਿਚ ਹੀ ਬੰਦ ਕਰ ਦਿੱਤਾ ਅਤੇ ਚੁੱਪ ਚਪੀਤੇ ਕੀਮਤੀ ਗਹਿਣੇ ਨਗਦੀ ਅਤੇ ਡਾਲਰ ਲੈ ਕੇ ਰਫੂ ਚੱਕਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਛੁੱਟੀਆਂ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅਹਿਮ ਫ਼ੈਸਲਾ
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਹਰਜੀਤ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਆਪਣੀ ਪਤਨੀ ਦੇ ਨਾਲ ਕਮਰੇ ਵਿਚ ਸੁੱਤੇ ਹੋਏ ਸਨ ਅਤੇ ਰਾਤ ਸਵਾ 2 ਵਜੇ ਦੇ ਕਰੀਬ ਜਦੋਂ ਉਹ ਉੱਠ ਕੇ ਕਮਰੇ ਵਿਚੋਂ ਬਾਹਰ ਨਿਕਲਣ ਲੱਗੇ ਤਾਂ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਸੀ। ਉਨ੍ਹਾਂ ਨੇ ਤੁਰੰਤ ਆਪਣੇ ਘਰ ਦੇ ਨੇੜੇ ਹੀ ਰਹਿੰਦੇ ਆਪਣੇ ਭਰਾ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਭਰਾ ਨੇ ਮੌਕੇ ਤੇ ਪਹੁੰਚ ਕੇ ਪੌੜੀਆਂ ਵਾਲੇ ਦਰਵਾਜ਼ੇ ਨੂੰ ਤੋੜਿਆ ਅਤੇ ਘਰ ਦੇ ਅੰਦਰ ਦਾਖਲ ਹੋ ਕੇ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੋਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਡੇਰਾ ਮੁਖੀ ਦੀ ਭੋਰੇ 'ਚ ਕੁੜੀ ਨਾਲ ਅਸ਼ਲੀਲ ਵੀਡੀਓ ਵਾਇਰਲ!
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਰੀਬ 11:30 ਵਜੇ ਵੀ ਉਹ ਬਾਥਰੂਮ ਕਰਨ ਗਏ ਸਨ ਤਾਂ ਉਸ ਮੌਕੇ ਸਭ ਕੁਝ ਠੀਕ ਸੀ। ਜਿਸ ਦੇ ਬਾਅਦ ਹੀ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕਮਰੇ ਵਿਚ ਸੁੱਤੇ ਹੋਏ ਸਨ ਤਾਂ ਚੋਰ ਘਰ ਦੀ ਬਾਹਰਲੀ ਗਰਿੱਲ ਤੋੜ ਕੇ ਘਰ ਵਿੱਚ ਦਾਖਲ ਹੋਏ ਹਨ। ਅਤੇ ਅਲਮਾਰੀ ਵਿਚੋਂ ਅੱਠ ਤੋਲੇ ਸੋਨਾ, ਕਰੀਬ 1 ਲੱਖ ਰੁਪਏ ਨਕਦੀ ਅਤੇ 1000 ਨਿਊਜ਼ੀਲੈਂਡ ਡਾਲਰ ਚੋਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅੰਦਾਜ਼ਾ ਹੈ ਕਿ ਚੋਰੀ ਰਾਤ ਇੱਕ ਵਜੇ ਤੋਂ 2 ਵਜੇ ਦੇ ਵਿਚਕਾਰ ਹੋਈ ਹੈ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਜਿਸ ਦੇ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਫਰੈਂਸਿਕ ਟੀਮ ਨੂੰ ਵੀ ਬੁਲਾ ਕੇ ਚੋਰਾਂ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰਜੀਤ ਸਿੰਘ ਅਤੇ ਹੋਰ ਲੋਕਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਚੋਰਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਤਾਂ ਜੋ ਮੁੜ ਅਜਿਹੀ ਵਾਰਦਾਤ ਨਾ ਹੋਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8